Election Results 2024
(Source: ECI/ABP News/ABP Majha)
Health Care: ਨੇਲ ਪਾਲਿਸ਼ ਲਗਾਉਣਾ ਹੋ ਸਕਦੈ ਖਤਰਨਾਕ...ਦਿਮਾਗ ਤੋਂ ਲੈ ਕੇ ਸਾਹ ਤੱਕ ਪੈਂਦਾ ਮਾੜਾ ਅਸਰ
ਨੇਲ ਪਾਲਿਸ਼ ਦੀ ਵਰਤੋਂ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਨੇਲ ਪਾਲਿਸ਼ ਵਿੱਚ ਫਾਰਮਲਡੀਹਾਈਡ, ਟੋਲਿਊਨ ਅਤੇ ਡਿਪ੍ਰੋਪਾਈਲ ਫਥਲੇਟ ਵਰਗੇ ਕਈ ਰਸਾਇਣ ਪਾਏ ਜਾਂਦੇ ਹਨ। ਇਹ ਸਾਰੇ ਰਸਾਇਣ ਸਿਹਤ ਲਈ ਬਹੁਤ ਹਾਨੀਕਾਰਕ ਹਨ। ਇਨ੍ਹਾਂ ਦੀ ਲਗਾਤਾਰ ਅਤੇ ਲੰਬੇ ਸਮੇਂ ਤੱਕ ਵਰਤੋਂ ਕਰਨ ਨਾਲ ਚਮੜੀ 'ਤੇ ਐਲਰਜੀ, ਸੋਜ ਅਤੇ ਲਾਲੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
Download ABP Live App and Watch All Latest Videos
View In Appਨੇਲ ਪਾਲਿਸ਼ ਰਿਮੂਵਰ ਵੀ ਹਾਨੀਕਾਰਕ ਰਸਾਇਣਾਂ ਨਾਲ ਬਣੇ ਹੁੰਦੇ ਹਨ। ਇਨ੍ਹਾਂ ਦੀ ਵਰਤੋਂ ਨਾਲ ਚਮੜੀ ਖੁਸ਼ਕ ਅਤੇ ਖੁਰਦਰੀ ਹੋ ਸਕਦੀ ਹੈ। ਚਮੜੀ ਦਾ ਕੁਦਰਤੀ ਤੇਲਪਣ ਖਤਮ ਹੋਣ ਕਾਰਨ ਇਨਫੈਕਸ਼ਨ ਅਤੇ ਬੈਕਟੀਰੀਆ ਦਾ ਖਤਰਾ ਵੱਧ ਜਾਂਦਾ ਹੈ।
ਇਸ ਤੋਂ ਇਲਾਵਾ ਨੇਲ ਪਾਲਿਸ਼ 'ਚ ਮੌਜੂਦ ਕੈਮੀਕਲ ਸਾਹ ਸੰਬੰਧੀ ਸਮੱਸਿਆਵਾਂ ਨੂੰ ਸੱਦਾ ਦੇ ਸਕਦੇ ਹਨ, ਇਸ ਲਈ ਨੇਲ ਪਾਲਿਸ਼ ਲਗਾਉਣ ਜਾਂ ਹਟਾਉਣ ਸਮੇਂ ਮਾਸਕ ਪਹਿਨਣਾ ਜ਼ਰੂਰੀ ਹੈ। ਟ੍ਰਾਈਫੇਨਾਇਲ ਫਾਸਫੇਟ ਫੇਫੜਿਆਂ ਲਈ ਵੀ ਹਾਨੀਕਾਰਕ ਹੈ। ਇਸ ਨਾਲ ਫੇਫੜਿਆਂ ਵਿਚ ਸੋਜ ਆ ਜਾਂਦੀ ਹੈ ਜਿਸ ਕਾਰਨ ਸਾਹ ਲੈਣ ਵਿਚ ਦਿੱਕਤ ਆਉਂਦੀ ਹੈ। ਅਸਥਮਾ ਵਰਗੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ।
ਨੇਲ ਪਾਲਿਸ਼ 'ਚ ਮੌਜੂਦ ਟੋਲਿਊਨ, ਫਾਰਮਾਲਡੀਹਾਈਡ ਅਤੇ ਡਾਈਥਾਈਲ ਫਥਾਲੇਟ ਵਰਗੇ ਕੈਮੀਕਲ ਸਰੀਰ ਦੇ ਹੋਰ ਹਿੱਸਿਆਂ ਵਾਂਗ ਦਿਮਾਗ ਤੱਕ ਪਹੁੰਚਦੇ ਹਨ। ਇਹ ਰਸਾਇਣ ਦਿਮਾਗ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਜਿਸ ਨਾਲ ਦਿਮਾਗ ਵਿੱਚ ਖੂਨ ਸੰਚਾਰ ਵਿੱਚ ਵਿਘਨ ਪੈਂਦਾ ਹੈ। ਇਸ ਨਾਲ ਗੰਭੀਰ ਸਿਰ ਦਰਦ ਹੋ ਸਕਦਾ ਹੈ। ਕਈ ਲੋਕਾਂ ਨੂੰ ਨੇਲ ਪਾਲਿਸ਼ ਕਾਰਨ ਜੀਅ ਕੱਚਾ ਹੋਣ ਅਤੇ ਉਲਟੀਆਂ ਵੀ ਹੋਣ ਲੱਗਦੀਆਂ ਹਨ।
ਨੇਲ ਪਾਲਿਸ਼ ਵਿਚ ਪਾਏ ਜਾਣ ਵਾਲੇ ਰਸਾਇਣ ਗਰਭਵਤੀ ਔਰਤਾਂ ਲਈ ਹੋਰ ਵੀ ਖਤਰਨਾਕ ਹੋ ਸਕਦੇ ਹਨ, ਕਿਉਂਕਿ ਇਹ ਭਰੂਣ ਤੱਕ ਪਹੁੰਚ ਸਕਦੇ ਹਨ ਅਤੇ ਪੈਦਾ ਹੋਣ ਵਾਲੇ ਬੱਚੇ ਦੇ ਸਰੀਰ ਵਿੱਚ ਨੁਕਸ ਪੈਦਾ ਕਰ ਸਕਦੇ ਹਨ।
ਇਸ ਲਈ ਨੇਲ ਪਾਲਿਸ਼ ਦੀ ਵਰਤੋਂ ਘੱਟ ਤੋਂ ਘੱਟ ਰੱਖੀ ਜਾਵੇ। ਜੇਕਰ ਤੁਹਾਨੂੰ ਨੇਲ ਪਾਲਿਸ਼ ਲਗਾਉਂਣੀ ਪੈਂਦੀ ਹੈ ਤਾਂ ਕੁਦਰਤੀ ਤੱਤਾਂ ਤੋਂ ਬਣੀ ਨੇਲ ਪਾਲਿਸ਼ ਦੀ ਵਰਤੋਂ ਕਰੋ।