Health Care: ਪ੍ਰੈਸ਼ਰ ਕੁੱਕਰ ਵਿੱਚ ਪਕਾਇਆ ਖਾਣਾ ਸਿਹਤ ਲਈ ਕਿਵੇਂ ਹਾਨੀਕਾਰਕ ਹੁੰਦਾ...ਆਓ ਜਾਣਦੇ ਹਾਂ
ਪਰ ਕੀ ਤੁਸੀਂ ਜਾਣਦੇ ਹੋ ਕਿ ਪ੍ਰੈਸ਼ਰ ਕੁੱਕਰ 'ਚ ਖਾਣਾ ਪਕਾਉਣਾ ਤੁਹਾਡੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਜੇ ਨਹੀਂ ਤਾਂ ਅੱਜ ਇਸ ਆਰਟੀਕਲ ਰਾਹੀਂ ਤੁਹਾਨੂੰ ਦੱਸਦੇ ਹਾਂ ਇਸ ਦੇ ਵਿੱਚ ਪਕਾਇਆ ਖਾਣਾ ਸਿਹਤ ਲਈ ਕਿਵੇਂ ਹਾਨੀਕਾਰਕ ਹੁੰਦਾ ਹੈ।
Download ABP Live App and Watch All Latest Videos
View In Appਪ੍ਰੈਸ਼ਰ ਕੁੱਕਰ ਤੁਹਾਡੀ ਪਾਚਨ ਪ੍ਰਣਾਲੀ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹਾਲਾਂਕਿ, ਇਸ ਵਿੱਚ ਪਕਾਉਣਾ ਬਹੁਤ ਆਸਾਨ ਹੈ ਅਤੇ ਘੱਟ ਸਮੇਂ ਵਿੱਚ ਤਿਆਰ ਕੀਤਾ ਜਾ ਸਕਦਾ ਹੈ। ਇਸੇ ਲਈ ਲੋਕ ਅਕਸਰ ਪ੍ਰੈਸ਼ਰ ਕੁੱਕਰ ਦੀ ਵਰਤੋਂ ਕਰਦੇ ਹਨ।
ਪ੍ਰੈਸ਼ਰ ਕੁੱਕਰ 'ਚ ਖਾਣਾ ਜ਼ਿਆਦਾ ਦਬਾਅ ਕਾਰਨ ਜਲਦੀ ਪਕ ਜਾਂਦਾ ਹੈ ਅਤੇ ਖਾਣਾ ਖੁਦ ਪਕਾਉਣ ਦੀ ਬਜਾਏ ਭਾਫ਼ ਨਾਲ ਪਕ ਜਾਂਦਾ ਹੈ, ਜਿਸ ਕਾਰਨ ਤੁਹਾਨੂੰ ਕਬਜ਼ ਅਤੇ ਬਦਹਜ਼ਮੀ ਦੀ ਸਮੱਸਿਆ ਹੋ ਸਕਦੀ ਹੈ। ਜੋ ਕਿ ਤੁਹਾਡੇ ਪਾਚਨ ਤੰਤਰ ਨੂੰ ਖਰਾਬ ਕਰ ਸਕਦਾ ਹੈ।
ਇਸ ਤੋਂ ਇਲਾਵਾ ਪ੍ਰੈਸ਼ਰ ਕੁੱਕਰ 'ਚ ਸਟਾਰਚ ਵਾਲੇ ਭੋਜਨ ਨੂੰ ਆਸਾਨੀ ਨਾਲ ਪਚਾਉਣਾ ਮੁਸ਼ਕਿਲ ਹੁੰਦਾ ਹੈ। ਅਜਿਹੇ 'ਚ ਇਸ ਤਰ੍ਹਾਂ ਦੇ ਖਾਣੇ ਨਾਲ ਭਾਰ ਵਧਣ ਦੀ ਸਮੱਸਿਆ ਵਧ ਜਾਂਦੀ ਹੈ। ਅੰਤੜੀਆਂ ਦੀ ਗਤੀ ਵਿੱਚ ਵੀ ਸਮੱਸਿਆ ਹੁੰਦੀ ਹੈ ਕਿਉਂਕਿ ਤੁਹਾਡਾ ਪੇਟ ਇਸ ਤਰ੍ਹਾਂ ਦੇ ਭੋਜਨ ਨੂੰ ਆਸਾਨੀ ਨਾਲ ਹਜ਼ਮ ਨਹੀਂ ਕਰ ਸਕਦਾ ਹੈ।
ਅਕਸਰ ਅਸੀਂ ਕੁੱਕਰ ਵਿੱਚ ਚੌਲ ਪਕਾਉਣਾ ਪਸੰਦ ਕਰਦੇ ਹਾਂ ਕਿਉਂਕਿ ਚੌਲ ਕੁੱਕਰ 'ਚ ਆਸਾਨੀ ਨਾਲ ਜਲਦੀ ਪਕ ਜਾਂਦੇ ਹਨ। ਕੁੱਕਰ 'ਚ ਚੌਲਾਂ ਨੂੰ ਪਕਾਉਣ ਨਾਲ ਇਸ ਦਾ ਪਾਣੀ ਕੁੱਕਰ 'ਚ ਹੀ ਸੁੱਕ ਜਾਂਦਾ ਹੈ, ਜਿਸ ਕਾਰਨ ਚੌਲਾਂ 'ਚ ਕਾਰਬੋਹਾਈਡਰੇਟ ਅਤੇ ਸਟਾਰਚ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਤੁਹਾਡੀ ਚਰਬੀ ਨੂੰ ਵਧਾ ਸਕਦੀ ਹੈ। ਇਸ ਤਰ੍ਹਾਂ ਵਜ਼ਨ ਵੱਧ ਸਕਦਾ ਹੈ।
ਪ੍ਰੈਸ਼ਰ ਕੁੱਕਰ ਵਿੱਚ, ਭੋਜਨ ਨੂੰ ਬਹੁਤ ਜ਼ਿਆਦਾ ਤਾਪਮਾਨ 'ਤੇ ਗਰਮ ਕੀਤਾ ਜਾਂਦਾ ਹੈ, ਜਿਸ ਨਾਲ ਭੋਜਨ ਵਿੱਚ ਮੌਜੂਦ ਜ਼ਰੂਰੀ ਪੌਸ਼ਟਿਕ ਤੱਤ ਖਤਮ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਵਜ੍ਹਾ ਨਾਲ ਖਾਣਾ ਖਾਣ ਤੋਂ ਬਾਅਦ ਵੀ ਤੁਹਾਨੂੰ ਪੂਰੇ ਪੋਸ਼ਕ ਤੱਤਾਂ ਦਾ ਲਾਭ ਨਹੀਂ ਮਿਲਦਾ, ਜਿਸ ਨਾਲ ਸਰੀਰ ਨੂੰ ਦਰਦ ਵਰਗੀਆਂ ਹੋਰ ਬਿਮਾਰੀਆਂ ਵੀ ਹੋ ਸਕਦੀਆਂ ਹਨ।