Carrot Buying Tips : ਗਾਜਰਾਂ ਖ਼ਰੀਦਣ ਤੋਂ ਪਹਿਲਾਂ ਯਾਦ ਰੱਖੋ ਇਹ ਗੱਲਾਂ, ਨਹੀਂ ਖਾਓਗੇ ਧੋਖਾ
ਠੰਢ ਦਾ ਮੌਸਮ ਆਉਂਦੇ ਹੀ ਬਾਜ਼ਾਰ ਵਿੱਚ ਗਾਜਰਾਂ ਦਾ ਢੇਰ ਲੱਗ ਜਾਂਦਾ ਹੈ। ਇਸ ਮੌਸਮ 'ਚ ਲੋਕ ਗਾਜਰ ਦਾ ਜ਼ਿਆਦਾ ਸੇਵਨ ਕਰਦੇ ਹਨ, ਕਿਉਂਕਿ ਇਹ ਕਈ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ।
Download ABP Live App and Watch All Latest Videos
View In Appਕਿਹਾ ਜਾਂਦਾ ਹੈ ਕਿ ਜਿਨ੍ਹਾਂ ਦੀ ਨਜ਼ਰ ਕਮਜ਼ੋਰ ਹੈ, ਉਨ੍ਹਾਂ ਨੂੰ ਰੋਜ਼ਾਨਾ ਗਾਜਰ ਦਾ ਸੇਵਨ ਕਰਨਾ ਚਾਹੀਦਾ ਹੈ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਇਹ ਪਤਾ ਨਹੀਂ ਲਗਾ ਪਾਉਂਦੇ ਹਾਂ ਕਿ ਕਿਹੜੀ ਗਾਜਰ ਚੰਗੀ ਹੈ ਜਾਂ ਕਿਹੜੀ ਗਾਜਰ ਮਿੱਠੀ ਹੈ?
ਗਾਜਰ ਖਰੀਦਦੇ ਸਮੇਂ ਅਸੀਂ ਅਕਸਰ ਧੋਖਾ ਖਾ ਜਾਂਦੇ ਹਾਂ। ਕਿਉਂਕਿ ਕਈ ਵਾਰ ਅਸੀਂ ਗਾਜਰਾਂ ਨੂੰ ਉਨ੍ਹਾਂ ਦੀ ਦਿੱਖ ਦੇਖ ਕੇ ਲਿਆਉਂਦੇ ਹਾਂ, ਪਰ ਅੰਦਰੋਂ ਸਵਾਦ ਬਿਲਕੁਲ ਕੌੜਾ ਹੁੰਦਾ ਹੈ।
ਅਜਿਹੇ 'ਚ ਜਦੋਂ ਵੀ ਅਸੀਂ ਬਾਜ਼ਾਰ 'ਚੋਂ ਗਾਜਰ ਖਰੀਦਣ ਜਾਂਦੇ ਹਾਂ ਤਾਂ ਚੰਗੀ ਗਾਜਰ ਦੀ ਚੋਣ ਕਰਨ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਪਰਫੈਕਟ ਅਤੇ ਮਿੱਠੀ ਗਾਜਰ ਪਾਉਣਾ ਮੁਸ਼ਕਿਲ ਹੈ ਪਰ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ ਜੋ ਗਾਜਰ ਖਰੀਦਣ 'ਚ ਤੁਹਾਡੀ ਮਦਦ ਕਰਨਗੇ।
