ਜਾਣੋ ਅਸਥਮਾ ਦੇ ਮਰੀਜ਼ਾਂ ਲਈ ਕਿਵੇਂ ਫ਼ਾਇਦੇਮੰਦ ਹੁੰਦੀ ਹੈ ਦਾਲਚੀਨੀ ?
ਦਾਲਚੀਨੀ, ਲੌਂਗ ਅਤੇ ਸ਼ਹਿਦ ਦਾ ਕਾੜਾ ਬਣਾ ਕੇ ਇਸ ਨੂੰ ਦਿਨ ਵਿਚ ਦੋ ਵਾਰ ਪੀਓ। ਇਸ ਨਾਲ ਸਰਦੀ-ਜ਼ੁਕਾਮ, ਗਲੇ ਦੀ ਖਰਾਸ਼, ਖੰਘ ਤੋਂ ਵੀ ਰਾਹਤ ਮਿਲੇਗੀ।
Download ABP Live App and Watch All Latest Videos
View In Appਦਾਲਚੀਨੀ ਦਾ ਸੇਵਨ ਅਸਥਮਾ ਨਾਲ ਬ੍ਰੌਨਕਾਈਟਸ ਦੇ ਇਲਾਜ ਵਿਚ ਵੀ ਮਦਦਗਾਰ ਹੈ। ਤੁਸੀਂ ਇਸ ਨੂੰ ਭੋਜਨ ਵਿਚ ਵਰਤਣ ਦੇ ਨਾਲ-ਨਾਲ ਇਸਨੂੰ ਡੀਕੋਸ਼ਨ ਦੇ ਤੌਰ ਤੇ ਵੀ ਇਸਤੇਮਾਲ ਕਰ ਸਕਦੇ ਹੋ।
1 ਕੱਪ ਗਰਮ ਪਾਣੀ ਵਿਚ 1 ਚਮਚ ਦਾਲਚੀਨੀ ਪਾਊਡਰ ਨੂੰ ਉਬਾਲੋ। ਖਾਣੇ ਤੋਂ ਬਾਅਦ ਇਸਦਾ ਸੇਵਨ ਕਰਨ ਨਾਲ ਪਾਚਣ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।
ਰੋਜ਼ਾਨਾ 1 ਤੋਂ 6 ਗ੍ਰਾਮ ਦਾਲਚੀਨੀ ਦਾ ਸੇਵਨ ਨਾ ਸਿਰਫ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ ਬਲਕਿ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਹੈ। ਬਲੱਡ ਸਰਕੁਲੇਸ਼ਨ ਵੀ ਸਹੀ ਰਹਿੰਦਾ ਹੈ।
ਇਕ ਕੱਪ ਗਰਮ ਪਾਣੀ ‘ਚ 1 ਛੋਟਾ ਚੱਮਚ ਦਾਲਚੀਨੀ, 1 ਛੋਟਾ ਚਮਚ ਸ਼ਹਿਦ ਅਤੇ 1 ਛੋਟਾ ਚੱਮਚ ਨਿੰਬੂ ਦਾ ਰਸ ਮਿਲਾ ਕੇ ਪੀਓ। ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਵਜ਼ਨ ਘਟਾਉਣ ‘ਚ ਮਦਦ ਮਿਲੇਗੀ।
ਦਾਲਚੀਨੀ ਅਤੇ ਸ਼ਹਿਦ ਦਾ ਕਾੜਾ ਬਣਾ ਕੇ ਪੀਣ ਨਾਲ ਤਣਾਅ ਦੂਰ ਹੁੰਦਾ ਹੈ। ਸਿਰਫ ਇਹ ਹੀ ਨਹੀਂ ਦਿਨ ਵਿੱਚ 2 ਵਾਰ ਦਾਲਚੀਨੀ ਦੇ ਤੇਲ ਨੂੰ ਸੁੰਘਣ ਨਾਲ ਯਾਦਦਾਸ਼ਤ ਦੀ ਸ਼ਕਤੀ ਵੀ ਵੱਧਦੀ ਹੈ।
ਦਾਲਚੀਨੀ ਦੇ ਤੇਲ ਅਤੇ ਨਾਰੀਅਲ ਦੇ ਤੇਲ ਦੀਆਂ 3-4 ਬੂੰਦਾਂ ਨੂੰ ਗਰਮ ਗਰਮ ਕਰਕੇ ਜੋੜਾਂ ਦੀ ਮਾਲਸ਼ ਕਰੋ. ਇਸ ਨਾਲ ਦਰਦ ਵੀ ਖ਼ਤਮ ਹੋ ਜਾਵੇਗਾ ਅਤੇ ਹੱਡੀਆਂ ਵੀ ਮਜ਼ਬੂਤ ਹੋਣਗੀਆਂ।