Health: ਕੁਰਸੀ ਨਹੀਂ, ਫਰਸ਼ 'ਤੇ ਬੈਠਣ ਦੀ ਪਾਓ ਆਦਤ, ਖੁਸ਼ ਰਹੇਗਾ ਤਨ-ਮਨ ਅਤੇ ਵਧੇਗੀ ਉਮਰ
ਕੁਰਸੀ, ਸੋਫੇ ਜਾਂ ਬੈੱਡ 'ਤੇ ਬੈਠਣ ਨਾਲੋਂ ਫਰਸ਼ 'ਤੇ ਬੈਠਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਫਰਸ਼ 'ਤੇ ਬੈਠਣਾ ਸਾਡੇ ਸੱਭਿਆਚਾਰ ਦਾ ਅਹਿਮ ਹਿੱਸਾ ਰਿਹਾ ਹੈ। ਸਾਡੇ ਇੱਥੇ ਫਰਸ਼ 'ਤੇ ਬੈਠ ਕੇ ਖਾਣਾ ਖਾਣ ਦੀ ਪੁਰਾਣੀ ਪਰੰਪਰਾ ਹੈ। ਅੱਜ ਵੀ ਪਿੰਡਾਂ ਦੇ ਜ਼ਿਆਦਾਤਰ ਲੋਕ ਜ਼ਮੀਨ 'ਤੇ ਬੈਠ ਕੇ ਖਾਣਾ ਪਸੰਦ ਕਰਦੇ ਹਨ। ਅਜਿਹਾ ਕਰਨ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਫਰਸ਼ 'ਤੇ ਬੈਠਣ ਨਾਲ ਬਹੁਤ ਜ਼ਿਆਦਾ ਸਿਹਤ ਨੂੰ ਲਾਭ ਮਿਲ ਸਕਦਾ ਹੈ। ਇਸ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ, ਸਰੀਰ ਦੀ ਲਚਕਤਾ ਬਣੀ ਰਹਿੰਦੀ ਹੈ ਅਤੇ ਹੋਰ ਵੀ ਕਈ ਫਾਇਦੇ ਹੁੰਦੇ ਹਨ। ਜਾਣੋ ਫਰਸ਼ 'ਤੇ ਬੈਠਣ ਦੇ ਫਾਇਦੇ...
Download ABP Live App and Watch All Latest Videos
View In Appਪਦਮਾਸਨ ਅਰਥਾਤ ਫਰਸ਼ 'ਤੇ ਚੌਂਕਣੀ ਮਾਰ ਕੇ ਬੈਠਣਾ ਮੈਡੀਟੇਸ਼ਨ ਦੇ ਲਈ ਫਾਇਦੇਮੰਦ ਹੁੰਦਾ ਹੈ। ਇਹ ਆਸਣ ਤਣਾਅ ਨੂੰ ਘਟਾਉਂਦਾ ਹੈ ਅਤੇ ਸਰੀਰ ਵਿੱਚ ਆਕਸੀਜਨ ਦੀ ਸਪਲਾਈ ਵਧਾਉਂਦਾ ਹੈ। ਇਸ ਸਥਿਤੀ ਵਿੱਚ ਬੈਠਣ ਨਾਲ ਰੀੜ੍ਹ ਦੀ ਹੱਡੀ ਸਿੱਧੀ ਹੁੰਦੀ ਹੈ ਅਤੇ ਮੋਢੇ ਦੀਆਂ ਮਾਸਪੇਸ਼ੀਆਂ ਨੂੰ ਰਾਹਤ ਮਿਲਦੀ ਹੈ।
