menopause ਤੋਂ ਬਾਅਦ ਔਰਤਾਂ ਦੇ ਸਰੀਰ 'ਚ ਹੁੰਦੇ ਹਨ ਇਹ ਪੰਜ ਬਦਲਾਅ, ਜੇਕਰ ਨਾ ਕੀਤਾ ਕੰਟਰੋਲ ਤਾਂ ਹੋ ਸਕਦੇ ਹਨ ਖਤਰਨਾਕ
ਹਾਰਮੋਨਲ ਬਦਲਾਅ: ਮੇਨੋਪੌਜ਼ ਦੌਰਾਨ ਸਰੀਰ ਵਿੱਚ ਐਸਟ੍ਰੋਜਨ ਅਤੇ ਪ੍ਰੋਜੇਸਟ੍ਰੋਨ ਨਾਮਕ ਹਾਰਮੋਨਸ ਦੀ ਕਮੀ ਹੋ ਜਾਂਦੀ ਹੈ। ਇਸ ਨਾਲ ਔਰਤਾਂ ਵਿੱਚ ਮੂਡ ਸਵਿੰਗ, ਨੀਂਦ ਦੀ ਸਮੱਸਿਆ ਅਤੇ ਥਕਾਵਟ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
Download ABP Live App and Watch All Latest Videos
View In Appਹੱਡੀਆਂ ਦੀ ਕਮਜ਼ੋਰੀ: ਮੇਨੋਪੌਜ਼ ਤੋਂ ਬਾਅਦ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਇਸ ਨਾਲ ਓਸਟੀਓਪੋਰੋਸਿਸ ਦਾ ਖਤਰਾ ਵੱਧ ਸਕਦਾ ਹੈ, ਜਿਸ ਕਾਰਨ ਹੱਡੀਆਂ ਜਲਦੀ ਟੁੱਟਣ ਦਾ ਡਰ ਰਹਿੰਦਾ ਹੈ।
ਭਾਰ ਵਧਣਾ: ਮੈਟਾਬੋਲਿਜ਼ਮ ਹੌਲੀ ਹੋਣ ਕਾਰਨ ਮੇਨੋਪੌਜ਼ ਤੋਂ ਬਾਅਦ ਭਾਰ ਵਧਣ ਦੀ ਸੰਭਾਵਨਾ ਵਧ ਜਾਂਦੀ ਹੈ। ਪੇਟ ਅਤੇ ਕਮਰ ਦੇ ਆਲੇ-ਦੁਆਲੇ ਚਰਬੀ ਜਮ੍ਹਾ ਹੋਣ ਲੱਗਦੀ ਹੈ।
ਦਿਲ ਦੀ ਸਿਹਤ 'ਤੇ ਅਸਰ: ਹਾਰਮੋਨਲ ਬਦਲਾਅ ਕਾਰਨ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਕੋਲੈਸਟ੍ਰੋਲ ਵਧ ਸਕਦਾ ਹੈ, ਜੋ ਦਿਲ ਦੇ ਦੌਰੇ ਜਾਂ ਸਟ੍ਰੋਕ ਦੇ ਜੋਖਮ ਨੂੰ ਵਧਾਉਂਦਾ ਹੈ।
ਚਮੜੀ ਅਤੇ ਵਾਲਾਂ ਵਿੱਚ ਬਦਲਾਅ: ਮੇਨੋਪੌਜ਼ ਤੋਂ ਬਾਅਦ, ਸਕਿਨ ਖੁਸ਼ਕ ਅਤੇ ਪਤਲੀ ਹੋ ਸਕਦੀ ਹੈ, ਅਤੇ ਵਾਲਾਂ ਦਾ ਝੜਨਾ ਵੀ ਆਮ ਹੋ ਸਕਦਾ ਹੈ।