Diabetes Symptoms in Foot : ਪੈਰਾਂ 'ਚ ਵੀ ਦੇਖੇ ਜਾ ਸਕਦੇ ਸ਼ੂਗਰ ਦੇ ਲੱਛਣ, ਸਮੇਂ ਸਿਰ ਕਰੋ ਪਛਾਣ ਨਹੀਂ ਤਾਂ ਪੈ ਸਕਦੈ ਪਛਤਾਉਣਾ
ਸ਼ੂਗਰ ਪਹਿਲੇ ਲੱਛਣਾਂ ਵਿੱਚ ਪੈਰਾਂ ਦਾ ਸੁੰਨ ਹੋਣਾ ਸ਼ਾਮਲ ਹੈ। ਦਰਅਸਲ ਇਸ ਸਮੱਸਿਆ ਨਾਲ ਸਰੀਰ ਵਿੱਚ ਬਲੱਡ ਸ਼ੂਗਰ ਵੀ ਪ੍ਰਭਾਵਿਤ ਹੁੰਦਾ ਹੈ।
Download ABP Live App and Watch All Latest Videos
View In Appਸ਼ੂਗਰ ਦੇ ਕਾਰਨ, ਤੁਹਾਡੇ ਪੈਰਾਂ ਵਿੱਚ ਜ਼ਖਮ ਦਿਖਾਈ ਦੇ ਸਕਦੇ ਹਨ। ਸਿਹਤ ਮਾਹਿਰਾਂ ਦੇ ਅਨੁਸਾਰ ਜਦੋਂ ਖੂਨ ਵਿੱਚ ਸ਼ੂਗਰ ਦਾ ਪੱਧਰ ਬਹੁਤ ਵੱਧ ਜਾਂਦਾ ਹੈ ਤਾਂ ਸਰੀਰ ਵਿੱਚ ਬੈਕਟੀਰੀਆ ਫੈਲਣਾ ਸ਼ੁਰੂ ਹੋ ਜਾਂਦਾ ਹੈ।
ਤਹਾਡਾ ਭਾਰ ਵੀ ਘੱਟ ਹੋਣਾ ਸ਼ੁਰੂ ਹੋ ਸਕਦਾ ਹਾ ਜੋ ਹੋਰ ਬਿਮਾਰੀਆਂ ਨੂੰ ਸੱਦਾ ਦੇ ਸਕਦਾ ਹੈ।
ਸ਼ੁਗਰ ਦੀ ਬੀਮਾਰੀ ਦੇ ਨਾਲ ਇਸ ਗੱਲ ਦਾ ਵੀ ਖਾਸ ਧਿਆਨ ਦੇਣਾ ਚਾਹੀਦਾ ਹੈ ਕਿ ਤੁਹਾਡੇ ਵਾਲ ਝੜ ਸਕਦੇ ਹਨ।
ਜੇਕਰ ਸਾਨੂੰ ਇਸ ਤਰ੍ਹਾਂ ਦੀ ਜੀਵਨਸ਼ੈਲੀ ਨਾਲ ਜੁੜੀ ਬੀਮਾਰੀ ਹੈ ਤਾਂ ਸਾਨੂੰ ਆਪਣੀ ਖੁਰਾਕ 'ਤੇ ਖਾਸ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਸਮੱਸਿਆਵਾਂ ਨੂੰ ਕਾਬੂ 'ਚ ਰੱਖਿਆ ਜਾ ਸਕੇ।
ਸ਼ੂਗਰ ਤੋਂ ਪੀੜਤ ਮਰੀਜ਼ਾਂ ਦੇ ਪੈਰਾਂ ਵਿੱਚ ਸੋਜ ਦੇ ਲੱਛਣ ਵੀ ਦਿਖਾਈ ਦੇ ਸਕਦੇ ਹਨ। ਇਸ ਕਾਰਨ ਮਰੀਜ਼ਾਂ ਨੂੰ ਸਿੱਧੇ ਖੜ੍ਹੇ ਹੋਣ ਦੇ ਨਾਲ-ਨਾਲ ਬੈਠਣ ਵਿੱਚ ਵੀ ਮੁਸ਼ਕਲ ਆਉਂਦੀ ਹੈ।
ਸ਼ੂਗਰ ਵਿਚ ਵਿਅਕਤੀ ਬਹੁਤ ਤਣਾਅ ਵਿਚ ਰਹਿੰਦਾ ਹੈ। ਜਿਸ ਕਾਰਨ ਉਸ ਨੂੰ ਮਾਨਸਿਕ ਪਰੇਸ਼ਾਨੀ ਬਣੀ ਰਹਿੰਦੀ ਹੈ।