Cancer Treatment: ਕੈਂਸਰ ਦਾ ਇਲਾਜ ਹੋਣ ਤੋਂ ਬਾਅਦ ਕਿਵੇਂ ਹੋਵੇਗੀ ਤੇਜ਼ ਰਿਕਵਰੀ? ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ
ਕੈਂਸਰ ਇੱਕ ਅਜਿਹੀ ਗੰਭੀਰ ਬਿਮਾਰੀ ਹੈ ਜੋ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਵੀ ਵਾਪਸ ਆ ਸਕਦੀ ਹੈ। ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਜੇਕਰ ਤੁਸੀਂ ਇੱਕ ਵਾਰ ਕੈਂਸਰ ਤੋਂ ਬਚ ਗਏ ਹੋ, ਤਾਂ ਤੁਹਾਨੂੰ ਇਹ ਦੁਬਾਰਾ ਨਹੀਂ ਮਿਲੇਗਾ। ਕੈਂਸਰ ਤੋਂ ਠੀਕ ਹੋਣ ਤੋਂ ਬਾਅਦ ਵੀ ਤੁਹਾਨੂੰ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣਾ ਹੋਵੇਗਾ। ਤਾਜ਼ੇ ਫਲ ਅਤੇ ਸਬਜ਼ੀਆਂ ਖਾਓ।
Download ABP Live App and Watch All Latest Videos
View In Appਚੀਨੀ ਖਾਣ ਤੋਂ ਪਰਹੇਜ਼ ਕਰੋ ਅਤੇ ਸਾਬਤ ਅਨਾਜ ਖਾਓ। ਇਸ ਨਾਲ ਤੁਹਾਡੇ ਅੰਗ ਠੀਕ ਰਹਿਣਗੇ ਤੇ ਤੁਹਾਨੂੰ ਕਬਜ਼ ਵਰਗੀ ਸਮੱਸਿਆ ਨਹੀਂ ਹੋਵੇਗੀ।
ਸਿਗਰਟ ਅਤੇ ਸ਼ਰਾਬ ਬਿਲਕੁਲ ਨਾ ਪੀਓ। ਕਿਉਂਕਿ ਇਹ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ। ਇਸ ਤੋਂ ਦੂਰੀ ਬਣਾ ਕੇ ਰੱਖੋ।
ਜੰਕ ਪ੍ਰੋਸੈਸਡ ਫੂਡ ਅਤੇ ਜੰਕ ਫੂਡ ਬਿਲਕੁਲ ਨਾ ਖਾਓ। ਕਿਉਂਕਿ ਇਸ ਵਿੱਚ ਵਰਤੀ ਜਾਣ ਵਾਲੀ ਚੀਨੀ ਅਤੇ ਨਮਕ ਸਰੀਰ ਲਈ ਖਤਰਨਾਕ ਹਨ।
ਰੋਜ਼ਾਨਾ ਕਸਰਤ ਕਰੋ। ਹਰ ਰੋਜ਼ ਜ਼ਿਆਦਾ ਨਹੀਂ ਤਾਂ 30 ਮਿੰਟ ਕਸਰਤ ਕਰਨੀ ਚਾਹੀਦੀ ਹੈ। ਕਸਰਤ ਹਰ ਕਿਸੇ ਲਈ ਜ਼ਰੂਰੀ ਹੈ, ਭਾਵੇਂ ਤੁਸੀਂ ਕੈਂਸਰ ਤੋਂ ਠੀਕ ਹੋ ਗਏ ਹੋ, ਤੁਹਾਨੂੰ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ।