ਸੌਂਦੇ ਸਮੇਂ ਵਾਰ-ਵਾਰ ਚੜ੍ਹਦੀ ਹੈ ‘ਨਾੜ’ ਤਾਂ ਇਹਨਾਂ ਚੀਜਾਂ ਦਾ ਸ਼ੁਰੂ ਕਰੋ ਸੇਵਨ
ਇਸ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਗ਼ਲਤ ਖਾਣ-ਪੀਣ, ਤਣਾਅ ਅਤੇ ਬਿਜੀ ਲਾਈਫ ਸਟਾਈਲ।
Download ABP Live App and Watch All Latest Videos
View In Appਕਈ ਵਾਰ ਇਹ ਛੋਟੀਆਂ-ਛੋਟੀਆਂ ਸਮੱਸਿਆਵਾਂ ਵੀ ਇਨਸਾਨ ਲਈ ਚਿੰਤਾ ਦਾ ਕਾਰਨ ਬਣ ਜਾਂਦੀਆਂ ਹਨ, ਜਿਨ੍ਹਾਂ 'ਚੋਂ ਇੱਕ ਸਮੱਸਿਆ ਹੈ ਸੌਂਦੇ ਸਮੇਂ ਨਾੜ ਦਾ ਚੜ੍ਹ ਜਾਣਾ।
ਸਰੀਰ 'ਚ ਸੌਂਦੇ ਸਮੇਂ ਨਾੜ ਚੜ੍ਹ ਜਾਣਾ ਇਕ ਆਮ ਸਮੱਸਿਆ ਹੈ। ਇਹ ਸਰੀਰ 'ਚ ਕੁਝ ਪੋਸ਼ਕ ਤੱਤਾਂ ਦੀ ਘਾਟ ਕਾਰਨ ਹੁੰਦਾ ਹੈ।
ਇਸੇ ਲਈ ਅੱਜ ਅਸੀਂ ਤੁਹਾਨੂੰ ਨਾੜ ਚੜ੍ਹਨ ਦੇ ਮੁੱਖ ਕਾਰਨ ਦੱਸਣ ਜਾ ਰਹੇ ਹਾਂ....
ਵਿਟਾਮਿਨ-ਸੀ ਸਰੀਰ 'ਚ ਖੂਨ ਦੀਆਂ ਕੋਸ਼ਿਕਾਵਾਂ ਨੂੰ ਵੀ ਮਜ਼ਬੂਤ ਬਣਾਉਣ 'ਚ ਮਦਦ ਕਰਦਾ ਹੈ ਤੇ ਇਸ ਦੀ ਘਾਟ ਕਾਰਨ ਨਾੜਾਂ ਕਮਜ਼ੋਰ ਹੋ ਜਾਂਦੀਆਂ ਹ ਤੇ ਨਾੜ ਚੜ੍ਹਨ ਦੀ ਸਮੱਸਿਆ ਹੋ ਜਾਂਦੀ ਹੈ ।
ਵਿਟਾਮਿਨ-ਸੀ ਦੀ ਘਾਟ ਪੂਰੀ ਕਰਨ ਲਈ ਸਿਟਰਸ ਫ਼ਲ, ਨਿੰਬੂ, ਟਮਾਟਰ, ਪਾਲਕ, ਪੱਤਾ ਗੋਭੀ, ਬਰੋਕਲੀ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਵੱਧ ਤੋਂ ਵੱਧ ਕਰੋ ।
ਸਰੀਰ 'ਚ ਖੂਨ ਦੀ ਘਾਟ ਹੋਣ ਨਾਲ ਬਲੱਡ ਸਰਕੁਲੇਸ਼ਨ ਸਹੀ ਤਰੀਕੇ ਨਾਲ ਨਹੀਂ ਹੋ ਪਾਉਂਦਾ, ਜਿਸ ਕਾਰਨ ਅੰਗਾਂ 'ਚ ਨਾੜ ਚੜ੍ਹਨ ਲੱਗਦੀ ਹੈ।
ਖ਼ੂਨ ਦੀ ਘਾਟ ਪੂਰੀ ਕਰਨ ਲਈ ਚੁਕੰਦਰ, ਅੰਬ, ਅੰਗੂਰ, ਸੇਬ, ਅਮਰੂਦ, ਹਰੀਆਂ ਸਬਜ਼ੀਆਂ, ਨਾਰੀਅਲ, ਤੁਲਸੀ, ਤਿਲ, ਪਾਲਕ, ਗੁੜ ਅਤੇ ਅੰਡਾ ਇਨ੍ਹਾਂ ਦਾ ਸੇਵਨ ਵੱਧ ਤੋਂ ਵੱਧ ਕਰੋ ।
ਸਰੀਰ 'ਚ ਆਇਰਨ ਦੀ ਘਾਟ ਨਾਲ ਸਰੀਰ 'ਚ ਕੋਸ਼ਿਕਾਵਾਂ ਨੂੰ ਪੂਰੀ ਮਾਤਰਾ 'ਚ ਆਕਸੀਜਨ ਨਹੀਂ ਮਿਲਦੀ, ਜਿਸ ਕਾਰਨ ਨਾੜ ਚੜ੍ਹ ਜਾਂਦੀ ਹੈ ।
ਆਇਰਨ ਦੀ ਘਾਟ ਪੂਰੀ ਕਰਨ ਲਈ ਹਰੀਆਂ ਪੱਤੇਦਾਰ ਸਬਜ਼ੀਆਂ, ਪਾਲਕ, ਬੀਨਸ, ਦਾਲ, ਨਾਟਸ, ਬ੍ਰਾਊਨ ਰਾਈਸ, ਡਰਾਈਫਰੂਟਸ ਅਤੇ ਸੇਬ ਜਿਆਦਾ ਤੋਂ ਜ਼ਿਆਦਾ ਖਾਓ।