Turmeric Benefits: ਕਈ ਗੁਣਾਂ ਨਾਲ ਭਰਪੂਰ ਹੈ 'ਹਲਦੀ', ਜਾਣੋ ਕਿਵੇਂ ਕਰਨਾ ਹੈ ਸੇਵਨ
ਹਲਦੀ ਦੇ ਔਸ਼ਧੀ ਗੁਣਾਂ ਬਾਰੇ ਹਰ ਕੋਈ ਜਾਣਦਾ ਹੈ। ਕਈ ਬੀਮਾਰੀਆਂ ਲਈ ਜੀਵਨ ਰੱਖਿਅਕ ਦੀ ਤਰ੍ਹਾਂ ਕੰਮ ਕਰਨ ਵਾਲਾ ਇਹ ਮਸਾਲਾ ਆਪਣੇ ਆਪ ਵਿਚ ਸਿਹਤਮੰਦ ਲੋਕਾਂ ਲਈ ਅੰਮ੍ਰਿਤ ਅਤੇ ਮਰੀਜ਼ਾਂ ਲਈ ਵਰਦਾਨ ਹੈ।
ਹਰ ਘਰ ‘ਚ ਆਸਾਨੀ ਨਾਲ ਮਿਲਣ ਵਾਲਾ ਇਹ ਮਸਾਲਾ ਕਿਸੇ ਸੰਜੀਵਨੀ ਜੜੀ ਬੂਟੀ ਤੋਂ ਘੱਟ ਨਹੀਂ ਹੈ। ਇਸ ਦੀ ਵਰਤੋਂ ਕਈ ਬਿਮਾਰੀਆਂ ਵਿੱਚ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਇਹ ਬਹੁਤ ਹੀ ਲਾਭਦਾਇਕ ਅਤੇ ਪ੍ਰਭਾਵਸ਼ਾਲੀ ਹੈ।
1/5
ਹਲਦੀ ਦਾ ਲੇਪ ਬਣਾ ਕੇ ਚਿਹਰੇ ਉੱਚੇ ਲਗਾਉਣ ਨਾਲ ਫੋੜੇ- ਫਿੰਸੀਆਂ ਅਤੇ ਦਾਗ ਧੱਬਿਆਂ ਤੋਂ ਛੁਟਕਾਰਾ ਮਿਲਦਾ ਹੈ
2/5
ਇਹ ਜ਼ੁਕਾਮ - ਖਾਂਸੀ, ਬੁਖਾਰ, ਸਿਰ ਦਰਦ, ਅੱਖਾਂ ਦਾ ਦਰਦ, ਕੰਨ ਦਾ ਦਰਦ, ਪਾਇਓਰੀਆ, ਗਲੇ ਦੀ ਖਰਾਸ਼, ਪੇਟ ਦਰਦ, ਬਵਾਸੀਰ, ਪੀਲੀਆ, ਸ਼ੂਗਰ, ਛਾਤੀ ਨਾਲ ਸਬੰਧਤ ਰੋਗ, ਲਿਊਕੋਰੀਆ, ਚਮੜੀ ਦੇ ਕਈ ਰੋਗ, ਸੋਜ, ਪੁਰਾਣੀਆਂ ਬਿਮਾਰੀਆਂ ਲਈ ਇਹ ਬਹੁਤ ਹੀ ਫਾਇਦੇਮੰਦ ਅਤੇ ਲਾਭਦਾਇਕ ਹੈ।
3/5
ਅੰਦਰੂਨੀ ਸੱਟ ਲੱਗਣ ‘ਤੇ ਇਸ ਨੂੰ ਗਰਮ ਕਰਕੇ ਚਾਰ ਸਰ੍ਹੋਂ ਦੇ ਦਾਣੇ ਦੇ ਬਰਾਬਰ ਚੂਨਾ ਮਿਲਾ ਕੇ ਲਗਾਉਣ ਨਾਲ ਆਰਾਮ ਮਿਲਦਾ ਹੈ।
4/5
ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਯਾਦਦਾਸ਼ਤ ਤੇ ਦਿਮਾਗ ਦੀ ਕਾਰਜਸ਼ੀਲਤਾ 'ਚ ਸੁਧਾਰ ਹੁੰਦਾ ਹੈ। ਹਲਦੀ 'ਚ ਮੌਜੂਦ ਕਰਕਿਊਮਿਨ ਮੂਡ ਨੂੰ ਬਿਹਤਰ ਬਣਾਉਂਦਾ ਹੈ ਤੇ ਡਿਪਰੈਸ਼ਨ ਦੇ ਲੱਛਣਾਂ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਨੀਂਦ ਤੇ ਚਿੰਤਾ ਦੇ ਨਾਲ ਮਦਦ ਕਰਦਾ ਹੈ। ਕੈਂਸਰ ਦੇ ਖ਼ਤਰੇ ਨੂੰ ਘਟਾਉਂਦਾ ਹੈ।
5/5
ਇੱਕ ਦਿਨ ਵਿੱਚ ਕਿੰਨੀ ਹਲਦੀ ਲੈਣਾ ਸਹੀ ਹੈ? - ਦੁੱਧ 'ਚ ਲਗਭਗ ਇਕ ਚੌਥਾਈ ਚਮਚ ਹਲਦੀ ਮਿਲਾ ਕੇ ਪੀਤੀ ਜਾ ਸਕਦੀ ਹੈ। ਪੂਰੇ ਦਿਨ ਦੀ ਗੱਲ ਕਰੀਏ ਤਾਂ ਤੁਸੀਂ ਦਿਨ ਭਰ ਵਿੱਚ ਇੱਕ ਚਮਚ ਹਲਦੀ ਦਾ ਸੇਵਨ ਕਰ ਸਕਦੇ ਹੋ। ਗਰਮੀਆਂ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਹਲਦੀ ਖਾਣ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਇਸ ਦਾ ਸੇਵਨ ਸੀਮਤ ਮਾਤਰਾ 'ਚ ਕਰੋ।
Published at : 08 Sep 2024 11:19 AM (IST)