Health Tips: ਚਰਬੀ ਨੂੰ ਤੇਜ਼ੀ ਨਾਲ ਘਟਾਉਂਦਾ ਹੈ ਇਹ ਨੁਕਤਾ
ਅਕਸਰ ਖਾਣਾ ਖਾਣ ਤੋਂ ਬਾਅਦ ਲੋਕ ਸੌਂਫ ਦੀ ਵਰਤੋਂ ਮਾਊਥ ਫਰੈਸਨਰ ਦੇ ਤੌਰ 'ਤੇ ਕਰਦੇ ਹਨ, ਪਰ ਭਾਰ ਘਟਾਉਣ ਲਈ ਵੀ ਸੌਂਫ ਵਧੀਆ ਮੰਨੀ ਗਈ ਹੈ। ਜੇਕਰ ਖਾਲੀ ਪੇਟ ਰੋਜ਼ਾਨਾ ਸੌਂਫ ਦਾ ਪਾਣੀ ਪੀਤਾ ਜਾਵੇ ਤਾਂ ਨਾ ਸਿਰਫ ਭਾਰ ਘੱਟ ਹੁੰਦਾ ਹੈ, ਸਗੋਂ ਕਈ ਬੀਮਾਰੀਆਂ ਨਾਲ ਲੜਨ ਦੀ ਤਾਕਤ ਵੀ ਮਿਲਦੀ ਹੈ।
Download ABP Live App and Watch All Latest Videos
View In Appਜੇਕਰ ਤੁਸੀਂ ਭਾਰ ਘਟਾਉਣ ਲਈ ਇੱਕ ਵਧੀਆ ਡੀਟੌਕਸ ਡਰਿੰਕ ਦੀ ਭਾਲ ਕਰ ਰਹੇ ਹੋ, ਤਾਂ ਸੌਂਫ ਦਾ ਪਾਣੀ ਤੁਹਾਡੇ ਲਈ ਸਭ ਤੋਂ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਸੌਂਫ ਦਾ ਪਾਣੀ ਹਾਰਮੋਨਸ ਦਾ ਸੰਤੁਲਨ ਬਣਾਏ ਰੱਖਣ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਸਮੇਂ 'ਤੇ ਪੀਰੀਅਡਸ ਨਾ ਆਉਣ ਦੀ ਸਮੱਸਿਆ ਨੂੰ ਵੀ ਦੂਰ ਕਰ ਸਕਦਾ ਹੈ।
ਸੌਂਫ ਦਾ ਪਾਣੀ ਉਬਾਲ ਕੇ ਪੀਣ ਨਾਲ ਡਾਇਬੀਟੀਜ਼ ਦੇ ਖਤਰੇ ਨੂੰ ਘੱਟ ਕਰਨ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਬਹੁਤ ਮਦਦ ਮਿਲਦੀ ਹੈ।
ਡੀਹਾਈਡ੍ਰੇਸ਼ਨ ਨਾਲ ਸਰੀਰ ਵਿੱਚ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਅਜਿਹੇ 'ਚ ਸੌਂਫ ਦਾ ਪਾਣੀ ਪੀਣ ਨਾਲ ਹਾਈਡ੍ਰੇਸ਼ਨ ਨੂੰ ਵਧਾਉਣ ਵਿੱਚ ਮਦਦ ਮਿਲਦੀ ਹੈ।
ਜਿਨ੍ਹਾਂ ਲੋਕਾਂ ਦਾ ਪੇਟ ਸਵੇਰੇ ਠੀਕ ਤਰ੍ਹਾਂ ਨਾਲ ਸਾਫ ਨਹੀਂ ਹੁੰਦਾ, ਉਨ੍ਹਾਂ ਨੂੰ ਸੌਂਫ ਨੂੰ ਪਾਣੀ 'ਚ ਉਬਾਲ ਕੇ ਸਵੇਰੇ ਖਾਲੀ ਪੇਟ ਪੀਣਾ ਚਾਹੀਦਾ ਹੈ।
ਸੌਂਫ ਦਾ ਪਾਣੀ ਅੱਖਾਂ ਦੀ ਰੋਸ਼ਨੀ ਨੂੰ ਸੁਧਾਰਨ ਵਿੱਚ ਵੀ ਮਦਦ ਕਰਦਾ ਹੈ, ਕਿਉਂਕਿ ਇਸ ਵਿੱਚ ਵਿਟਾਮਿਨ ਏ ਹੁੰਦਾ ਹੈ ਜੋ ਅੱਖਾਂ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ।