ਸੇਬ, ਸੰਤਰੇ ਸਣੇ ਇਹ ਵਾਲੇ ਫਲਾਂ ਦੇ ਛਿਲਕਿਆਂ ਦਾ ਸੇਵਨ ਸਿਹਤ ਲਈ ਲਾਭਕਾਰੀ, ਜਾਣੋ ਕਿਵੇਂ ਮਿਲਦਾ ਫਾਇਦਾ
ਫਲ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ 'ਚ ਵਿਟਾਮਿਨ ਅਤੇ ਮਿਨਰਲਸ ਹੁੰਦੇ ਹਨ, ਜੋ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ। ਹਾਲਾਂਕਿ ਫਲਾਂ ਦੇ ਫਾਇਦਿਆਂ ਬਾਰੇ ਲਗਭਗ ਹਰ ਕੋਈ ਜਾਣਦਾ ਹੈ ਪਰ ਕੁਝ ਲੋਕ ਅਜਿਹੇ ਵੀ ਹਨ ਜੋ ਫਲਾਂ ਦਾ ਛਿਲਕਾ ਨੂੰ ਉਤਾਰ ਕੇ ਖਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਫਲਾਂ ਦੇ ਛਿਲਕਿਆਂ 'ਚ ਵੀ ਕਈ ਫਾਇਦੇਮੰਦ ਗੁਣ ਛੁਪੇ ਹੋਏ ਹਨ।
Download ABP Live App and Watch All Latest Videos
View In Appਸੇਬ ਦੇ ਛਿਲਕੇ ਵਿੱਚ ਫਾਈਬਰ, ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਦਿਲ ਨੂੰ ਸਿਹਤਮੰਦ ਰੱਖਦੇ ਹਨ ਅਤੇ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ। ਇਸ ਫਲ ਦਾ ਛਿਲਕਾ ਸਰੀਰ 'ਚ ਖੂਨ ਸੰਚਾਰ ਨੂੰ ਬਿਹਤਰ ਬਣਾਉਂਦਾ ਹੈ। ਪਰ ਸਾਵਧਾਨ ਰਹੋ ਕਿ ਸੇਬ ਉੱਤੇ ਕਿਸੇ ਤਰ੍ਹਾਂ ਦੀ ਕੋਈ ਵੈਕਸ ਨਾ ਲੱਗੀ ਹੋਏ। ਅਜਿਹੇ ਕੈਮੀਕਲ ਵਾਲੇ ਸੇਬ ਖਾਣ ਤੋਂ ਬਚਣਾ ਚਾਹੀਦਾ ਹੈ।
ਨਾਸ਼ਪਾਤੀ ਫਲ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ 'ਚ ਫਾਈਬਰ ਦੀ ਕਾਫੀ ਮਾਤਰਾ ਹੁੰਦੀ ਹੈ। ਨਾਸ਼ਪਾਤੀ ਦੇ ਛਿਲਕੇ ਨੂੰ ਕੱਢ ਕੇ ਖਾਣ ਨਾਲ ਇਸ ਦੇ ਪੋਸ਼ਕ ਤੱਤ ਘੱਟ ਹੋ ਸਕਦੇ ਹਨ, ਕਿਉਂਕਿ ਨਾਸ਼ਪਾਤੀ ਦੇ ਛਿਲਕੇ ਵਿੱਚ ਫਾਈਬਰ, ਐਂਟੀ-ਇੰਫਲੇਮੇਟਰੀ ਅਤੇ ਫਾਈਟੋਨਿਊਟ੍ਰੀਐਂਟਸ ਵੀ ਹੁੰਦੇ ਹਨ, ਇਸ ਲਈ ਸਾਨੂੰ ਹਮੇਸ਼ਾ ਨਾਸ਼ਪਾਤੀ ਨੂੰ ਛਿਲਕੇ ਦੇ ਨਾਲ ਖਾਣਾ ਚਾਹੀਦਾ ਹੈ।
Kiwi ਦੇ ਛਿਲਕੇ 'ਚ ਵਿਟਾਮਿਨ ਸੀ ਹੁੰਦਾ ਹੈ। ਹਾਲਾਂਕਿ, ਲੋਕ ਅਕਸਰ ਇਸ ਫਲ ਦਾ ਛਿਲਕਾ ਖਾਂਦੇ ਹਨ ਕਿਉਂਕਿ ਇਸ ਫਲ ਦੇ ਛਿਲਕੇ ਨੂੰ ਖਾਣ ਨਾਲ ਕੁਝ ਲੋਕਾਂ ਦੇ ਗਲੇ ਵਿੱਚ ਖੁਜਲੀ ਹੋ ਜਾਂਦੀ ਹੈ। ਪਰ ਕੀਵੀ ਨੂੰ ਛਿਲਕੇ ਨਾਲ ਹੀ ਖਾਣਾ ਚਾਹੀਦਾ ਹੈ। ਪਰ ਇਸ ਨੂੰ ਖਾਣ ਤੋਂ ਪਹਿਲਾਂ ਕਿਸੇ ਡਾਕਟਰ ਜਾਂ ਸਿਹਤ ਮਾਹਿਰ ਦੀ ਸਲਾਹ ਜ਼ਰੂਰ ਲੈ ਲਓ।
ਚੀਕੂ ਦਾ ਛਿਲਕਾ ਸਿਹਤਮੰਦ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਫਲ ਦੇ ਛਿਲਕੇ ਵਿੱਚ ਵਿਟਾਮਿਨਸ ਦੀ ਭਰਪੂਰ ਮਾਤਰਾ ਹੁੰਦੀ ਹੈ। ਚੀਕੂ ਦੇ ਛਿਲਕੇ ਪਾਚਨ ਕਿਰਿਆ ਲਈ ਫਾਇਦੇਮੰਦ ਹੁੰਦੇ ਹਨ। ਚੀਕੂ ਦਾ ਛਿਲਕਾ ਪੋਟਾਸ਼ੀਅਮ, ਆਇਰਨ, ਫੋਲੇਟ ਅਤੇ ਪੈਂਟੋਥੇਨਿਕ ਐਸਿਡ ਦਾ ਪ੍ਰਮੁੱਖ ਸਰੋਤ ਹੈ।
ਸੰਤਰੇ ਦੇ ਛਿਲਕੇ ਵਿੱਚ ਵਿਟਾਮਿਨ ਸੀ ਅਤੇ ਫਲੇਵੋਨੋਇਡ ਹੁੰਦੇ ਹਨ, ਜੋ ਇਮਿਊਨ ਸਿਸਟਮ ਨੂੰ ਵਧਾਉਂਦੇ ਹਨ ਅਤੇ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।
ਸੰਤਰੇ ਦੇ ਛਿਲਕਿਆਂ ਦਾ ਸੇਵਨ ਕਰਨ ਨਾਲ ਚਮੜੀ ਨੂੰ ਪੋਸ਼ਣ ਮਿਲਦਾ ਹੈ, ਇਹ ਤੁਹਾਡੀ ਚਮੜੀ ਨੂੰ ਅੰਦਰੋਂ ਸਾਫ਼ ਕਰਦਾ ਹੈ ਅਤੇ ਕੋਲੇਜਨ ਨੂੰ ਵਧਾਉਂਦਾ ਹੈ।