ਸਰਦੀਆਂ ’ਚ ਗੁੜ ਦਾ ਸੇਵਨ ਸਿਹਤ ਲਈ ਵਰਦਾਨ! ਇਨ੍ਹਾਂ ਚੀਜ਼ਾਂ ਨਾਲ ਮਿਲਾ ਕੇ ਖਾਓ, ਮਿਲੇਗਾ ਫਾਇਦਾ
ਸਰੀਰ ਨੂੰ ਗਰਮੀ, ਤਾਕਤ ਅਤੇ ਰੋਗ-ਰੋਧਕ ਸ਼ਕਤੀ ਵੀ ਪ੍ਰਦਾਨ ਕਰਦਾ ਹੈ।ਗੁੜ 'ਚ ਆਇਰਨ, ਪੋਟਾਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਵਰਗੇ ਕਈ ਪੋਸ਼ਕ ਤੱਤ ਹੁੰਦੇ ਹਨ, ਜੋ ਸਿਹਤ ਲਈ ਜ਼ਰੂਰੀ ਹਨ।
Download ABP Live App and Watch All Latest Videos
View In Appਠੰਡ ਦੇ ਮੌਸਮ ਵਿੱਚ ਚਾਹ ਬਣਾਉਣ ਲਈ ਖੰਡ ਦੀ ਥਾਂ ਗੁੜ ਦਾ ਇਸਤੇਮਾਲ ਕਰੋ। ਤੁਸੀਂ ਗੁੜ ਦੇ ਨਾਲ ਅਦਰਕ, ਅਤੇ ਦਾਲਚੀਨੀ ਵਾਲਾ ਕਾੜ੍ਹਾ ਵੀ ਤਿਆਰ ਕਰ ਸਕਦੇ ਹੋ। ਇਹ ਠੰਡ ਅਤੇ ਖੰਘ ਤੋਂ ਬਚਾਅ ’ਚ ਮਦਦਗਾਰ ਹੁੰਦਾ ਹੈ।
ਗਰਮ ਦੁੱਧ ’ਚ ਗੁੜ ਘੋਲ ਕੇ ਪੀਣ ਨਾਲ ਸਰੀਰ ਨੂੰ ਰਾਤ ਦੇ ਸਮੇਂ ਗਰਮੀ ਅਤੇ ਤਾਕਤ ਮਿਲਦੀ ਹੈ। ਇਹ ਸੌਣ ਤੋਂ ਪਹਿਲਾਂ ਪੀਣ ਲਈ ਉਚਿਤ ਹੈ।
ਤਿੱਲ ਅਤੇ ਗੁੜ ਦਾ ਲੱਡੂ ਸਰਦੀਆਂ ’ਚ ਬਹੁਤ ਲਾਭਕਾਰੀ ਹੁੰਦਾ ਹੈ। ਇਹ ਸਰੀਰ ਨੂੰ ਤਾਪਮਾਨ ਦਿੰਦਾ ਹੈ ਅਤੇ ਜੋੜਾਂ ਦੇ ਦਰਦ ਨੂੰ ਰੋਕਦਾ ਹੈ। ਤਿੱਲ ਅਤੇ ਗੁੜ ਦਾ ਮਿਸ਼ਰਣ ਕੈਲਸ਼ੀਅਮ ਅਤੇ ਲੋਹੇ ਦਾ ਵਧੀਆ ਸਰੋਤ ਹੈ।
ਇਕ ਛੋਟਾ ਟੁੱਕੜਾ ਗੁੜ ਦਾ ਗਰਮ ਪਾਣੀ ’ਚ ਘੋਲ ਕੇ ਪੀਣ ਨਾਲ ਸਰੀਰ Detox ਹੁੰਦਾ ਹੈ। ਇਹ ਪਾਚਨ ਪ੍ਰਣਾਲੀ ਸੁਧਾਰਦਾ ਹੈ ਅਤੇ ਸਵੇਰੇ ਤਾਜ਼ਗੀ ਮਹਿਸੂਸ ਕਰਾਉਂਦਾ ਹੈ।
ਜੇਕਰ ਤੁਸੀਂ ਡਾਇਬਟੀਜ਼ ਜਾਂ ਬਲਡ ਸ਼ੂਗਰ ਦੇ ਮਾਮਲੇ ਨਾਲ ਸਬੰਧਿਤ ਹੋ, ਤਾਂ ਗੁੜ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਖਾਓ।