Berry Ice Cream: ਮਾਨਸੂਨ 'ਚ ਵਧਦਾ ਹੈ ਇਨਫੈਕਸ਼ਨ ਦਾ ਖਤਰਾ, ਬਾਹਰ ਦਾ ਖਾਣ ਤੋਂ ਬਚੋ ਤੇ ਘਰ 'ਚ ਬਣਾਓ ਇਹ ਰੈਸਿਪੀ
ਜਾਮਣ ਐਂਟੀਆਕਸੀਡੈਂਟਸ, ਖਣਿਜਾਂ ਅਤੇ ਵਿਟਾਮਿਨਾਂ ਦੇ ਗੁਣਾਂ ਨਾਲ ਭਰੇ ਹੋਏ ਹਨ। ਐਂਟੀਆਕਸੀਡੈਂਟਸ ਤਣਾਅ ਤੋਂ ਬਚਾਉਂਦੇ ਹਨ। ਦਰਅਸਲ, ਇਸ ਆਈਸਕ੍ਰੀਮ ਦਾ ਸੇਵਨ ਕਰਨ ਨਾਲ ਤੁਹਾਨੂੰ ਚਮਕਦਾਰ ਚਮੜੀ ਮਿਲ ਸਕਦੀ ਹੈ ਅਤੇ ਝੁਰੜੀਆਂ ਨੂੰ ਘੱਟ ਕੀਤਾ ਜਾ ਸਕਦਾ ਹੈ।
Download ABP Live App and Watch All Latest Videos
View In Appਇਸ ਆਸਾਨ ਰੈਸਿਪੀ ਨੂੰ ਤਿਆਰ ਕਰਨ ਲਈ, 1 1/2 ਕੱਪ ਜਾਮਣਾ ਲੈ ਲਓ। ਜੇਕਰ ਤੁਸੀਂ ਸੁੱਕੀਆਂ ਜਾਮਣ ਨਾਲ ਬੇਰੀ ਆਈਸਕ੍ਰੀਮ ਬਣਾ ਰਹੇ ਹੋ, ਤਾਂ ਉਨ੍ਹਾਂ ਨੂੰ 30 ਮਿੰਟਾਂ ਲਈ ਗਰਮ ਪਾਣੀ ਵਿੱਚ ਭਿਓ ਕੇ ਜੈਮ ਬਣਾਓ।
ਜੈਮ ਬਣਾਉਣ ਲਈ, ਇੱਕ ਪੈਨ ਲਓ ਅਤੇ ਜਾਮਣ, ਪਾਣੀ, ਚੀਨੀ ਪਾਓ ਅਤੇ ਉਦੋਂ ਤੱਕ ਹਿਲਾਉਂਦੇ ਰਹੋ ਜਦੋਂ ਤੱਕ ਇਹ ਇਕਸਾਰ ਨਾ ਹੋ ਜਾਵੇ। ਗੈਸ ਨੂੰ ਬੰਦ ਕਰੋ ਅਤੇ ਇਸਨੂੰ ਠੰਡਾ ਹੋਣ ਦਿਓ, ਦੁਬਾਰਾ ਬਲੈਂਡ ਕਰੋ ਅਤੇ ਇਕ ਪਾਸੇ ਰੱਖੋ।
ਇਸ ਤੋਂ ਬਾਅਦ, ਇੱਕ ਵੱਡਾ ਕਟੋਰਾ ਲਓ ਅਤੇ ਇਸ ਵਿਚ 1 ਕੱਪ ਠੰਡੀ ਤਾਜ਼ੀ ਕਰੀਮ, 1 ਕੱਪ ਗ੍ਰੀਕ ਯੋਗਰਟ ਅਤੇ 1 ਚਮਚ ਵਨੀਲਾ ਐਸੇਂਸ ਪਾਓ, ਇਸ ਮਿਸ਼ਰਣ ਨੂੰ ਉਦੋਂ ਤੱਕ ਮਿਲਾਓ ਜਦੋਂ ਤੱਕ ਇਹ ਝੱਗ ਵਾਲੀ ਕਰੀਮ ਨਾਂ ਬਣ ਜਾਵੇ।
ਹੋਰ 15 ਮਿੰਟਾਂ ਫੈਂਟਦੇ ਰਹੋ ਅਤੇ 2 ਚਮਚ ਸ਼ਹਿਦ ਅਤੇ ਮਿਕਸਡ ਬੇਰੀ ਜੈਮ ਪਾਓ, ਇਸ ਨੂੰ ਆਈਸ ਕਰੀਮ ਦੇ ਟੀਨ ਵਿੱਚ ਪਾਓ, ਅਤੇ 7 ਘੰਟਿਆਂ ਲਈ ਫ੍ਰੀਜ਼ ਕਰ ਦਓ।
ਆਈਸਕ੍ਰੀਮ ਚੰਗੀ ਤਰ੍ਹਾਂ ਜੰਮ ਜਾਣ ਤੋਂ ਬਾਅਦ ਇਸ ਨੂੰ ਜਾਮਣਾਂ ਨਾਲ ਸਰਵ ਕਰੋ।