Yawning: ਕੀ ਉਬਾਸੀ ਆਉਣ ਵੀ ਹੋ ਸਕਦਾ ਜਾਨਲੇਵਾ, ਜਾਣੋ ਕਿੰਨੀ ਹੈ ਇਹ ਖ਼ਤਰਨਾਕ ਬਿਮਾਰੀ
ਜਦੋਂ ਸਾਨੂੰ ਨੀਂਦ ਆਉਂਦੀ ਹੈ ਜਾਂ ਫਿਰ ਸਾਨੂੰ ਥਕਾਨ ਜ਼ਿਆਦਾ ਮਹਿਸੂਸ ਹੁੰਦੀ ਹੈ ਤਾਂ ਉਬਾਸੀ ਆਉਂਦੀ ਹੈ। ਪਰ ਨੀਂਦ ਪੂਰੀ ਹੋਣ ਦੇ ਬਾਵਜੂਦ ਅਤੇ ਥਕਾਨ ਵੀ ਨਾ ਹੋਣ ’ਤੇ ਵੀ ਵਾਰ-ਵਾਰ ਉਬਾਸੀ ਆਉਣਾ ਸਿਹਤ ਲਈ ਖ਼ਤਰਨਾਕ ਹੈ।
Download ABP Live App and Watch All Latest Videos
View In Appਦਿਨ ਭਰ ’ਚ 3 ਤੋਂ 4 ਵਾਰ ਉਬਾਸੀ ਆਉਣਾ ਆਮ ਗੱਲ ਹੈ, ਪਰ ਕੁੱਝ ਲੋਕਾਂ ਨੂੰ ਜ਼ਰੂਰਤ ਤੋਂ ਵੱਧ ਉਬਾਸੀ ਆਉਣ ਲਗਦੀ ਹੈ। ਉਬਾਸੀ ਆਉਣ ਦੇ ਕਈ ਕਾਰਨ ਹੁੰਦੇ ਹਨ ਜਿਵੇਂ ਜ਼ਿਆਦਾਤਰ ਥਕਾਨ, ਉਨੀਂਦਰਾ, ਕਿਸੇ ਵੀ ਚੀਜ਼ ’ਚ ਰੁਚੀ ਨਾ ਹੋਣ ਕਾਰਨ ਵੀ ਉਬਾਸੀ ਆਉਣ ਲਗਦੀ ਹੈ।
ਲਿਵਰ ਖ਼ਰਾਬ ਹੋਣ ’ਤੇ ਜ਼ਿਆਦਾ ਥਕਾਵਟ ਹੋਣ ਲਗਦੀ ਹੈ। ਥਕਾਨ ਮਹਿਸੂਸ ਹੋਣ ’ਤੇ ਉਬਾਸੀ ਆਉਂਦੀ ਹੈ। ਡਾਕਟਰਾਂ ਅਨੁਸਾਰ, ਦਿਲ ਅਤੇ ਫੇਫੜਿਆਂ ਦੀਆਂ ਬੀਮਾਰੀਆਂ ਕਾਰਨ ਵੀ ਉਬਾਸੀ ਆਉਣ ਲਗਦੀ ਹੈ। ਜਦੋਂ ਦਿਲ ਅਤੇ ਫੇਫੜੇ ਸਹੀ ਤਰ੍ਹਾਂ ਨਾਲ ਕੰਮ ਨਹੀਂ ਕਰਦੇ ਤਾਂ ਅਸਥਮਾ ਦੀ ਸਮੱਸਿਆ ਹੋਣ ਲਗਦੀ ਹੈ।
ਜੇਕਰ ਸਰੀਰ ’ਚ ਬਲੱਡ ਗੁਲੂਕੋਜ਼ ਦਾ ਲੈਵਲ ਘੱਟ ਹੋ ਜਾਵੇ ਤਾਂ ਸਮਝ ਲਉ ਕੁੱਝ ਗੜਬੜ ਹੈ। ਉਬਾਸੀ ਆਉਣਾ ਹਾਈਪੋਗਲਾਈਸੀਮਿਆ ਦਾ ਸ਼ੁਰੂਆਤੀ ਸੰਕੇਤ ਹੁੰਦਾ ਹੈ। ਬਲੱਡ ’ਚ ਗੁਲੂਕੋਜ਼ ਲੈਵਲ ਘੱਟ ਹੋਣ ਨਾਲ ਉਬਾਸੀ ਆਉਣੀ ਸ਼ੁਰੂ ਹੋ ਜਾਂਦੀ ਹੈ।
ਬੋਰੀਅਤ ਉਬਾਸੀ ਦਾ ਸੱਭ ਤੋਂ ਵੱਡਾ ਕਾਰਨ ਹੈ। ਜਦੋਂ ਤੁਸੀਂ ਬੋਰ ਹੁੰਦੇ ਹੋ ਤਾਂ ਜ਼ਿਆਦਾ ਉਬਾਸੀ ਆਉਂਦੀ ਹੈ। ਅਜਿਹੀ ਸਥਿਤੀ ’ਚ ਥੋੜ੍ਹੀ ਦੇਰ ਆਰਾਮ ਕਰੋ। ਅਪਣੀ ਸੀਟ ਛੱਡੋ ਅਤੇ ਅਪਣੇ-ਆਪ ਨੂੰ ਦੂਸਰੇ ਕੰਮਾਂ ’ਚ ਲਗਾਉ।
