ਗਰਦਨ ਦੇ ਦਰਦ ਨੂੰ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦਾ ਸਰਵਾਈਕਲ ਦਾ ਸੰਕੇਤ, ਇੰਝ ਕਰੋ ਬਚਾਅ
ਇਹ ਬਿਮਾਰੀ ਵੱਡੇ ਪੱਧਰ 'ਤੇ ਦੇਖਣ ਨੂੰ ਮਿਲ ਰਹੀ ਹੈ, ਖਾਸ ਤੌਰ 'ਤੇ ਉਨ੍ਹਾਂ ਨੌਜਵਾਨਾਂ 'ਚ ਜੋ ਦਫਤਰ 'ਚ ਘੰਟਿਆਂਬੱਧੀ ਕੁਰਸੀਆਂ 'ਤੇ ਬੈਠ ਕੇ ਕੰਮ ਕਰਦੇ ਹਨ। ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਦਰਦ ਪੂਰੇ ਸਰੀਰ ਨੂੰ ਅਸੰਤੁਲਿਤ ਕਰ ਸਕਦਾ ਹੈ, ਅਜਿਹੀ ਸਥਿਤੀ ਵਿੱਚ ਸਰਵਾਈਕਲ ਦਰਦ ਨੇ ਨੌਜਵਾਨਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ।
Download ABP Live App and Watch All Latest Videos
View In Appਗਰਦਨ ਵਿੱਚ ਦਰਦ ਨੂੰ ਡਾਕਟਰੀ ਭਾਸ਼ਾ ਵਿੱਚ ‘ਸਰਵਾਈਕਲ ਦਰਦ’ ਕਿਹਾ ਜਾਂਦਾ ਹੈ। ਇਹ ਦਰਦ ਆਮ ਤੌਰ 'ਤੇ ਉਨ੍ਹਾਂ ਲੋਕਾਂ ਵਿੱਚ ਦੇਖਿਆ ਜਾਂਦਾ ਹੈ ਜੋ ਘੰਟਿਆਂ ਤੱਕ ਬੈਠ ਕੇ ਕੰਮ ਕਰਦੇ ਹਨ। ਅੱਜ ਕੱਲ੍ਹ ਜ਼ਿਆਦਾਤਰ ਨੌਕਰੀਆਂ ਬੈਠ ਵਾਲੀਆਂ ਹੀ ਹਨ, ਜਿਨ੍ਹਾਂ ਦਾ ਸਰੀਰ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ।
ਜੇਕਰ ਇਸ ਦੇ ਲੱਛਣਾਂ ਦੀ ਗੱਲ ਕਰੀਏ ਤਾਂ ਸਰੀਰ ਵਿੱਚ ਇਸ ਦੇ ਕਈ ਲੱਛਣ ਹੁੰਦੇ ਹਨ। ਜਿਨ੍ਹਾਂ ਵਿਚੋਂ ਸਭ ਤੋਂ ਪ੍ਰਮੁੱਖ ਹੈ ਗਰਦਨ ਦਾ ਦਰਦ। ਇਸ ਸਥਿਤੀ ਵਿੱਚ ਗਰਦਨ ਵਿੱਚ ਰੁਕ-ਰੁਕ ਕੇ ਦਰਦ ਹੁੰਦਾ ਹੈ। ਕਦੇ ਤੇਜ਼ ਤੇ ਕਦੇ ਹਲਕਾ। ਇਸ ਕਾਰਨ ਕਈ ਨੌਜਵਾਨਾਂ ਨੂੰ ਆਪਣੇ ਰੋਜ਼ਾਨਾ ਦੇ ਕੰਮ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਰਵਾਈਕਲ ਦਰਦ ਵਿੱਚ ਗਰਦਨ ਵਿੱਚ ਅਕੜਾਅ ਵੀ ਦੇਖਿਆ ਜਾਂਦਾ ਹੈ। ਗਰਦਨ ਦੀ ਹਾਲਤ ਅਜਿਹੀ ਹੋ ਜਾਂਦੀ ਹੈ ਕਿ ਇਸ ਨੂੰ ਹਿਲਾਉਣਾ ਵੀ ਔਖਾ ਹੋ ਜਾਂਦਾ ਹੈ। ਕਈ ਵਾਰ ਗਰਦਨ ਤੋਂ ਸ਼ੁਰੂ ਹੋਣ ਵਾਲਾ ਦਰਦ ਉਂਗਲਾਂ ਤੱਕ ਪਹੁੰਚ ਜਾਂਦਾ ਹੈ। ਇਹ ਦਰਦ ਇੰਨਾ ਤੇਜ਼ ਹੁੰਦਾ ਹੈ ਕਿ ਸਹਿਣਾ ਮੁਸ਼ਕਿਲ ਹੋ ਜਾਂਦਾ ਹੈ।
ਸਰਵਾਈਕਲ ਦਰਦ ਦੇ ਕਾਰਨ ਹੱਥਾਂ ਵਿੱਚ ਵੀ ਕਮਜ਼ੋਰੀ ਦਿਖਾਈ ਦੇਣ ਲੱਗਦੀ ਹੈ। ਜਿਸ ਕਾਰਨ ਰੋਜ਼ਾਨਾ ਕੰਮ ਕਰਨ ਵਿੱਚ ਦਿੱਕਤ ਆ ਰਹੀ ਹੈ। ਇਹ ਮਾਸਪੇਸ਼ੀਆਂ ਦੇ ਅਣਇੱਛਤ ਸੰਕੁਚਨ ਦਾ ਕਾਰਨ ਬਣਦਾ ਹੈ।
ਜੇਕਰ ਸਰਵਾਈਕਲ ਦਰਦ ਗਲਤ ਆਸਣ ਵਿੱਚ ਬੈਠਣ ਕਾਰਨ ਹੁੰਦਾ ਹੈ, ਤਾਂ ਅਜਿਹੀ ਸਥਿਤੀ ਵਿੱਚ ਮਰੀਜ਼ ਨੂੰ ਬਿਨਾਂ ਕਿਸੇ ਦੇਰੀ ਦੇ ਆਪਣਾ ਬੈਠਣ ਦਾ ਆਸਣ ਬਦਲਣਾ ਹੋਵੇਗਾ। ਇਸ ਤੋਂ ਮਰੀਜ਼ ਨੂੰ ਰਾਹਤ ਮਿਲਣ ਦੀ ਪੂਰੀ ਸੰਭਾਵਨਾ ਹੈ। ਇਸ ਤੋਂ ਇਲਾਵਾ ਦਰਦ ਤੋਂ ਰਾਹਤ ਪਾਉਣ ਲਈ ਨਿਯਮਿਤ ਰੂਪ ਨਾਲ ਕਸਰਤ ਕਰੋ।ਜੇਕਰ ਇਹ ਦਰਦ ਗੰਭੀਰ ਰੂਪ ਧਾਰਨ ਕਰ ਰਿਹਾ ਹੈ ਤਾਂ ਅਜਿਹੀ ਸਥਿਤੀ ਵਿਚ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਉਸ ਦੇ ਸੁਝਾਅ ਦੀ ਪਾਲਣਾ ਕਰਨੀ ਚਾਹੀਦੀ ਹੈ।