ਕਾਲੀ ਕਿਸ਼ਮਿਸ਼ ਦੇ ਨਾਲ ਦੁੱਧ ਦਾ ਇਸ ਤਰ੍ਹਾਂ ਕਰੋ ਸੇਵਨ, ਦੇਖਿਓ ਫਿਰ ਹੁੰਦੇ ਚਮਤਕਾਰੀ ਲਾਭ
ਅਸਲ ‘ਚ ਸੰਤਰੀ ਕਿਸ਼ਮਿਸ਼ ਹਰੇ ਅੰਗੂਰ ਤੋਂ ਬਣਦੀ ਹੈ ਅਤੇ ਕਾਲੀ ਸੌਗੀ ਕਾਲੇ ਅੰਗੂਰਾਂ ਤੋਂ ਬਣਦੀ ਹੈ। ਕਾਲੀ ਕਿਸ਼ਮਿਸ਼ ਆਮ ਸੰਤਰੀ ਕਿਸ਼ਮਿਸ਼ ਦੇ ਮੁਕਾਬਲੇ ਜ਼ਿਆਦਾ ਫਾਇਦੇਮੰਦ ਹੁੰਦੀ ਹੈ।
Download ABP Live App and Watch All Latest Videos
View In Appਕਿਸ਼ਮਿਸ਼ ਬਣਾਉਣ ਲਈ ਅੰਗੂਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕਾਲੀ ਕਿਸ਼ਮਿਸ਼ ਲਈ ਆਮ ਅੰਗੂਰਾਂ ਦੀ ਬਜਾਏ ਕਾਲੇ ਅੰਗੂਰ ਦੀ ਵਰਤੋਂ ਕੀਤੀ ਜਾਂਦੀ ਹੈ। ਕਾਲੀ ਸੌਗੀ ਨੂੰ ਰਾਤ ਭਰ ਦੁੱਧ ‘ਚ ਭਿਓਂ ਕੇ ਖਾਣ ਨਾਲ ਕਈ ਫਾਇਦੇ ਹੁੰਦੇ ਹਨ।
ਇਸ ਦੇ ਸੇਵਨ ਨਾਲ ਖਰਾਬ ਕੋਲੈਸਟ੍ਰੋਲ ਦੀ ਮਾਤਰਾ ਘੱਟ ਹੋ ਜਾਂਦੀ ਹੈ। ਇਹ ਖੂਨ ‘ਚ ਮੌਜੂਦ ਫੈਟ ਦੀ ਮਾਤਰਾ ਨੂੰ ਵੀ ਘੱਟ ਕਰਦਾ ਹੈ। ਤੁਸੀਂ ਸਮਝ ਸਕਦੇ ਹੋ ਕਿ ਇਹ ਸਰੀਰ ਲਈ ਕਿੰਨਾ ਫਾਇਦੇਮੰਦ ਹੁੰਦਾ ਹੈ ਕਿਉਂਕਿ ਅੱਜਕੱਲ੍ਹ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਖਰਾਬ ਹਨ।
ਸਰਦੀ ਦਾ ਮੌਸਮ ਆ ਗਿਆ ਹੈ ਇਸ ਲਈ ਸਰੀਰ ਦੀ ਇਮਿਊਨਿਟੀ ਘੱਟ ਗਈ ਹੈ ਤਾਂ ਕਾਲੀ ਸੌਗੀ ਨੂੰ ਦੁੱਧ ਦੇ ਨਾਲ ਪੀਣ ਨਾਲ ਸਰੀਰ ਦੀ ਇਮਿਊਨਿਟੀ ਨੂੰ ਜ਼ਬਰਦਸਤ ਹੁਲਾਰਾ ਮਿਲਦਾ ਹੈ।
ਕਾਲੀ ਕਿਸ਼ਮਿਸ਼ ‘ਚ ਮੌਜੂਦ ਆਕਸੀਡੈਂਟ ਸਕਿਨ ਨੂੰ ਸੁਧਾਰਨ ਦਾ ਕੰਮ ਕਰਦੇ ਹਨ ਅਤੇ ਕਈ ਤਰ੍ਹਾਂ ਦੇ ਸਕਿਨ ਇੰਫੈਕਸ਼ਨ ਨੂੰ ਦੂਰ ਕਰਦੇ ਹਨ।
ਪੋਟਾਸ਼ੀਅਮ ਅਤੇ ਫਾਈਬਰ ਦੋਵੇਂ ਹੀ ਹਾਈ ਬੀਪੀ ਨੂੰ ਕੰਟਰੋਲ ਕਰਨ ਲਈ ਮੰਨੇ ਜਾਂਦੇ ਹਨ। ਕਾਲੀ ਸੌਗੀ ਇਨ੍ਹਾਂ ਦੋਹਾਂ ਚੀਜ਼ਾਂ ਨਾਲ ਭਰਪੂਰ ਹੁੰਦੀ ਹੈ ਇਸ ਲਈ ਇਹ ਹਾਈ ਬੀਪੀ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ। ਨਾਲ ਹੀ ਖੂਨ ਦੀ ਕਮੀ ਪੂਰੀ ਹੁੰਦੀ ਹੈ।
ਸਾਡੀਆਂ ਹੱਡੀਆਂ ਦੀ ਮਜ਼ਬੂਤੀ ਵਿਚ ਕੈਲਸ਼ੀਅਮ ਅਹਿਮ ਭੂਮਿਕਾ ਨਿਭਾਉਂਦਾ ਹੈ। ਦੁੱਧ ਅਤੇ ਦਾਖਾਂ ਵਿਚ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਸ ਲਈ ਦੁੱਧ ਤੇ ਦਾਖਾਂ ਮਿਲਾ ਕੇ ਪੀਓ। ਰਾਤ ਵੇਲੇ ਸੌਣ ਤੋਂ ਪਹਿਲਾਂ ਦਾਖਾਂ ਵਾਲਾ ਦੁੱਧ ਪੀਣਾ ਵਧੇਰੇ ਫਾਇਦੇਮੰਦ ਹੁੰਦਾ ਹੈ।
ਸਰੀਰ ਵਿਚ ਆਈਰਨ ਦੀ ਘਾਟ ਖੂਨ ਦੀ ਕਮੀ ਦਾ ਵੱਡਾ ਕਾਰਨ ਬਣਦੀ ਹੈ। ਦੁੱਧ ਤੇ ਦਾਖਾਂ ਦੇ ਮਿਸ਼ਰਣ ਨੂੰ ਪੀਣ ਨਾਲ ਸਰੀਰ ਵਿਚ ਉਪਯੁਕਤ ਮਾਤਰਾ ਵਿਚ ਆਈਰਨ ਪਹੁੰਚਦਾ ਹੈ। ਇਸ ਸਦਕਾ ਹੌਲੀ ਹੌਲੀ ਸਰੀਰ ਵਿਚ ਖੂਨ ਦੀ ਕਮੀ ਪੂਰੀ ਹੋਣ ਲਗਦੀ ਹੈ।