Brinjal side effects: ਕੁਝ ਲੋਕਾਂ ਨੂੰ ਬੈਂਗਣ ਖਾਣ ਤੋਂ ਫਾਇਦਾ ਨਹੀਂ ਸਗੋਂ ਨੁਕਸਾਨ ਹੋ ਸਕਦਾ..ਜਾਣੋ ਇਸ ਬਾਰੇ
ਬੈਂਗਣ ਸਿਹਤ ਲਈ ਬਹੁਤ ਜ਼ਿਆਦਾ ਲਾਭਦਾਇਕ ਹੈ। ਇਸ ਵਿੱਚ ਬਹੁਤ ਸਾਰੇ ਵਿਟਾਮਿਨ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਬੈਂਗਣ ਨੂੰ Eggplantsਵੀ ਕਿਹਾ ਜਾਂਦਾ ਹੈ।
Download ABP Live App and Watch All Latest Videos
View In Appਹਾਲਾਂਕਿ ਕੁਝ ਲੋਕ ਇਸ ਨੂੰ ਸਬਜ਼ੀ ਮੰਨਦੇ ਹਨ, ਪਰ ਇਹ ਫਲਾਂ ਦੇ ਪਰਿਵਾਰ ਵਿੱਚ ਆਉਂਦਾ ਹੈ। ਬੈਂਗਣ ਵਿਟਾਮਿਨ, ਫਾਈਬਰ, ਪ੍ਰੋਟੀਨ, ਕਾਰਬੋਹਾਈਡਰੇਟ, ਮੈਂਗਨੀਜ਼, ਫੋਲੇਟ, ਪੋਟਾਸ਼ੀਅਮ ਆਦਿ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਬੈਂਗਣ ਵਿੱਚ ਥੋੜ੍ਹੀ ਮਾਤਰਾ ਵਿੱਚ ਨਿਆਸੀਨ, ਮੈਗਨੀਸ਼ੀਅਮ ਅਤੇ ਤਾਂਬਾ ਵੀ ਹੁੰਦਾ ਹੈ।
ਗੈਸ ਤੇ ਪੇਟ ਦੀ ਸਮੱਸਿਆ ਵਾਲੇ ਲੋਕ ਬੈਂਗਣ ਨਾ ਖਾਣ- ਜਿਨ੍ਹਾਂ ਵਿਅਕਤੀਆਂ ਨੂੰ ਅਕਸਰ ਪੇਟ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਕਦੇ ਵੀ ਬੈਂਗਣ ਨਹੀਂ ਖਾਣੇ ਚਾਹੀਦੇ। ਇਸ ਤੋਂ ਇਲਾਵਾ ਜਿਨ੍ਹਾਂ ਵਿਅਕਤੀ ਨੂੰ ਗੈਸ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਵੀ ਬੈਂਗਣ ਨਹੀਂ ਖਾਣੇ ਚਾਹੀਦੇ।
ਐਲਰਜੀ ਵਾਲੇ ਲੋਕ ਵੀ ਬੈਂਗਣਾਂ ਤੋਂ ਰਹਿਣ ਦੂਰ-ਜੇਕਰ ਕਿਸੇ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਚਮੜੀ ਦੀ ਐਲਰਜੀ ਹੈ ਤਾਂ ਉਸ ਨੂੰ ਵੀ ਬੈਂਗਣ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਬੈਂਗਣ ਖਾਣ ਨਾਲ ਤੁਹਾਡੀ ਐਲਰਜੀ ਵਧ ਸਕਦੀ ਹੈ।
ਡਿਪ੍ਰੈਸ਼ਨ ਦੇ ਮਰੀਜ਼-ਜੇਕਰ ਕੋਈ ਵਿਅਕਤੀ ਡਿਪ੍ਰੈਸ਼ਨ ਦੀ ਦਵਾਈ ਲੈ ਰਿਹਾ ਹੈ ਜਾਂ ਕਿਸੇ ਤਰ੍ਹਾਂ ਦੇ ਤਣਾਅ ਨਾਲ ਜੂਝ ਰਿਹਾ ਹੈ ਤਾਂ ਉਸ ਨੂੰ ਬੈਂਗਣ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਬੈਂਗਣ ਖਾਣ ਨਾਲ ਦਵਾਈ ਦਾ ਅਸਰ ਘੱਟ ਹੋ ਸਕਦਾ ਹੈ।
ਜੇਕਰ ਸਰੀਰ 'ਚ ਖੂਨ ਦੀ ਕਮੀ ਹੈ ਤਾਂ ਗਲਤੀ ਨਾਲ ਵੀ ਬੈਂਗਣ ਨਹੀਂ ਖਾਣੇ ਚਾਹੀਦੇ ਕਿਉਂਕਿ ਇਹ ਖੂਨ ਬਣਨ ਵਿੱਚ ਮੁਸ਼ਕਲ ਪੈਦਾ ਕਰਦੇ ਹਨ। ਜਿਨ੍ਹਾਂ ਲੋਕਾਂ ਨੂੰ ਅੱਖਾਂ 'ਚ ਜਲਨ ਜਾਂ ਸੋਜ ਵਰਗੀਆਂ ਸਮੱਸਿਆਵਾਂ ਹਨ, ਉਨ੍ਹਾਂ ਨੂੰ ਬੈਂਗਣ ਨਹੀਂ ਖਾਣੇ ਚਾਹੀਦੇ ਕਿਉਂਕਿ ਇਹ ਦਿਨ-ਬ-ਦਿਨ ਹੋਰ ਵਧ ਸਕਦੀ ਹੈ।
ਜਿਨ੍ਹਾਂ ਲੋਕਾਂ ਨੂੰ ਪੱਥਰੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਗਲਤੀ ਨਾਲ ਵੀ ਬੈਂਗਣ ਨਹੀਂ ਖਾਣਾ ਚਾਹੀਦਾ ਕਿਉਂਕਿ ਬੈਂਗਣ ਵਿੱਚ ਪਾਇਆ ਜਾਣ ਵਾਲਾ ਆਕਸਲੇਟ ਪੱਥਰੀ ਦੀ ਸਮੱਸਿਆ ਨੂੰ ਹੋਰ ਵਧਾ ਸਕਦਾ ਹੈ।