ਕਿਹੜੇ ਲੋਕਾਂ ਨੂੰ ਨਹੀਂ ਖਾਣਾ ਚਾਹੀਦਾ ਕਟਹਲ ਤੇ ਜਾਣੋ ਕਿੰਝ ਕਰਦਾ ਸਿਹਤ ਨੂੰ ਨੁਕਸਾਨ

ਕਟਹਲ ਜਾਂ ਜੈਕਫਰੂਟ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕਟਹਲ (ਜੈਕਫਰੂਟ) ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜੋ ਕਿ ਸਾਡੇ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦੇ ਹਨ ਅਤੇ ਪਾਚਨ ਕਿਰਿਆ ਨੂੰ ਠੀਕ ਰੱਖਦੇ ਹਨ।

Kathal

1/6
ਕਟਹਲ ਖਾਣ ਨਾਲ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ। ਦਿਲ ਦੇ ਰੋਗ, ਕੋਲਨ ਕੈਂਸਰ ਅਤੇ ਬਵਾਸੀਰ ਦੀ ਸਮੱਸਿਆਵਾਂ ਲਈ ਕਟਹਲ ਬਹੁਤ ਫਾਇਦੇਮੰਦ ਹੈ। ਆਓ ਜਾਣਦੇ ਹਾਂ ਇਸਨੂੰ ਖਾਣ ਦੇ ਸਹੀ ਤਰੀਕੇ ਬਾਰੇ-
2/6
ਦੱਸ ਦੇਈਏ ਕਿ ਕਟਹਲ (Jackfruit) ‘ਚ ਵਿਟਾਮਿਨ, ਖਣਿਜ, ਫਾਈਟੋਨਿਊਟ੍ਰੀਐਂਟਸ, ਕਾਰਬੋਹਾਈਡ੍ਰੇਟਸ, ਇਲੈਕਟ੍ਰੋਲਾਈਟਸ, ਫਾਈਬਰ ਅਤੇ ਪ੍ਰੋਟੀਨ ਪਾਏ ਜਾਂਦੇ ਹਨ। ਕਟਹਲ ਦੇ ਫਾਇਦੇ ਹੋਣ ਦੇ ਨਾਲ-ਨਾਲ ਇਸ ਦੇ ਕੁਝ ਨੁਕਸਾਨ ਵੀ ਹਨ। ਤਾਂ ਆਓ ਜਾਣਦੇ ਹਾਂ ਕਿ ਕਿੰਨਾਂ ਲੋਕਾਂ ਨੂੰ ਕਟਹਲ ਦਾ ਸੇਵਨ ਨਹੀਂ ਕਰਨਾ ਚਾਹੀਦਾ।
3/6
ਕਟਹਲ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਇਸ ਦੇ ਸੇਵਨ ਨਾਲ ਕੁਝ ਲੋਕਾਂ ਨੂੰ ਕਈ ਤਰ੍ਹਾਂ ਦੇ ਨੁਕਸਾਨ ਅਤੇ ਐਲਰਜੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿੰਨਾਂ ਲੋਕਾਂ ਨੂੰ ਬਿਰਚ ਪੋਲਨ ਐਲਰਜੀ ਦੀ ਸਮੱਸਿਆ ਹੈ ਉਨ੍ਹਾਂ ਨੂੰ ਕਟਹਲ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜਿਨ੍ਹਾਂ ਲੋਕਾਂ ਨੂੰ ਖੂਨ ਨਾਲ ਜੁੜੀ ਕੋਈ ਬੀਮਾਰੀ ਹੈ, ਉਨ੍ਹਾਂ ਨੂੰ ਵੀ ਕਟਹਲ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ।
4/6
ਭਾਵੇਂ ਕਿ ਕਟਹਲ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਪਰ ਸ਼ੂਗਰ ਦੇ ਰੋਗੀਆਂ ਨੂੰ ਇਸ ਦਾ ਸੇਵਨ ਘੱਟ ਮਾਤਰਾ ‘ਚ ਕਰਨਾ ਚਾਹੀਦਾ ਹੈ ਨਹੀਂ ਤਾਂ ਇਹ ਸਰੀਰ ‘ਚ ਗਲੂਕੋਜ਼ ਦਾ ਪੱਧਰ ਵਧਾ ਸਕਦਾ ਹੈ।
5/6
ਗਰਭ ਅਵਸਥਾ ਦੌਰਾਨ ਕਟਹਲ ਖਾਣ ਨੂੰ ਲੈ ਕੇ ਲੋਕਾਂ ਦੇ ਵੱਖ-ਵੱਖ ਵਿਸ਼ਵਾਸ ਹਨ। ਲੋਕਾਂ ਦਾ ਮੰਨਣਾ ਹੈ ਕਿ ਗਰਭਵਤੀ ਔਰਤਾਂ ਨੂੰ ਕਟਹਲ ਦਾ ਸੇਵਨ ਨਹੀਂ ਕਰਨਾ ਚਾਹੀਦਾ, ਇਸ ਨਾਲ ਉਨ੍ਹਾਂ ਦੇ ਗਰਭਪਾਤ ਦਾ ਖਤਰਾ ਵਧ ਸਕਦਾ ਹੈ। ਹਾਲਾਂਕਿ ਇਸ ਦਾ ਕੋਈ ਵਿਗਿਆਨਕ ਪ੍ਰਮਾਣ ਨਹੀਂ ਹੈ।
6/6
ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਰਜਰੀ ਕਰਵਾਉਣ ਜਾ ਰਹੇ ਹੋ ਤਾਂ ਉਸ ਤੋਂ 2 ਹਫਤੇ ਪਹਿਲਾਂ ਕਟਹਲ ਦਾ ਸੇਵਨ ਬੰਦ ਕਰ ਦੇਣਾ ਚਾਹੀਦਾ ਹੈ। ਜੇਕਰ ਤੁਸੀਂ ਦਵਾਈ ਲੈਂਦੇ ਹੋ ਤਾਂ ਇਸ ਦੇ ਨਾਲ ਕਟਹਲ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ, ਇਸ ਕਾਰਨ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Sponsored Links by Taboola