ਕੈਂਸਰ ਦੇ ਮਰੀਜਾਂ ਨੂੰ ਜ਼ਰੂਰ ਖਾਣੀਆਂ ਚਾਹੀਦੀਆਂ ਨੇ ਇਹ ਚੀਜ਼ਾਂ, ਬਿਮਾਰੀ ਦੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਮਿਲੇਗੀ ਮਦਦ
ਵੈਸੇ, ਕੋਈ ਵੀ ਬਿਮਾਰੀ ਬਿਨਾਂ ਲੱਛਣਾਂ ਦੇ ਨਹੀਂ ਫੈਲਦੀ। ਹਾਲਾਂਕਿ, ਕਈ ਵਾਰ ਇਹ ਲੱਛਣ ਇੰਨੇ ਮਾਮੂਲੀ ਹੁੰਦੇ ਹਨ ਕਿ ਜ਼ਿਆਦਾਤਰ ਲੋਕ ਉਨ੍ਹਾਂ ਨੂੰ ਆਮ ਸਮਝ ਕੇ ਅਣਡਿੱਠ ਕਰ ਦਿੰਦੇ ਹਨ।
Download ABP Live App and Watch All Latest Videos
View In Appਕੈਂਸਰ ਦੀ ਬਿਮਾਰੀ ਹੁਣ ਤੇਜ਼ੀ ਨਾਲ ਫੈਲ ਰਹੀ ਹੈ। ਅਜਿਹੇ 'ਚ ਆਪਣੀ ਖੁਰਾਕ 'ਤੇ ਥੋੜ੍ਹਾ ਹੋਰ ਧਿਆਨ ਦੇਣਾ ਅਤੇ ਅਜਿਹੇ ਫਲ ਅਤੇ ਸਬਜ਼ੀਆਂ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ ਜੋ ਸਰੀਰ ਨੂੰ ਕੈਂਸਰ ਸਮੇਤ ਸਾਰੀਆਂ ਗੰਭੀਰ ਬੀਮਾਰੀਆਂ ਤੋਂ ਬਚਾਉਣ 'ਚ ਮਦਦਗਾਰ ਸਾਬਤ ਹੋ ਸਕਦੇ ਹਨ।
ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਫਲਾਂ ਅਤੇ ਸਬਜ਼ੀਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਖਾਣ ਨਾਲ ਤੁਸੀਂ ਕੈਂਸਰ ਦੀ ਬੀਮਾਰੀ ਦੇ ਪ੍ਰਭਾਵ ਨੂੰ ਘੱਟ ਕਰ ਸਕਦੇ ਹੋ।
ਤੁਸੀਂ ਆਪਣੀ ਰੋਜ਼ਾਨਾ ਖੁਰਾਕ ਵਿੱਚ ਨਿੰਬੂ, ਟਮਾਟਰ, ਆਂਵਲਾ, ਅਦਰਕ, ਬਲੂਬੇਰੀ, ਸਟ੍ਰਾਬੇਰੀ, ਰਸਬੇਰੀ ਆਦਿ ਨੂੰ ਸ਼ਾਮਲ ਕਰ ਸਕਦੇ ਹੋ। ਇਹ ਸਾਰੀਆਂ ਚੀਜ਼ਾਂ ਕੈਂਸਰ ਵਰਗੀਆਂ ਜਾਨਲੇਵਾ ਬੀਮਾਰੀਆਂ ਨਾਲ ਲੜਨ 'ਚ ਮਦਦਗਾਰ ਹੁੰਦੀਆਂ ਹਨ।
ਪੌਸ਼ਟਿਕ ਫਲ ਅਤੇ ਸਬਜ਼ੀਆਂ ਖਾਣ ਤੋਂ ਇਲਾਵਾ, ਤੁਹਾਨੂੰ ਆਪਣੀਆਂ ਕੁਝ ਬੁਰੀਆਂ ਆਦਤਾਂ ਨੂੰ ਵੀ ਛੱਡਣਾ ਹੋਵੇਗਾ, ਜਿਵੇਂ ਕਿ ਸਿਗਰਟਨੋਸ਼ੀ, ਸ਼ਰਾਬ ਪੀਣਾ, ਗਲਤ ਸਮੇਂ 'ਤੇ ਖਾਣਾ, ਗੈਰ-ਸਿਹਤਮੰਦ ਚੀਜ਼ਾਂ ਖਾਣਾ, ਕਸਰਤ ਨਾ ਕਰਨਾ ਆਦਿ।