Desi Ghee Benefits: ਦੇਸੀ ਘਿਓ ਖਾਣ ਦੇ ਚਮਤਕਾਰੀ ਫਾਇਦੇ, ਹੱਡੀਆਂ ਤੋਂ ਲੈ ਕੇ ਸਕਿਨ ਲਈ ਵਰਦਾਨ
ਇਸ ਲਈ ਪੁਰਾਣੇ ਸਮਿਆਂ ਵਿੱਚ, ਦੇਸੀ ਘਿਓ ਨੂੰ ਤਾਕਤ ਵਧਾਉਣ ਅਤੇ ਸਿਹਤਮੰਦ ਰਹਿਣ ਲਈ ਇੱਕ ਵਧੀਆ ਫਾਰਮੂਲਾ ਮੰਨਿਆ ਜਾਂਦਾ ਸੀ।
Download ABP Live App and Watch All Latest Videos
View In Appਮਾਹਿਰਾਂ ਅਨੁਸਾਰ ਦੇਸੀ ਘਿਓ ਵਿਟਾਮਿਨ ਡੀ ਦਾ ਇੱਕ ਵਧੀਆ ਸਰੋਤ ਹੈ ਜੋ ਸਰੀਰ ਵਿੱਚ ਕੈਲਸ਼ੀਅਮ ਨੂੰ ਸੋਖ ਲੈਂਦਾ ਹੈ। ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਲਈ ਲਈ ਬੱਚਿਆਂ ਦੀ ਡਾਈਟ ਦੇ ਵਿੱਚ ਦੇਸੀ ਘਿਓ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ।
ਘਿਓ ਵਿੱਚ ਵਿਟਾਮਿਨ ਡੀ, ਓਮੇਗਾ-3 ਫੈਟੀ ਐਸਿਡ, ਵਿਟਾਮਿਨ ਏ, ਈ ਅਤੇ ਕੇ ਪਾਇਆ ਜਾਂਦਾ ਹੈ, ਇਹ ਸਾਰੇ ਪੋਸ਼ਕ ਤੱਤ ਹੱਡੀਆਂ ਲਈ ਵੀ ਫਾਇਦੇਮੰਦ ਹੁੰਦੇ ਹਨ।
ਹੱਡੀਆਂ ਅਤੇ ਮਾਸਪੇਸ਼ੀਆਂ ਵਿੱਚ ਹੋਣ ਵਾਲੇ ਦਰਦ ਅਤੇ ਸੋਜ ਤੋਂ ਵੀ ਘਿਓ ਰਾਹਤ ਦਿਵਾਉਂਦਾ ਹੈ।
ਘਿਓ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ, ਇਹ ਚਮੜੀ ਦੀ ਖੁਸ਼ਕੀ ਨੂੰ ਦੂਰ ਕਰਦਾ ਹੈ ਅਤੇ ਚਮੜੀ ਨੂੰ ਨਮੀ ਪ੍ਰਦਾਨ ਕਰਦਾ ਹੈ।
ਵਾਲਾਂ ਦੀ ਸਿਹਤ ਲਈ ਵੀ ਘਿਓ ਫਾਇਦੇਮੰਦ ਹੈ। ਦੇਸੀ ਘਿਓ ਦੀ ਵਰਤੋਂ ਨਾਲ ਵਾਲਾਂ ਦੀ ਚਮਕ ਵੀ ਵਧਦੀ ਹੈ । ਅੱਖਾਂ ਦੀ ਸਿਹਤ ਲਈ ਵੀ ਘਿਓ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ, ਘਿਓ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਰਹਿੰਦੀ ਹੈ ਅਤੇ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਵੀ ਘੱਟ ਹੁੰਦਾ ਹੈ।