Throat Infection: ਗਰਮੀਆਂ 'ਚ ਹੁੰਦੀ ਗਲੇ 'ਚ ਖਰਾਸ਼, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
ਧੁੱਪ ਵਿਚੋਂ ਆਉਣ ਤੋਂ ਤੁਰੰਤ ਬਾਅਦ ਏਸੀ ਦੀ ਹਵਾ ਨਾ ਲਓ। ਸਿਰਫ਼ ਏਸੀ ਵਿੱਚ ਹੀ ਨਹੀਂ ਕੂਲਰ ਦੀ ਹਵਾ ਲੈਣ ਤੋਂ ਵੀ ਪਰਹੇਜ਼ ਕਰੋ। ਜਿਸ ਕਰਕੇ ਗਲੇ ਵਿੱਚ ਇਨਫੈਕਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਜੇਕਰ ਤੁਸੀਂ AC ਵਿੱਚ ਜਾਂਦੇ ਹੋ ਤਾਂ ਵੀ ਤਾਪਮਾਨ 25 ਡਿਗਰੀ ਦੇ ਆਸ-ਪਾਸ ਰੱਖੋ।
Download ABP Live App and Watch All Latest Videos
View In Appਕਈ ਵਾਰ ਲੋਕ ਧੁੱਪ 'ਚੋਂ ਆਉਂਦਿਆਂ ਹੀ ਤੁਰੰਤ ਨਹਾ ਲੈਂਦੇ ਹਨ, ਅਜਿਹਾ ਬਿਲਕੁਲ ਵੀ ਨਾ ਕਰੋ। ਇਸ ਨਾਲ ਜ਼ੁਕਾਮ ਅਤੇ ਗਲਾ ਦੁਖਣਾ ਸ਼ੁਰੂ ਹੋ ਜਾਂਦਾ ਹੈ। ਥੋੜ੍ਹੀ ਦੇਰ ਬੈਠਣ ਤੋਂ ਬਾਅਦ ਪਾਣੀ ਪੀਓ।
ਗਰਮੀਆਂ 'ਚ ਆਈਸਕ੍ਰੀਮ ਅਤੇ ਕੋਲਡ ਡਰਿੰਕ ਵਧੀਆ ਤਾਂ ਲੱਗਦੀ ਹੈ ਪਰ ਇਸ ਦੀ ਜ਼ਿਆਦਾ ਮਾਤਰਾ ਵਿੱਚ ਨਾ ਪੀਓ। ਇਸ ਨਾਲ ਗਲੇ ਵਿੱਚ ਜਲਣ ਹੋ ਸਕਦੀ ਹੈ। ਕੋਲਡ ਡਰਿੰਕ ਪੀਣ ਨਾਲ ਸਰੀਰ 'ਚ ਡੀਹਾਈਡ੍ਰੇਸ਼ਨ ਹੋ ਜਾਂਦੀ ਹੈ।
ਜੇਕਰ ਜ਼ਿਆਦਾ ਬਲਗਮ ਹੋ ਗਈ ਹੈ ਤਾਂ ਭਾਫ਼ ਲਓ। ਇਸ ਨਾਲ ਤੁਹਾਨੂੰ ਤੁਰੰਤ ਰਾਹਤ ਮਿਲੇਗੀ। 5-7 ਮਿੰਟ ਲਈ ਭਾਫ਼ ਜ਼ਰੂਰ ਲਓ।
ਗਰਮੀਆਂ ਵਿੱਚ ਕਾੜ੍ਹਾ ਤਿਆਰ ਕਰੋ। ਇਸ ਕਾੜ੍ਹੇ ਵਿਚ ਤੁਲਸੀ, ਕਾਲੀ ਮਿਰਚ, ਸੁੱਕਾ ਅਦਰਕ ਅਤੇ ਦਾਲਚੀਨੀ ਮਿਲਾ ਕੇ ਇਸ ਦਾ ਕਾੜ੍ਹਾ ਬਣਾ ਕੇ ਪੀਓ।