ਚਾਹ ਪੀਣ ਦੇ ਇਹ ਫਾਇਦੇ ਤੁਹਾਨੂੰ ਸ਼ਾਇਦ ਹੀ ਪਤਾ ਹੋਣ
ਇਕ ਅਨੁਮਾਨ ਅਨੁਸਾਰ ਲਗਭਗ 80 ਫੀਸਦੀ ਭਾਰਤੀ ਆਪਣੀ ਸਵੇਰ ਦੀ ਸ਼ੁਰੂਆਤ ਗਰਮ ਚਾਹ ਦੇ ਕੱਪ ਨਾਲ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਚਾਹ ਕਿੰਨੀ ਫਾਇਦੇਮੰਦ ਹੈ, ਜੇ ਨਹੀਂ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ...
Download ABP Live App and Watch All Latest Videos
View In Appਚਾਹ 'ਚ ਮੌਜੂਦ ਕੈਫੀਨ ਸਰੀਰ ਤੇ ਦਿਮਾਗ ਨੂੰ ਤਾਜ਼ਗੀ ਪ੍ਰਦਾਨ ਕਰਦਾ ਹੈ।
ਚਾਹ ਵਿਚ ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਮੈਗਨੀਜ਼ ਪਾਏ ਜਾਂਦੇ ਹਨ, ਜੋ ਸਿਹਤ ਲਈ ਲਾਭਦਾਇਕ ਹੁੰਦੇ ਹਨ।
ਚਾਹ 'ਚ ਮੌਜੂਦ ਵਿਟਾਮਿਨ ਸੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ ਅਤੇ ਨਾਲ ਹੀ ਮਸੂੜਿਆਂ ਲਈ ਵੀ ਲਾਭਦਾਇਕ ਹੈ।
ਇਸ 'ਚ ਮੌਜੂਦ ਫਲੇਵੋਨਾਈਡਸ ਕੋਲੈਸਟ੍ਰੋਲ ਦੀ ਮਾਤਰਾ ਨੂੰ ਕਾਬੂ ਕਰਕੇ ਦਿਲ ਸਬੰਧੀ ਰੋਗਾਂ ਨੂੰ ਦੂਰ ਰੱਖਦੇ ਹਨ ਅਤੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਦੇ ਹਨ।
ਚਾਹ 'ਚ ਟੈਨਿਨ ਹੁੰਦਾ ਹੈ ਜੋ ਸਵਾਦ ਨੂੰ ਵਧਾਉਂਦਾ ਹੈ ਅਤੇ ਨਾਲ ਹੀ ਪੇਟ ਲਈ ਵੀ ਲਾਭਦਾਇਕ ਹੈ।
ਇਸ 'ਚ ਮੌਜੂਦ ਫਲੋਰਾਈਡ ਦੰਦਾਂ ਅਤੇ ਮਸੂੜਿਆਂ ਲਈ ਲਾਭਦਾਇਕ ਹੈ। ਜਦਕਿ ਐਪੀਗੇਲੋਕੇਚਿੰਗੇਲੇਟ ਸਰਦੀ, ਜ਼ੁਕਾਮ ਤੋਂ ਰਾਹਤ ਦਿਵਾਉਂਦਾ ਹੈ।