ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ‘ਚ ਹਲਦੀ ਤੇ ਘਿਓ ਪਾ ਕੇ ਪੀਓ, ਹੋਣਗੇ ਜ਼ਬਰਦਸਤ ਫਾਇਦੇ
ਇਸ ਦਾ ਸਵਾਦ ਥੋੜ੍ਹਾ ਅਜੀਬ ਹੋ ਸਕਦਾ ਹੈ ਪਰ ਜਦੋਂ ਤੁਸੀਂ ਇਸ ਦਾ ਸੇਵਨ ਕਰਨਾ ਸ਼ੁਰੂ ਕਰੋਗੇ ਤਾਂ ਹੌਲੀ-ਹੌਲੀ ਤੁਹਾਨੂੰ ਇਸ ਦਾ ਸਵਾਦ ਪਸੰਦ ਆਉਣ ਲੱਗ ਜਾਵੇਗਾ।
Download ABP Live App and Watch All Latest Videos
View In Appਹੁਣ ਸਵਾਲ ਇਹ ਹੈ ਕਿ ਜੇਕਰ ਤੁਸੀਂ ਰਾਤ ਨੂੰ ਹਲਦੀ ਵਾਲੇ ਦੁੱਧ ‘ਚ ਘਿਓ ਮਿਲਾ ਕੇ ਪੀਂਦੇ ਹੋ ਤਾਂ ਕੀ ਹੁੰਦਾ ਹੈ? ਜੇਕਰ ਤੁਹਾਡੇ ਮਨ ‘ਚ ਵੀ ਇਸ ਤਰ੍ਹਾਂ ਦਾ ਸਵਾਲ ਹੈ ਤਾਂ ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ‘ਚ।
ਗਰਮ ਦੁੱਧ ‘ਚ ਹਲਦੀ ਅਤੇ ਘਿਓ ਦਾ ਮਿਸ਼ਰਣ ਪਾਚਨ ਤੰਤਰ ਨੂੰ ਮਜ਼ਬੂਤ ਰੱਖਣ ‘ਚ ਮਦਦ ਕਰਦਾ ਹੈ। ਇਸ ਦੁੱਧ ਦਾ ਸੇਵਨ ਕਰਨ ਨਾਲ ਸਰੀਰ ‘ਚ ਮੌਜੂਦ ਹਾਨੀਕਾਰਕ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ, ਜਿਸ ਨਾਲ ਪਾਚਨ ਕਿਰਿਆ ‘ਚ ਸੁਧਾਰ ਹੁੰਦਾ ਹੈ।
ਹਲਦੀ, ਘਿਓ ਅਤੇ ਦੁੱਧ ਤੁਹਾਡੀ ਸਕਿਨ ਨੂੰ ਨੈਚੂਰਲ ਤੌਰ ‘ਤੇ Moisturize ਕਰਦਾ ਹੈ। ਇਸ ਨਾਲ ਤੁਹਾਡੀ ਸਕਿਨ ਵਧੀਆ ਹੁੰਦੀ ਹੈ। ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਅਤੇ ਘਿਓ ਨੂੰ ਦੁੱਧ ‘ਚ ਮਿਲਾ ਕੇ ਪੀਣ ਨਾਲ ਤੁਹਾਡੀ ਸਕਿਨ ਹਾਈਡ੍ਰੇਟ ਹੁੰਦੀ ਹੈ।
ਰਾਤ ਨੂੰ ਸੌਣ ਤੋਂ ਪਹਿਲਾਂ ਘਿਓ ਅਤੇ ਹਲਦੀ ਵਾਲਾ ਦੁੱਧ ਪੀਣ ਨਾਲ ਸਾਡੇ ਸਰੀਰ ਦੇ ਮੈਟਾਬੋਲਿਜ਼ਮ ‘ਚ ਸੁਧਾਰ ਆਉਂਦਾ ਹੈ। ਮੈਟਾਬੋਲਿਜ਼ਮ ਨਾਲ ਭੋਜਨ ਨੂੰ ਪਚਾਉਣ ਦੀ ਸਮਰੱਥਾ ਸੁਧਰਦੀ ਹੈ ਜਿਸ ਨਾਲ ਤੁਹਾਨੂੰ ਭਾਰ ਘਟਾਉਣ ‘ਚ ਫਾਇਦਾ ਹੁੰਦਾ ਹੈ।
ਆਯੁਰਵੇਦ ਦੇ ਅਨੁਸਾਰ ਰਾਤ ਨੂੰ ਇੱਕ ਗਰਮ ਕੱਪ ਦੁੱਧ ਪੀਣ ਨਾਲ ਦਿਮਾਗੀ ਪ੍ਰਣਾਲੀ ਸ਼ਾਂਤ ਹੁੰਦੀ ਹੈ ਜਿਸ ਨਾਲ ਵਿਅਕਤੀ ਨੂੰ ਚੰਗੀ ਨੀਂਦ ਆਉਂਦੀ ਹੈ। ਇਹੀ ਕਾਰਨ ਹੈ ਕਿ ਤਣਾਅ ਨਾਲ ਜੂਝ ਰਹੇ ਲੋਕਾਂ ਲਈ ਇਹ ਡਰਿੰਕ ਖਾਸ ਤੌਰ ‘ਤੇ ਫਾਇਦੇਮੰਦ ਮੰਨੀ ਜਾਂਦੀ ਹੈ।
ਸੌਣ ਤੋਂ ਪਹਿਲਾਂ ਦੁੱਧ ਦੇ ਨਾਲ ਹਲਦੀ ਅਤੇ ਘਿਓ ਦਾ ਸੇਵਨ ਕਰਨ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਘਿਓ ਜੋੜਾਂ ਲਈ ਇੱਕ ਮਸ਼ਹੂਰ ਲੁਬਰੀਕੈਂਟ ਦਾ ਕੰਮ ਕਰਦਾ ਹੈ। ਇਸ ‘ਚ ਮੌਜੂਦ ਗੁਣ ਸੋਜ ਨੂੰ ਘੱਟ ਕਰਨ ‘ਚ ਪ੍ਰਭਾਵਤ ਹੋ ਸਕਦੇ ਹਨ। ਉੱਥੇ ਹੀ ਦੁੱਧ ‘ਚ ਕੈਲਸ਼ੀਅਮ ਭਰਪੂਰ ਮਾਤਰਾ ‘ਚ ਮੌਜੂਦ ਹੁੰਦਾ ਹੈ ਜੋ ਹੱਡੀਆਂ ਨੂੰ ਕੁਦਰਤੀ ਤੌਰ ‘ਤੇ ਮਜ਼ਬੂਤ ਰੱਖਣ ‘ਚ ਮਦਦ ਕਰਦਾ ਹੈ।