ਸਰਦੀਆਂ 'ਚ ਬਾਥੂ ਦਾ ਸਾਗ ਖਾਣਾ ਸਿਹਤ ਲਈ ਵਰਦਾਨ, ਸਰੀਰ ਹੁੰਦਾ ਚੁਸਤ ਤੇ ਦੂਰ ਹੁੰਦੀ ਕਈ ਬਿਮਾਰੀਆਂ
ਬਾਥੂ 'ਚ ਆਇਰਨ ਤੇ ਫੋਲਿਕ ਐਸਿਡ ਲੋੜੀਂਦੀ ਮਾਤਰਾ 'ਚ ਪਾਏ ਜਾਂਦੇ ਹਨ। ਇਸ ਲਈ ਇਹ ਹੀਮੋਗਲੋਬਿਨ ਦੀ ਘਾਟ ਦੂਰ ਕਰਨ 'ਚ ਮਦਦਗਾਰ ਹੈ। ਬਾਥੂ ਔਰਤਾਂ ਦੇ ਮਾਸਿਕ ਧਰਮ ਦੀ ਅਨਿਯਮਤਤਾ ਤੋਂ ਰਾਹਤ ਦਿਵਾਉਣ 'ਚ ਫਾਇਦੇਮੰਦ ਹੈ।
Download ABP Live App and Watch All Latest Videos
View In Appਇਮਿਊਨ ਸਿਸਟਮ ਕਮਜ਼ੋਰ ਹੋਣ ਨਾਲ ਕਈ ਤਰ੍ਹਾਂ ਦੇ ਰੋਗ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਅਜਿਹੀ ਹਾਲਤ 'ਚ ਬਾਥੂ ਦੀ ਸਬਜ਼ੀ 'ਚ ਖਾਣ ਨਾਲ ਫਾਇਦਾ ਹੋਵੇਗਾ। ਇਸ ਨਾਲ ਰੋਗਾਂ ਦੀ ਲੜਨ ਦੀ ਸਮਰੱਥਾ ਵਧਦੀ ਹੈ।
ਬਾਥੂ ਪੋਸ਼ਕ ਤੱਤਾਂ ਦੀ ਖਾਨ ਹੈ। ਬਾਥੂ 'ਚ ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਆਦਿ ਬਹੁਤ ਸਾਰੇ ਤੱਤ ਪਾਏ ਜਾਂਦੇ ਹਨ। ਇਸ ਲਈ ਬਾਥੂ ਦੀ ਨਿਯਮਤ ਵਰਤੋਂ ਸਰੀਰ ਨੂੰ ਚੁਸਤੀ-ਫੁਰਤੀ ਅਤੇ ਤਾਕਤ ਪ੍ਰਦਾਨ ਕਰਦੀ ਹੈ।
ਬਾਥੂ ਦੇ ਸਾਗ ਦਾ ਸੇਵਨ ਪੀਲੀਏ ਦੇ ਮਰੀਜ਼ ਦੇ ਲਈ ਲਾਹੇਵੰਦ ਹੁੰਦਾ ਹੈ। ਬਾਥੂ ਪੀਲੀਏ ਤੋਂ ਬਚਾਅ 'ਚ ਮਦਦਗਾਰ ਸਾਬਿਤ ਹੁੰਦਾ ਹੈ। ਬਾਥੂ ਦੇ ਨਿਯਮਤ ਸੇਵਨ ਨਾਲ ਹਾਜ਼ਮਾ ਦਰੁਸਤ ਰਹਿੰਦਾ ਹੈ।
ਬਾਥੂ ਪਾਚਨ ਤੰਤਰ ਨੂੰ ਤਾਕਤ ਦਿੰਦਾ ਹੈ। ਕਬਜ਼ ਤੋਂ ਪੀੜਤ ਲੋਕਾਂ ਲਈ ਬਾਥੂ ਦੀ ਸਬਜ਼ੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਲਈ ਸਰਦ ਰੁੱਤ ਦੇ ਵਿੱਚ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
ਬਾਥੂ ਚਮੜੀ ਰੋਗ ਦੂਰ ਕਰਨ 'ਚ ਕਾਫੀ ਮਦਦਗਾਰ ਹੁੰਦਾ ਹੈ। ਖੁਜਲੀ, ਦਾਦ, ਫੋੜੇ, ਕੁਸ਼ਠ ਆਦਿ ਚਮੜੀ ਰੋਗ ਹੋਣ 'ਤੇ ਨਿੱਤ ਬਾਥੂ ਉਬਾਲ ਕੇ ਇਸ ਦਾ ਰਸ ਪੀਣ ਤੇ ਸਬਜ਼ੀ ਖਾਣ ਨਾਲ ਲਾਭ ਹੁੰਦਾ ਹੈ।