ਬੀਪੀ ਅਤੇ ਦਿਲ ਦੀ ਧੜਕਣ ਦੇ ਘੱਟ ਹੋਣ ਨਾਲ ਵੀ ਉਬਾਸੀਆਂ ਵੱਧ ਆਉਂਦੀਆਂ ਹਨ। ਤਣਾਅ ਕਾਰਨ ਵੀ ਅਕਸਰ ਲੋਕਾਂ ਦਾ ਬਲੱਡ ਪ੍ਰੇਸ਼ਰ ਵੱਧ ਜਾਂਦਾ ਹੈ। ਅਜਿਹਾ ਹੋਣ ’ਤੇ ਆਕਸੀਜਨ ਦਿਮਾਗ਼ ਤਕ ਨਹੀਂ ਪਹੁੰਚ ਪਾਉਂਦੀ। ਇਸ ਸਥਿਤੀ ’ਚ ਉਬਾਸੀ ਰਾਹੀਂ ਸਰੀਰ ’ਚ ਆਕਸੀਜਨ ਪਹੁੰਚਦੀ ਹੈ।
ਥਕਾਨ ਕਾਰਨ ਉਬਾਸੀ ਆਉਂਦੀ ਹੈ, ਇਸ ਲਈ ਪਾਣੀ ਪੀਣਾ ਵੀ ਇਸ ਤੋਂ ਛੁਟਕਾਰਾ ਪਾਉਣ ਦਾ ਇਕ ਚੰਗਾ ਤਰੀਕਾ ਹੈ। ਪਾਣੀ ਤੁਹਾਡੇ ਸਰੀਰ ਨੂੰ ਹਾਈਡ੍ਰੇਟ ਕਰੇਗਾ ਅਤੇ ਤੁਸੀਂ ਤਰੋਤਾਜ਼ਾ ਮਹਿਸੂਸ ਕਰੋਗੇ।
ਜਿਵੇਂ ਕਿ ਦਸਿਆ ਗਿਆ ਹੈ ਕਿ ਉਬਾਸੀ ਦਾ ਕਾਰਨ ਆਕਸੀਜਨ ਦੀ ਕਮੀ ਹੈ, ਅਜਿਹੀ ਸਥਿਤੀ ’ਚ ਸਰੀਰ ’ਚ ਸਹੀ ਮਾਤਰਾ ’ਚ ਆਕਸੀਜਨ ਪਹੁੰਚਾਉਣ ਲਈ ਲੰਬਾ ਸਾਹ ਲਉ। ਸਾਹ ਨੂੰ ਕੁੱਝ ਦੇਰ ਤਕ ਰੋਕ ਕੇ ਰੱਖੋ ਅਤੇ ਫਿਰ ਛੱਡੋ। ਇਸ ਨਾਲ ਸਰੀਰ ਨੂੰ ਲੋੜੀਂਦੀ ਆਕਸੀਜਨ ਮਿਲੇਗੀ।
ਜ਼ਿਆਦਾ ਕੰਮ ਅਤੇ ਲੋੜੀਂਦੀ ਨੀਂਦ ਦੀ ਕਮੀ ਵੀ ਉਬਾਸੀ ਦਾ ਕਾਰਨ ਹੈ। ਘੱਟ ਸੌਣਾ ਅਤੇ ਤਣਾਅ ਇਹ ਦੋਵੇਂ ਚੀਜ਼ਾਂ ਸਰੀਰਕ ਅਤੇ ਮਾਨਸਕ ਰੂਪ ਨਾਲ ਤੁਹਾਨੂੰ ਪ੍ਰੇਸ਼ਾਨ ਕਰਦੀਆਂ ਹਨ। ਜ਼ਿਆਦਾਤਕ ਲੋਕ ਜਦੋਂ ਕਿਸੇ ਨੂੰ ਉਬਾਸੀ ਲੈਂਦੇ ਦੇਖਦੇ ਹਨ ਤਾਂ ਉਹ ਵੀ ਉਬਾਸੀ ਲੈਣਾ ਸ਼ੁਰੂ ਕਰ ਦਿੰਦੇ ਹਨ।
ਜੇਕਰ ਤੁਸੀਂ ਵੀ ਅਜਿਹਾ ਹੀ ਕਰਦੇ ਹੋ ਤਾਂ ਅਜਿਹਾ ਕਰਨਾ ਬੰਦ ਕਰ ਦਿਉ। ਅਜਿਹੇ ’ਚ ਤੁਸੀਂ ਦੂਸਰੇ ਤੋਂ ਤੁਰਤ ਅਪਣੀ ਨਜ਼ਰ ਹਟਾ ਲਉ ਤਾਕਿ ਤੁਹਾਡੀ ਉਬਾਸੀ ਲੈਣ ਦੀ ਇੱਛਾ ਨਾ ਹੋਵੇ।