Election Results 2024
(Source: ECI/ABP News/ABP Majha)
Coriander Seeds Benefits : ਗੁਣਾਂ ਦਾ ਖ਼ਜ਼ਾਨਾ ਨੇ ਧਨੀਏ ਦੇ ਬੀਜ, ਦੂਰ ਕਰਦੇ ਨੇ ਛੋਟੀਆਂ ਵੱਡੀਆਂ ਬੀਮਾਰੀਆਂ
ਰਸੋਈ ’ਚ ਇੱਕ ਪ੍ਰਸਿੱਧ ਮਸਾਲਾ ਹੋਣ ਤੋਂ ਇਲਾਵਾ, ਇਹ ਇਸਦੇ ਔਸ਼ਧੀ ਗੁਣਾਂ ਲਈ ਵੀ ਜਾਣਿਆ ਜਾਂਦਾ ਹੈ। ਜੇਕਰ ਤੁਸੀਂ ਧਨੀਏ ਦੇ ਇਨ੍ਹਾਂ ਫ਼ਾਇਦਿਆਂ ਤੋਂ ਅਣਜਾਣ ਹੋ ਤਾਂ ਆਓ ਜਾਣਦੇ ਹਾਂ ਇਸ ਦੇ ਕੁਝ ਫਾਇਦੇ।
Download ABP Live App and Watch All Latest Videos
View In Appਧਨੀਏ ਦੇ ਬੀਜ ਐਂਟੀ-ਆਕਸੀਡੈਂਟ ਗੁਣਾਂ ਤੇ ਡਾਈਡਰੀ ਫਾਈਬਰ ਨਾਲ ਭਰਪੂਰ ਹੁੰਦੇ ਹਨ ਜੋ ਲਿਵਰ ਨੂੰ ਹੈਲਦੀ ਬਣਾ ਕੇ ਉਸ ਦੇ ਕੰਮਕਾਜ ਨੂੰ ਵਧਾਉਂਦੇ ਹਨ। ਇਸ ਤੋਂ ਇਲਾਵਾ ਇਹ ਡਾਇਜੇਸਟਿਵ ਕੰਪਾਉਂਡ ਤੇ ਜੂਸ ਨੂੰ ਬਣਾਉਣ ’ਚ ਵੀ ਮਦਦ ਕਰਦਾ ਹੈ ਜਿਸ ਨਾਲ ਪਾਚਨ ਕਿਰਿਆ ਨੂੰ ਸੁਵਿਧਾਜਨਕ ਹੁੰਦੀ ਹੈ।
ਕੈਲੀਫੋਰਨੀਆ ਯੂਨੀਵਰਸਿਟੀ ਆਫ਼ ਆਯੁਰਵੇਦ ਦੀ ਖੋਜ ਅਨੁਸਾਰ ਧਨੀਏ ਦੇ ਬੀਜ ਚਮੜੀ ਨਾਲ ਸਬੰਧਤ ਵੱਖ-ਵੱਖ ਸਮੱਸਿਆਵਾਂ ਜਿਵੇਂ ਕਿ ਚੰਬਲ, ਖਾਰਸ਼ ਵਾਲੀ ਚਮੜੀ, ਧੱਫੜ ਤੇ ਸੋਜ ਨੂੰ ਠੀਕ ਕਰਨ ਵਿੱਚ ਕਾਫ਼ੀ ਪ੍ਰਭਾਵਸ਼ਾਲੀ ਹੁੰਦੇ ਹਨ ਕਿਉਂਕਿ ਉਨ੍ਹਾਂ ਵਿੱਚ ਐਂਟੀਸੈਪਟਿਕ ਗੁਣ ਹੁੰਦੇ ਹਨ।
ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਧਨੀਏ ਦੇ ਬੀਜਾਂ ਦੇ ਐਬਸਟਰੈਕਟ ਵਿੱਚ ਅਜਿਹੇ ਮਿਸ਼ਰਣ ਹੁੰਦੇ ਹਨ ਜੋ ਹਾਈਪਰਗਲਾਈਸੀਮਿਕ, ਇਨਸੁਲਿਨ ਛੱਡਣ ਵਾਲੇ ਤੇ ਇਨਸੁਲਿਨ ਵਰਗੇ ਹੁੰਦੇ ਹਨ ਜੋ ਕਿਸੇ ਦੇ ਗਲੂਕੋਜ਼ ਦੇ ਪੱਧਰ ਨੂੰ ਨਿਯੰਤਰਿਤ ਰੱਖਣ ਵਿੱਚ ਮਦਦ ਕਰਦੇ ਹਨ।
ਜੇ ਤੁਸੀਂ ਕਮਜ਼ੋਰ, ਡਿਗਦੇ ਤੇ ਝੜਦੇ ਵਾਲਾਂ ਤੋਂ ਪਰੇਸ਼ਾਨ ਹੋ ਤਾਂ ਧਨੀਏ ਦੇ ਬੀਜ ਇਸ ’ਚ ਮਦਦਗਾਰ ਸਾਬਤ ਹੋ ਸਕਦੇ ਹਨ। ਧਨੀਏ ਦੇ ਬੀਜ ਵਾਲਾਂ ਨੂੰ ਝੜਨ ਤੋਂ ਰੋਕਦੇ ਤੇ ਨਵੇਂ ਵਾਲਾਂ ਦੇ ਵਿਕਾਸ ਲਈ ਜੜਾਂ ਨੂੰ ਮਜ਼ਬੂਤ ਬਣਾਉਣ ’ਚ ਮਦਦ ਕਰਦਾ ਹੈ। ਇਹ ਵਾਲਾਂ ਦੇ ਰੋਮਾਂ ਨੂੰ ਮਜ਼ਬੂਤ ਕਰ ਵਾਲਾਂ ਨੂੰ ਝੜਨ ਦੀ ਸਮੱਸਿਆ ਤੋਂ ਰਾਹਤ ਦਿਵਾਉਂਦਾ ਹੈ।
ਕੋਲੇਸਟ੍ਰੋਲ ਦਾ ਵਧਿਆ ਹੋਇਆ ਪੱਧਰ ਸਾਡੀ ਸਿਹਤ ਲਈ ਕਾਫ਼ੀ ਹਾਨੀਕਾਰਕ ਸਾਬਤ ਹੁੰਦਾ ਹੈ। ਇਸ ’ਚ ਦਿਲ ਨਾਲ ਜੁੜੀ ਬਿਮਾਰੀਆਂ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਨਾਲ ਹੀ ਇਹ ਸਟ੍ਰੋਕ ਦੀ ਵਜ੍ਹਾਂ ਵੀ ਬਣ ਸਕਦਾ ਹੈ। ਅਜਿਹੇ 'ਚ ਸਰੀਰ 'ਚ ਵਧੇ ਹੋਏ ਕੋਲੇਸਟ੍ਰੋਲ ਨੂੰ ਕੰਟਰੋਲ 'ਚ ਰੱਖਣਾ ਜ਼ਰੂਰੀ ਹੈ। ਇਸ ਲਈ ਤੁਸੀਂ ਧਨੀਏ ਦੇ ਬੀਜਾਂ ਦੀ ਵੀ ਵਰਤੋਂ ਕਰ ਸਕਦੇ ਹੋ।
ਦਰਅਸਲ ਧਨੀਏ ਦੇ ਬੀਜਾਂ ’ਚ ਕੋਰੀਐਂਡ੍ਰਿਨ ਨਾਮਕ ਇੱਕ ਕੰਪਾਉਂਡ ਹੁੰਦਾ ਹੈ ਜੋ ਲਿਪਿਡ ਪਾਚਨ ਦੀ ਪ੍ਰਕਿਰਿਆ ਨੂੰ ਨਿਯੰਤਰਿਤ ਕਰਦਾ ਹੈ ਜੋ ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾਉਂਦਾ ਹੈ।