Dental Care : ਖੂਬਸੂਰਤੀ ਦੇ ਨਾਲ-ਨਾਲ ਦੰਦਾਂ ਦਾ ਸਿਹਤਮੰਦ ਹੋਣਾ ਵੀ ਜ਼ਰੂਰੀ, ਆਓ ਜਾਣੀਏ ਕਿਵੇਂ ਕਰੀਏ ਕੇਅਰ
ਦੰਦ ਸਾਡੇ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹਨ। ਚੰਗੀ ਮੁਸਕਰਾਹਟ ਲਈ ਦੰਦਾਂ ਨੂੰ ਸਾਫ਼ ਅਤੇ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੈ।
Download ABP Live App and Watch All Latest Videos
View In Appਚਮਕਦਾਰ ਸਫ਼ੈਦ ਦੰਦ ਨਾ ਸਿਰਫ਼ ਤੁਹਾਡੀ ਖ਼ੂਬਸੂਰਤੀ ਵਿੱਚ ਵਾਧਾ ਕਰਦੇ ਹਨ ਸਗੋਂ ਚੰਗੀ ਸਿਹਤ ਦੀ ਨਿਸ਼ਾਨੀ ਵੀ ਹਨ।
ਚਮਕਦਾਰ ਦੰਦਾਂ ਦੀ ਤਾਂ ਹਰ ਕਿਸੇ ਦੀ ਇੱਛਾ ਹੁੰਦੀ ਹੈ ਪਰ ਇਸ ਦੇ ਬਾਵਜੂਦ ਅਸੀਂ ਕੁਝ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਦੇ ਹਾਂ ਜਿਸ ਨਾਲ ਸਾਨੂੰ ਕਈ ਤਰ੍ਹਾਂ ਨਾਲ ਪਰੇਸ਼ਾਨੀ ਹੁੰਦੀ ਹੈ।
ਕਈ ਵਾਰ ਅਸੀਂ ਕੁਝ ਅਜਿਹਾ ਖਾਂਦੇ ਹਾਂ ਜਿਸ ਨਾਲ ਸਾਡੇ ਦੰਦਾਂ 'ਤੇ ਦਾਗ ਲੱਗ ਜਾਂਦੇ ਹਨ ਅਤੇ ਦੰਦ ਖਰਾਬ ਹੋ ਜਾਂਦੇ ਹਨ। ਆਓ ਜਾਣਦੇ ਹਾਂ ਦੰਦਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਚੀਜ਼ਾਂ ਬਾਰੇ...
ਚਾਹ ਪੀਣਾ ਹਰ ਕੋਈ ਪਸੰਦ ਕਰਦਾ ਹੈ ਪਰ ਚਾਹ ਦੰਦਾਂ ਲਈ ਚੰਗੀ ਨਹੀਂ ਮੰਨੀ ਜਾਂਦੀ। ਚਾਹ ਦੰਦਾਂ ਦੀ ਬਾਹਰੀ ਪਰਤ ਈਨਾਮਲ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਿਸ ਕਾਰਨ ਇਹ ਕਮਜ਼ੋਰ ਹੋ ਜਾਂਦੀ ਹੈ ਅਤੇ ਪੀਲੀ ਪੈਣ ਲੱਗਦੀ ਹੈ।
ਸਾਫਟ ਡਰਿੰਕਸ, ਕਾਰਬੋਨੇਟਿਡ ਡਰਿੰਕਸ, ਫਰੂਟ ਜੂਸ ਐਨਰਜੀ ਡਰਿੰਕਸ, ਸਮੂਦੀ ਆਦਿ ਦੰਦਾਂ ਨੂੰ ਐਸੀਡਿਕ ਨੁਕਸਾਨ ਪਹੁੰਚਾਉਂਦੇ ਹਨ। ਅਜਿਹੇ ਡਰਿੰਕਸ ਦੰਦਾਂ ਦੀ ਬਾਹਰੀ ਪਰਤ ਨੂੰ ਖਰਾਬ ਕਰ ਦਿੰਦੇ ਹਨ। ਇਨ੍ਹਾਂ ਕਾਰਨ ਦੰਦ ਪੀਲੇ ਪੈ ਸਕਦੇ ਹਨ।
ਕੈਂਡੀ ਵਿਚ ਖੰਡ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਕੈਂਡੀ ਦਾ ਜ਼ਿਆਦਾ ਸੇਵਨ ਦੰਦਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਤੁਹਾਡੀ ਜੀਭ ਦਾ ਰੰਗ ਬਦਲਣ ਦੇ ਨਾਲ-ਨਾਲ ਇਹ ਦੰਦਾਂ 'ਤੇ ਦਾਗ ਵੀ ਛੱਡ ਦਿੰਦਾ ਹੈ।
ਆਲੂ ਦੇ ਚਿਪਸ 'ਚ ਸਟਾਰਚ ਪਾਇਆ ਜਾਂਦਾ ਹੈ, ਅਜਿਹੇ 'ਚ ਜੇਕਰ ਚਿਪਸ ਖਾਣ ਤੋਂ ਬਾਅਦ ਦੰਦਾਂ ਦੀ ਚੰਗੀ ਤਰ੍ਹਾਂ ਸਫਾਈ ਨਾ ਕੀਤੀ ਜਾਵੇ ਤਾਂ ਇਹ ਕੈਵਿਟੀ ਦਾ ਕਾਰਨ ਬਣ ਜਾਂਦੀ ਹੈ।
ਸੁੱਕੇ ਮੇਵੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਪਰ ਇਸ ਦੀ ਮਿਠਾਸ ਅਤੇ ਚਿਪਚਿਪੀ ਬਣਤਰ ਦੰਦਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਸੁੱਕੇ ਮੇਵਿਆਂ 'ਚ ਮੌਜੂਦ ਚੀਨੀ ਦੰਦਾਂ 'ਤੇ ਚਿਪਕ ਜਾਂਦੀ ਹੈ, ਜਿਸ ਕਾਰਨ ਦੰਦ ਸੜ ਸਕਦੇ ਹਨ।
ਜੋ ਲੋਕ ਨਿਯਮਤ ਤੌਰ 'ਤੇ ਵਾਈਨ ਦਾ ਸੇਵਨ ਕਰਦੇ ਹਨ, ਉਨ੍ਹਾਂ ਦੇ ਦੰਦਾਂ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇਸ ਨਾਲ ਦੰਦਾਂ 'ਚ ਈਨੇਮਲ ਹਿਰੋਜਨ ਦੀ ਸਮੱਸਿਆ ਹੋ ਸਕਦੀ ਹੈ।
ਦੰਦਾਂ ਦੀ ਖ਼ੂਬਸੂਰਤੀ ਤੇ ਚੰਗੀ ਸਿਹਤ ਬਰਕਰਾਰ ਰੱਖਣ ਲਈ ਦੰਦਾਂ ਦਾ ਰੂਟੀਨ ਚੈਕਅਪ ਜ਼ਰੂਰ ਕਰਵਾਉਣਾ ਚਾਹੀਦਾ ਹੈ।