Cancer Blood Test: ਖੂਨ ਦੀ ਇੱਕ ਬੂੰਦ ਨਾਲ ਮਿੰਟਾਂ ਵਿੱਚ ਲੱਗ ਜਾਵੇਗਾ ਕੈਂਸਰ ਦਾ ਪਤਾ, ਖੋਜ 'ਚ ਖੁਲਾਸਾ
ਕੈਂਸਰ ਦੀ ਜਾਂਚ ਬਾਰੇ ਖੋਜ ਲਗਾਤਾਰ ਜਾਰੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਆਉਣ ਨਾਲ ਖੋਜਕਰਤਾਵਾਂ ਲਈ ਥੋੜ੍ਹੀ ਆਸਾਨੀ ਹੋ ਗਈ ਹੈ। ਉਨ੍ਹਾਂ ਨੇ AI ਦੀ ਵਰਤੋਂ ਕਰਦੇ ਹੋਏ ਇੱਕ ਟੈਸਟ ਇਜ਼ਾਦ ਕੀਤਾ ਹੈ ਜੋ ਮਿੰਟਾਂ ਵਿੱਚ ਕੈਂਸਰ ਦਾ ਪਤਾ ਲਗਾ ਸਕਦਾ ਹੈ।
Download ABP Live App and Watch All Latest Videos
View In Appਸੁੱਕੇ ਖੂਨ ਦੀ ਇੱਕ ਬੂੰਦ ਤੋਂ ਤਿੰਨ ਪ੍ਰਮੁੱਖ ਕੈਂਸਰਾਂ ਦਾ ਪਤਾ ਲਗਾਇਆ ਜਾ ਸਕਦਾ ਹੈ। ਸ਼ੁਰੂਆਤੀ ਪ੍ਰਯੋਗਾਂ ਵਿੱਚ ਨਤੀਜੇ ਕੁਝ ਮਿੰਟਾਂ ਵਿੱਚ ਸਾਹਮਣੇ ਆਏ। ਵਿਗਿਆਨੀਆਂ ਨੇ ਪੈਨਕ੍ਰੀਆਟਿਕ, ਗੈਸਟਿਕ ਅਤੇ ਕੋਲੋਰੈਕਟਲ ਕੈਂਸਰ ਦੀ ਪਛਾਣ ਕੀਤੀ।
ਖੋਜਕਰਤਾਵਾਂ ਦੇ ਅਨੁਸਾਰ ਖੂਨ ਵਿੱਚ ਮੌਜੂਦ ਖਾਸ ਰਸਾਇਣਾਂ ਦੀ ਪਛਾਣ ਕਰਕੇ ਇਹ ਟੈਸਟ ਦੱਸਦਾ ਹੈ ਕਿ ਮਰੀਜ਼ ਨੂੰ ਕੈਂਸਰ ਹੈ ਜਾਂ ਨਹੀਂ। ਵਿਗਿਆਨੀਆਂ ਨੇ ਕੈਂਸਰ ਦੇ ਮਰੀਜ਼ਾਂ ਅਤੇ ਨਾਨ-ਕੈਂਸਰ ਵਾਲੇ ਲੋਕਾਂ 'ਤੇ ਤਿੰਨ ਤਰ੍ਹਾਂ ਦੇ ਟੈਸਟ ਕੀਤੇ ਸਨ।
ਕੈਂਸਰ ਦਾ ਇਹ ਬਲੱਡ ਟੈਸਟ ਚੀਨੀ ਵਿਗਿਆਨੀਆਂ ਨੇ ਤਿਆਰ ਕੀਤਾ ਹੈ। ਉਨ੍ਹਾਂ ਦੇ ਅਨੁਸਾਰ, ਨਵੇਂ ਟੈਸਟ ਵਿੱਚ ਬਿਮਾਰੀ ਦਾ ਪਤਾ ਲਗਾਉਣ ਲਈ 0.05 ਮਿਲੀਲੀਟਰ ਤੋਂ ਘੱਟ ਖੂਨ ਦੀ ਲੋੜ ਹੁੰਦੀ ਹੈ। ਉਨ੍ਹਾਂ ਦੀ ਖੋਜ ਦੇ ਨਤੀਜੇ 22 ਅਪ੍ਰੈਲ ਨੂੰ Nature Sustainability ਜਰਨਲ ਵਿੱਚ ਪ੍ਰਕਾਸ਼ਿਤ ਕੀਤੇ ਗਏ ਸਨ।
ਕੈਂਸਰ ਦਾ ਨਵਾਂ ਟੈਸਟ ਕਿਵੇਂ ਕੰਮ ਕਰਦਾ ਹੈ? ਇਹ ਟੈਸਟ ਮਸ਼ੀਨ ਲਰਨਿੰਗ ਦੀ ਵਰਤੋਂ ਕਰਦਾ ਹੈ। ਖੂਨ ਦੇ ਸੈਂਪਲਾਂ ਵਿਚ ਮੈਟਾਬੋਲਿਜ਼ਮ ਦੇ ਬਾਈ-ਪ੍ਰੋਡਕਟਸ, ਜਿਨ੍ਹਾਂ ਨੂੰ Metabolites ਕਹਿੰਦੇ ਹਨ, ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਇਹ ਮੈਟਾਬੋਲਾਈਟ ਖੂਨ ਦੇ ਤਰਲ ਹਿੱਸੇ - ਸੀਰਮ ਵਿੱਚ ਪਾਏ ਜਾਂਦੇ ਹਨ। ਟੈਸਟ ਇਨ੍ਹਾਂ ਨੂੰ 'ਬਾਇਓਮਾਰਕਰ' ਵਜੋਂ ਵਰਤਦਾ ਹੈ ਅਤੇ ਸਰੀਰ ਵਿੱਚ ਕੈਂਸਰ ਦੀ ਸੰਭਾਵਿਤ ਮੌਜੂਦਗੀ ਦਾ ਖੁਲਾਸਾ ਕਰਦਾ ਹੈ। ਖੂਨ ਵਿੱਚ ਮੌਜੂਦ ਬਾਇਓਮਾਰਕਰਾਂ ਦੀ ਜਾਂਚ ਕਰਕੇ ਸ਼ੁਰੂਆਤੀ ਪੜਾਵਾਂ ਵਿੱਚ ਕੈਂਸਰ ਦਾ ਪਤਾ ਲਗਾਇਆ ਜਾ ਸਕਦਾ ਹੈ। ਸ਼ੁਰੂਆਤੀ ਪੜਾਅ ਵਿੱਚ ਬਚਣ ਦੀ ਸੰਭਾਵਨਾ ਵੱਧ ਹੁੰਦੀ ਹੈ।