Health Tips: ਰੋਜ਼ਾਨਾ ਸੇਬ ਦਾ ਜੂਸ ਪੀਣ ਦੇ ਗਜ਼ਬ ਦੇ ਫਾਇਦੇ...ਚਿਹਰੇ 'ਤੇ ਨਿਖਾਰ ਤੋਂ ਲੈ ਕੇ ਕਈ ਹੋਰ ਲਾਭ
ਸੇਬ ਅਜਿਹਾ ਫਲ ਹੈ ਜੋ ਸਾਨੂੰ ਹਰ ਸੀਜ਼ਨ ਦੇ ਵਿੱਚ ਮਿਲ ਜਾਂਦਾ ਹੈ। ਤੰਦਰੁਸਤ ਰਹਿਣ ਲਈ ਸੇਬ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਹਰ ਰੋਜ਼ ਇੱਕ ਸੇਬ ਖਾਂਦੇ ਹੋ ਤਾਂ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪਵੇਗੀ।
Download ABP Live App and Watch All Latest Videos
View In Appਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇੱਕ ਗਲਾਸ ਜੂਸ ਪੀਣ ਨਾਲ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਨਾਸ਼ਤੇ 'ਚ ਸੇਬ ਖਾਣ ਦੀ ਬਜਾਏ ਤੁਸੀਂ ਇਸ ਦਾ ਜੂਸ ਪੀ ਸਕਦੇ ਹੋ। ਜੂਸ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਪੀਣ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ। ਸੇਬ ਦਾ ਜੂਸ ਪੀਣ ਨਾਲ ਸਰੀਰ ਨੂੰ ਕਈ ਤਰ੍ਹਾਂ ਨਾਲ ਫਾਇਦਾ ਹੁੰਦਾ ਹੈ।
ਇਸ ਵਿਚ ਵਿਟਾਮਿਨ ਏ ਹੁੰਦਾ ਹੈ ਜੋ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਰੋਜ਼ਾਨਾ ਜੂਸ ਪੀਓਗੇ ਤਾਂ ਤੁਸੀਂ ਅੱਖਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਬਚੋਗੇ। ਜਿਸ ਨਾਲ ਅੱਖਾਂ ਦੀ ਰੋਸ਼ਨੀ ਘੱਟ ਨਹੀਂ ਹੋਵੇਗੀ।
ਸੇਬ ਵਿੱਚ ਐਂਟੀਆਕਸੀਡੈਂਟਸ ਬਹੁਤ ਜ਼ਿਆਦਾ ਹੁੰਦੇ ਹਨ। ਇਸ ਲਈ ਰੋਜ਼ਾਨਾ ਸੇਬ ਦਾ ਜੂਸ ਪੀਣ ਨਾਲ ਸਰੀਰ 'ਚ ਕੋਲੈਸਟ੍ਰੋਲ ਦਾ ਪੱਧਰ ਕੰਟਰੋਲ 'ਚ ਰਹਿੰਦਾ ਹੈ। ਇਸ ਲਈ ਜੋ ਲੋਕ ਕੋਲੈਸਟ੍ਰੋਲ ਤੋਂ ਪ੍ਰੇਸ਼ਾਨ ਨੇ ਉਹ ਆਪਣੀ ਡਾਈਟ 'ਚ ਸੇਬ ਦਾ ਜੂਸ ਸ਼ਾਮਿਲ ਕਰ ਸਕਦੇ ਹਨ।
ਜਦੋਂ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ, ਤਾਂ ਲੋਕ ਜਲਦੀ ਬਿਮਾਰ ਹੋਣ ਲੱਗਦੇ ਹਨ। ਆਪਣੇ ਆਪ ਨੂੰ ਮਜ਼ਬੂਤ ਬਣਾਉਣ ਲਈ ਰੋਜ਼ਾਨਾ ਸੇਬ ਦਾ ਜੂਸ ਪੀਣਾ ਬਹੁਤ ਜ਼ਰੂਰੀ ਹੈ। ਇਸ 'ਚ ਵਿਟਾਮਿਨ ਏ ਦੇ ਨਾਲ-ਨਾਲ ਵਿਟਾਮਿਨ ਸੀ ਵੀ ਮੌਜੂਦ ਹੁੰਦਾ ਹੈ।
ਸੇਬ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਸ ਵਿਚ ਪੌਲੀ-ਫਿਨੋਲ ਅਤੇ ਫਲੇਵੋਨੋਇਡ ਵੀ ਹੁੰਦੇ ਹਨ। ਇਹ ਦਿਲ ਲਈ ਵੀ ਬਹੁਤ ਵਧੀਆ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਰੋਜ਼ਾਨਾ ਜੂਸ ਪੀਓਗੇ ਤਾਂ ਸਰੀਰ 'ਚ ਪੋਟਾਸ਼ੀਅਮ ਦੀ ਕਮੀ ਨਹੀਂ ਹੋਵੇਗੀ।