Health: ਸਰਦੀਆਂ ‘ਚ ਪੁਰਾਣੀ ਸੱਟਾਂ ਦੇ ਦਰਦ ਤੋਂ ਹੋ ਪਰੇਸ਼ਾਨ, ਤਾਂ ਕਰੋ ਇਹ ਉਪਾਅ
ਸਰਦੀ ਦੇ ਮੌਸਮ ਵਿਚ ਪੁਰਾਣੇ ਦਰਦ ਜਾਂ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਅਜਿਹੀ ਸਥਿਤੀ ਵਿਚ ਖਿਡਾਰੀਆਂ ਅਤੇ ਬਜ਼ੁਰਗਾਂ ਲਈ ਇਹ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ। ਜੇਕਰ ਤੁਸੀਂ ਦਰਦ ਤੋਂ ਪਰੇਸ਼ਾਨ ਹੋ ਤਾਂ ਕਰੋ ਇਹ ਆਸਾਨ ਉਪਾਅ
Download ABP Live App and Watch All Latest Videos
View In Appਸਰਦੀਆਂ ਵਿੱਚ ਜੋੜਾਂ ਦਾ ਦਰਦ ਅਤੇ ਪੁਰਾਣੀਆਂ ਸੱਟਾਂ ਤੋਂ ਦਰਦ ਹੋਣ ਲੱਗ ਜਾਂਦਾ ਹੈ। ਜਦੋਂ ਮੌਸਮ ਠੰਡਾ ਹੋ ਜਾਂਦਾ ਹੈ ਤਾਂ ਅਚਾਨਕ ਸਰੀਰ ਦੇ ਕਈ ਹਿੱਸਿਆਂ ਵਿੱਚ ਪੁਰਾਣੀਆਂ ਸੱਟਾਂ ਅਤੇ ਮਾਸਪੇਸ਼ੀਆਂ ਵਿੱਚ ਦਰਦ ਹੋਣ ਲੱਗ ਪੈਂਦਾ ਹੈ।
ਸਰਦੀਆਂ ਦੇ ਮੌਸਮ ਵਿੱਚ ਗਰਮ ਕੱਪੜੇ ਪਾਉਣੇ ਅਤੇ ਕੋਸੇ ਪਾਣੀ ਨਾਲ ਇਸ਼ਨਾਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸਾਡੀਆਂ ਮਾਸਪੇਸ਼ੀਆਂ ਅਤੇ ਜੋੜਾਂ ਨੂੰ ਗਰਮ ਅਤੇ ਲਚਕੀਲਾ ਰੱਖਦਾ ਹੈ। ਉਨ੍ਹਾਂ 'ਤੇ ਘੱਟ ਦਬਾਅ ਹੁੰਦਾ ਹੈ, ਜਿਸ ਨਾਲ ਪੁਰਾਣੀਆਂ ਸੱਟਾਂ ਦਾ ਦਰਦ ਅਤੇ ਸੋਜ ਘੱਟ ਜਾਂਦੀ ਹੈ।
ਹਲਕੀ ਮਾਲਿਸ਼ ਕਰੋ : ਕੋਸੇ ਤੇਲ ਦੀ ਵਰਤੋਂ ਕਰਕੇ ਮਾਲਿਸ਼ ਕਰਨ ਨਾਲ ਦਰਦ ਘੱਟ ਹੋ ਸਕਦਾ ਹੈ। ਜੋੜਾਂ ਦੇ ਦਰਦ 'ਤੇ ਕੋਸੇ ਤੇਲ ਨਾਲ ਹਲਕਾ ਜਿਹਾ ਮਾਲਿਸ਼ ਕਰੋ।
ਹਲਕੀ ਕਸਰਤ ਕਰੋ : ਸਰਦੀ ਦੇ ਮੌਸਮ 'ਚ ਠੰਡ ਕਾਰਨ ਸਰੀਰ ਦੇ ਜੋੜ ਅਤੇ ਮਾਸਪੇਸ਼ੀਆਂ ਖੁਸ਼ਕ ਅਤੇ ਤੰਗ ਹੋ ਜਾਂਦੀਆਂ ਹਨ। ਅਜਿਹੀ ਸਥਿਤੀ 'ਚ ਹਲਕੀ ਕਸਰਤ ਅਤੇ ਸਟ੍ਰੇਚਿੰਗ ਬਹੁਤ ਫਾਇਦੇਮੰਦ ਹੁੰਦੀ ਹੈ।