ਚੰਗੀ ਗਾਜਰ ਖਰੀਦਣ ਲਈ ਸਾਡੇ ਲਈ ਇਸ ਦੇ ਰੰਗ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ। ਬਾਜ਼ਾਰ ਵਿਚ ਕਈ ਰੰਗਾਂ ਦੀਆਂ ਗਾਜਰਾਂ ਉਪਲਬਧ ਹਨ, ਪਰ ਕਿਹਾ ਜਾਂਦਾ ਹੈ ਕਿ ਗੂੜ੍ਹੇ ਸੰਤਰੀ ਜਾਂ ਲਾਲ ਰੰਗ ਦੀਆਂ ਗਾਜਰਾਂ ਨੂੰ ਖਰੀਦਣਾ ਸਭ ਤੋਂ ਵਧੀਆ ਹੈ।
ਮੋਟੀ ਗਾਜਰ ਮਿੱਠੀ ਹੁੰਦੀ ਹੈ ਅਤੇ ਪਤਲੀ ਗਾਜਰ ਨਮਕੀਨ ਸਬਜ਼ੀਆਂ ਲਈ ਹੁੰਦੀ ਹੈ। ਜੇਕਰ ਅਸੀਂ ਹਲਕੇ ਰੰਗ ਦੀ ਗਾਜਰ ਖਰੀਦ ਰਹੇ ਹਾਂ ਤਾਂ ਸਾਨੂੰ ਪਤਲੀ ਗਾਜਰ ਖਰੀਦਣੀ ਚਾਹੀਦੀ ਹੈ।
ਜੇਕਰ ਗਾਜਰ ਦੇ ਉੱਪਰਲੇ ਪੱਤੇ ਮੁਰਝਾ ਗਏ ਹਨ, ਤਾਂ ਇਸਦਾ ਮਤਲਬ ਹੈ ਕਿ ਗਾਜਰ ਤਾਜ਼ੀ ਨਹੀਂ ਹੈ, ਇਸਦੇ ਨਾਲ ਹੀ ਅਸੀਂ ਤਾਜ਼ੀ ਗਾਜਰ ਨੂੰ ਇਸਦੀ ਗੰਧ ਤੋਂ ਵੀ ਪਛਾਣ ਸਕਦੇ ਹਾਂ। ਜੇਕਰ ਤੁਹਾਨੂੰ ਗਾਜਰਾਂ ਤੋਂ ਖੁਸ਼ਬੂ ਨਹੀਂ ਆ ਰਹੀ ਹੈ ਤਾਂ ਅਜਿਹੀ ਗਾਜਰ ਨਾ ਖਰੀਦੋ।
ਦਾਗ ਜਾਂ ਨਿਸ਼ਾਨ ਵਾਲੀ ਗਾਜਰ ਨਾ ਖਰੀਦੋ ਕਿਉਂਕਿ ਇਸਦਾ ਸਵਾਦ ਖਰਾਬ ਹੋ ਸਕਦਾ ਹੈ। ਬਹੁਤੀ ਭਾਰੀ ਗਾਜਰ ਨਾ ਖਰੀਦੋ ਕਿਉਂਕਿ ਭਾਰੀ ਗਾਜਰਾਂ ਦੇ ਅੰਦਰ ਜ਼ਿਆਦਾ ਗੰਢ ਨਿਕਲਦੇ ਹਨ।
ਗਾਜਰ ਦੇ ਸਰੀਰ ਲਈ ਬਹੁਤ ਸਾਰੇ ਫਾਇਦੇ ਹਨ। ਇਸ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜੋ ਫ੍ਰੀ ਰੈਡੀਕਲਸ ਦੇ ਪ੍ਰਭਾਵਾਂ ਤੋਂ ਬਚਾ ਸਕਦੇ ਹਨ। ਗਾਜਰ ਡਾਇਬਟੀਜ਼ ਅਤੇ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੀ ਹੈ।
ਇਸ ਦੀ ਵਰਤੋਂ ਦਿਲ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ 'ਚ ਵੀ ਮਦਦਗਾਰ ਹੋ ਸਕਦੀ ਹੈ। ਚੰਗੀ ਪਾਚਨ ਕਿਰਿਆ ਲਈ ਇਸਨੂੰ ਜੂਸ ਜਾਂ ਸਲਾਦ ਦੇ ਰੂਪ ਵਿੱਚ ਵੀ ਖਾਧਾ ਜਾ ਸਕਦਾ ਹੈ।