ਵਾਈਟ ਜਾਂ ਬ੍ਰਾਊਨ ਰਾਈਸ ਨਹੀਂ, ਡਾਇਬਟੀਜ਼ ਦੇ ਮਰੀਜ਼ਾਂ ਲਈ ਇਹ ਸਭ ਤੋਂ ਫਾਇਦੇਮੰਦ ਚਾਵਲ
ਡਾਇਬਟੀਜ਼ ਇੱਕ ਅਜਿਹੀ ਬਿਮਾਰੀ ਹੈ, ਜਿਸ ਵਿੱਚ ਖਾਣ-ਪੀਣ ਦੀਆਂ ਬਹੁਤ ਸਾਰੀਆਂ ਚੀਜ਼ਾਂ ਦਾ ਪਰਹੇਜ਼ ਕਰਨਾ ਪੈਂਦਾ ਹੈ। ਭਾਵੇਂ ਤੁਸੀਂ ਚਿੱਟੇ ਚਾਵਲਾਂ ਦਾ ਸੇਵਨ ਨਹੀਂ ਕਰ ਸਕਦੇ ਪਰ ਬਲੈਕ ਰਾਈਸ ਭਾਵ ਕਿ ਕਾਲੇ ਚਾਵਲ ਅਜਿਹੀ ਚੀਜ਼ ਹੈ ਜਿ,ਚਾਵਲ ਅਜਿਹੀ ਚੀਜ਼ ਹੈ ਜਿਸ ਨੂੰ ਸ਼ੂਗਰ ਦੇ ਮਰੀਜ਼ ਬਿਨਾਂ ਕਿਸੇ ਝਿਜਕ ਤੋਂ ਖਾ ਸਕਦੇ ਹਨ। ਇਸ ਤੋਂ ਭਾਵ ਹੈ ਕਿ ਬਲੈਕ ਰਾਈਸ ਸ਼ੂਗਰ ਦੇ ਮਰੀਜ਼ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਂਦੇ ਹਨ।
Download ABP Live App and Watch All Latest Videos
View In Appਕਾਲੇ ਚਾਵਲ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਇਸ ਲਈ ਹੈ ਕਿਉਂਕਿ ਇਸ ਦਾ ਗਲਾਈਸੈਮਿਕ ਇੰਡੈਕਸ ਘੱਟ ਹੈ। ਇੰਨਾ ਹੀ ਨਹੀਂ ਕਾਲੇ ਚਾਵਲ ਪ੍ਰੋਟੀਨ, ਆਇਰਨ, ਐਂਟੀਆਕਸੀਡੈਂਟ ਅਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ।
ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਅਤੇ ਚਾਵਲ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਕਾਲੇ ਚਾਵਲਾਂ ਦੀ ਚੋਣ ਕਰ ਸਕਦੇ ਹੋ। ਇਹ ਤੁਹਾਡੇ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਣ ਨਹੀਂ ਦੇਵੇਗਾ ਅਤੇ ਤੁਹਾਡੇ ਦਿਲ ਦੀ ਸਿਹਤ ਦਾ ਵੀ ਧਿਆਨ ਰੱਖੇਗਾ।
ਕਾਲੇ ਚਾਵਲ ਕੋਲੈਸਟ੍ਰੋਲ ਨੂੰ ਕੰਟਰੋਲ 'ਚ ਰੱਖਣ ਦਾ ਕੰਮ ਵੀ ਕਰਦੇ ਹਨ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਵੀ ਬਚਾਅ ਕਰ ਸਕਦੇ ਹਨ। ਇਸ ਲਈ ਕਾਲੇ ਚਾਵਲਾਂ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ।
ਕਈ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੁੰਦੀ ਹੈ। ਜੇਕਰ ਤੁਸੀਂ ਵੀ ਇਨ੍ਹਾਂ ਲੋਕਾਂ 'ਚ ਸ਼ਾਮਲ ਹੋ ਤਾਂ ਅੱਜ ਤੋਂ ਹੀ ਕਾਲੇ ਚਾਵਲਾਂ ਦਾ ਸੇਵਨ ਸ਼ੁਰੂ ਕਰ ਸਕਦੇ ਹੋ। ਇਸ ਨਾਲ ਨਾ ਸਿਰਫ ਕਬਜ਼ ਦੀ ਸਮੱਸਿਆ ਦੂਰ ਹੋਵੇਗੀ, ਸਗੋਂ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਵੀ ਦੂਰ ਹੋ ਜਾਣਗੀਆਂ।