ਫਰਸ਼ 'ਤੇ ਬੈਠਣ ਨਾਲ ਸਰੀਰ ਦੀਆਂ ਕਈ ਮਾਸਪੇਸ਼ੀਆਂ ਖਿੱਚੀਆਂ ਜਾਂਦੀਆਂ ਹਨ, ਜਿਸ ਨਾਲ ਲਚਕਤਾ ਵਧਦੀ ਹੈ। ਜਿਸ ਨਾਲ ਸਰੀਰ ਕਈ ਸਮੱਸਿਆਵਾਂ ਤੋਂ ਬਚ ਸਕਦਾ ਹੈ ਅਤੇ ਹਮੇਸ਼ਾ ਐਕਟਿਵ ਰਹਿੰਦਾ ਹੈ। ਇਹ ਗਰਮੀ ਦੇ ਸਹੀ ਸੰਚਾਰ ਨੂੰ ਯਕੀਨੀ ਬਣਾਉਂਦਾ ਹੈ।
ਵਿਅਸਤ ਜੀਵਨ ਸ਼ੈਲੀ ਦੇ ਵਿਚਕਾਰ, ਅੱਜ ਜ਼ਿਆਦਾਤਰ ਲੋਕ ਕਿਸੇ ਨਾ ਕਿਸੇ ਦਰਦ ਤੋਂ ਗੁਜ਼ਰਦੇ ਹਨ। ਇਸ ਦਰਦ ਨੂੰ ਘੱਟ ਕਰਨ ਲਈ ਤੁਸੀਂ ਫਰਸ਼ 'ਤੇ ਬੈਠ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਪਿੱਠ ਦੇ ਹੇਠਲੇ ਹਿੱਸੇ, ਕਮਰ ਅਤੇ ਪੇਟ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਲੱਤਾਂ, ਗੋਡਿਆਂ ਅਤੇ ਕਮਰ ਦੀ ਤਾਕਤ ਵੀ ਵਧਦੀ ਹੈ, ਜਿਸ ਨਾਲ ਦਰਦ ਘੱਟ ਹੋ ਸਕਦਾ ਹੈ।
ਕਰਾਸ ਲੇਗ ਪੋਜ਼ੀਸ਼ਨ 'ਚ ਬੈਠਣ ਨਾਲ ਸਰੀਰ 'ਚ ਖੂਨ ਦਾ ਸੰਚਾਰ ਵਧਦਾ ਹੈ। ਇਹ ਤੰਤੂਆਂ ਨੂੰ ਸ਼ਾਂਤ ਕਰਨ ਦਾ ਕੰਮ ਕਰਦਾ ਹੈ ਅਤੇ ਤਣਾਅ ਨੂੰ ਦੂਰ ਕਰ ਸਕਦਾ ਹੈ। ਜ਼ਮੀਨ 'ਤੇ ਬੈਠਣ ਨਾਲ ਦਿਲ ਦੀ ਸਿਹਤ ਵੀ ਠੀਕ ਰਹਿੰਦੀ ਹੈ। ਇਸ ਨਾਲ ਦਿਲ 'ਤੇ ਘੱਟ ਦਬਾਅ ਪੈਂਦਾ ਹੈ। ਸੁਖਾਸਨ ਵਿੱਚ ਬੈਠਣ ਨਾਲ ਖੂਨ ਦਾ ਸੰਚਾਰ ਠੀਕ ਰਹਿੰਦਾ ਹੈ।
ਕੁਰਸੀ ਜਾਂ ਸੋਫੇ 'ਤੇ ਬੈਠਣ 'ਤੇ ਪੂਰਾ ਦਬਾਅ ਹਿਪਸ 'ਤੇ ਆਉਂਦਾ ਹੈ। ਇਸ ਕਾਰਨ ਸਰੀਰ ਦਾ ਸਾਰਾ ਭਾਰ ਚੁੱਕਣ 'ਚ ਦਿੱਕਤ ਆਉਂਦੀ ਹੈ ਪਰ ਜੇਕਰ ਤੁਸੀਂ ਜ਼ਮੀਨ 'ਤੇ ਬੈਠਦੇ ਹੋ ਤਾਂ ਪੂਰਾ ਭਾਰ ਕਮਰ ਤੋਂ ਇਲਾਵਾ ਪੱਟਾਂ 'ਤੇ ਵੰਡ ਜਾਂਦਾ ਹੈ, ਜਿਸ ਨਾਲ ਕਾਫੀ ਆਰਾਮ ਮਿਲਦਾ ਹੈ ਅਤੇ ਜੋੜਾਂ ਨੂੰ ਵੀ ਆਰਾਮ ਮਿਲਦਾ ਹੈ।