Dengue Symptoms: ਡੇਂਗੂ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਤੁਰੰਤ ਡਾਕਟਰ ਕੋਲ ਜਾਓ
ਡੇਂਗੂ ਇੱਕ ਵਾਇਰਲ ਇਨਫੈਕਸ਼ਨ ਹੈ। ਜੋ ਕਿ ਏਡੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਡੇਂਗੂ ਵਿੱਚ ਬਹੁਤ ਤੇਜ਼ ਬੁਖਾਰ ਹੁੰਦਾ ਹੈ। ਇਸ ਕਰਕੇ ਪੂਰੇ ਸਰੀਰ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਬੁਖਾਰ ਦੇ ਨਾਲ-ਨਾਲ ਸਰੀਰ ਵਿੱਚ ਦਰਦ, ਉਲਟੀਆਂ, ਪੇਟ ਦਰਦ ਅਤੇ ਮਾਸਪੇਸ਼ੀਆਂ ਵਿੱਚ ਦਰਦ ਦੀ ਸ਼ਿਕਾਇਤ ਹੁੰਦੀ ਹੈ ਤਾਂ ਇਹ ਡੇਂਗੂ ਦੇ ਗੰਭੀਰ ਲੱਛਣ ਹੋ ਸਕਦੇ ਹਨ ਅਤੇ ਤੁਹਾਨੂੰ ਹਸਪਤਾਲ ਜਾਣਾ ਚਾਹੀਦਾ ਹੈ।
Download ABP Live App and Watch All Latest Videos
View In Appਡੇਂਗੂ 'ਚ ਅੱਖਾਂ 'ਚ ਦਰਦ ਅਤੇ ਸਰੀਰ 'ਤੇ ਲਾਲ ਧੱਫੜ ਨਜ਼ਰ ਆਉਣ ਲੱਗ ਜਾਂਦੇ ਹਨ। ਇਸ ਦੇ ਸਰੀਰ 'ਤੇ ਗੰਭੀਰ ਲੱਛਣ ਨਜ਼ਰ ਆਉਂਦੇ ਹਨ। ਇੰਨਾ ਹੀ ਨਹੀਂ ਨੱਕ-ਮੂੰਹ 'ਚੋਂ ਖੂਨ ਵੀ ਵਗਣਾ ਸ਼ੁਰੂ ਹੋ ਜਾਂਦਾ ਹੈ। ਹਾਈ ਬੀਪੀ ਅਤੇ ਪਲੇਟਲੈਟਸ ਤੇਜ਼ੀ ਨਾਲ ਘਟਣ ਲੱਗਦੇ ਹਨ।
ਡੇਂਗੂ ਹੋਣ 'ਤੇ ਬੁਖਾਰ ਤੇਜ਼ ਹੁੰਦਾ ਹੈ, ਜੋ 104F ਤੱਕ ਪਹੁੰਚ ਜਾਂਦਾ ਹੈ, ਸਿਰ ਅਤੇ ਜੋੜਾਂ 'ਚ ਤੇਜ਼ ਦਰਦ ਹੁੰਦਾ ਹੈ।
ਗਲੈਂਡ ਵਿੱਚ ਸੋਜ ਜਾਂ ਉਲਟੀ-ਮਤਲੀ ਹੋਣਾ। ਜਦੋਂ ਡੇਂਗੂ ਦੇ ਮਰੀਜ਼ ਦੇ ਪਲੇਟਲੈਟਸ ਘਟਣ ਲੱਗ ਜਾਂਦੇ ਹਨ ਤਾਂ ਉਸ ਦੀ ਹਾਲਤ ਖ਼ਤਰਨਾਕ ਹੋਣ ਲੱਗ ਜਾਂਦੀ ਹੈ।
ਡੇਂਗੂ ਕਾਰਨ ਮਰੀਜ਼ ਦੇ ਪਲੇਟਲੇਟ ਕਾਊਂਟ ਘਟਣੇ ਸ਼ੁਰੂ ਹੋ ਜਾਂਦੇ ਹਨ। ਡੇਂਗੂ ਹੋਣ ਤੋਂ 2 ਤੋਂ 3 ਦਿਨਾਂ ਬਾਅਦ ਹੀ ਹਾਲਤ ਖਰਾਬ ਹੋਣ ਲੱਗ ਜਾਂਦੀ ਹੈ। ਬਹੁਤ ਕਮਜ਼ੋਰੀ ਮਹਿਸੂਸ ਹੁੰਦੀ ਹੈ।