ਭਿੰਡੀ ਨੂੰ ਸਿਰਫ ਸਬਜ਼ੀ ਨਾ ਸਮਝ ਬੈਠਿਓ, ਸਿਹਤ ਲਈ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ
ਸਿਹਤ ਲਈ ਵਰਦਾਨ- ਸਿਹਤ ਮਾਹਿਰਾਂ ਮੁਤਾਬਕ ਭਿੰਡੀ ਵਿੱਚ ਵਿਟਾਮਿਨ ਸੀ ਦੀ ਚੰਗੀ ਮਾਤਰਾ ਹੁੰਦੀ ਹੈ। ਭਿੰਡੀ ਵਿੱਚ ਵਿਟਾਮਿਨ ਏ ਵੀ ਪਾਇਆ ਜਾਂਦਾ ਹੈ ਜੋ ਚਮੜੀ ਨੂੰ ਸਿਹਤਮੰਦ ਬਣਾਉਂਦਾ ਹੈ। ਇਸ ਤੋਂ ਇਲਾਵਾ ਭਿੰਡੀ 'ਚ ਮੈਗਨੀਸ਼ੀਅਮ, ਪੋਟਾਸ਼ੀਅਮ, ਕੈਲਸ਼ੀਅਮ, ਕਾਰਬੋਹਾਈਡ੍ਰੇਟਸ, ਫਾਈਬਰ ਤੇ ਲਿਨੋਲੇਨਿਕ ਤੇ ਓਲੀਕ ਜਿਹੇ ਫੈਟੀ ਐਸਿਡ ਪਾਏ ਜਾਂਦੇ ਹਨ। ਭਿੰਡੀ ਖਾਣ ਨਾਲ ਭਾਰ ਘਟਾਉਣ ਵਿੱਚ ਵੀ ਮਦਦ ਮਿਲਦੀ ਹੈ। ਇਹ ਸ਼ੂਗਰ ਰੋਗੀਆਂ ਲਈ ਬਹੁਤ ਹੀ ਫਾਇਦੇਮੰਦ ਸਬਜ਼ੀ ਹੈ। ਜਾਣੋ ਕੀ ਹਨ ਭਿੰਡੀ ਦੇ ਫਾਇਦੇ?
Download ABP Live App and Watch All Latest Videos
View In App1- ਡਾਇਬਟੀਜ਼ ਕੰਟਰੋਲ ਕਰੇ- ਜਿਨ੍ਹਾਂ ਲੋਕਾਂ ਦਾ ਬਲੱਡ ਸ਼ੂਗਰ ਲੈਵਲ ਜ਼ਿਆਦਾ ਰਹਿੰਦਾ ਹੈ, ਉਨ੍ਹਾਂ ਨੂੰ ਭਿੰਡੀ ਦਾ ਸੇਵਨ ਕਰਨਾ ਚਾਹੀਦਾ ਹੈ। ਭਿੰਡੀ ਵਿੱਚ ਐਂਟੀ-ਹਾਈਪਰਗਲਾਈਸੈਮਿਕ ਤੇ ਐਂਟੀ-ਡਾਇਬੀਟਿਕ ਤੱਤ ਹੁੰਦੇ ਹਨ, ਜੋ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਘੱਟ ਕਰਦੇ ਹਨ। ਭਿੰਡੀ 'ਚ ਮੌਜੂਦ ਫਾਈਬਰ ਬਲੱਡ ਗਲੂਕੋਜ਼ ਨੂੰ ਕੰਟਰੋਲ ਕਰਨ 'ਚ ਫਾਇਦੇਮੰਦ ਹੁੰਦਾ ਹੈ।
2- ਦਿਲ ਨੂੰ ਰੱਖੇ ਸਿਹਤਮੰਦ-ਦਿਲ ਦੇ ਰੋਗੀਆਂ ਲਈ ਵੀ ਭਿੰਡੀ ਬਹੁਤ ਹੀ ਫਾਇਦੇਮੰਦ ਸਬਜ਼ੀ ਹੈ। ਭਿੰਡੀ 'ਚ ਪੈਕਟਿਨ ਨਾਂ ਦਾ ਤੱਤ ਹੁੰਦਾ ਹੈ, ਜੋ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਦਾ ਹੈ ਤੇ ਦਿਲ ਨੂੰ ਸਿਹਤਮੰਦ ਬਣਾਉਣ 'ਚ ਮਦਦ ਕਰਦਾ ਹੈ। ਸਰੀਰ ਵਿੱਚ ਬੈਡ ਕੋਲੈਸਟ੍ਰਾਲ ਵਧਣ ਨਾਲ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਜੋ ਲੋਕ ਰੋਜ਼ਾਨਾ ਭਿੰਡੀ ਖਾਂਦੇ ਹਨ, ਉਨ੍ਹਾਂ ਦਾ ਕੋਲੈਸਟ੍ਰਾਲ ਕੰਟਰੋਲ ਰਹਿੰਦਾ ਹੈ।
3- ਇਮਿਊਨਿਟੀ ਨੂੰ ਬਣਾਓ ਮਜ਼ਬੂਤ- ਜੋ ਲੋਕ ਭਿੰਡੀ ਖਾਂਦੇ ਹਨ, ਉਨ੍ਹਾਂ ਦੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਭਿੰਡੀ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ। ਭਿੰਡੀ ਵਾਇਰਲ ਇਨਫੈਕਸ਼ਨ ਨੂੰ ਰੋਕਣ ਵਿੱਚ ਮਦਦਗਾਰ ਹੈ।
4- ਭਾਰ ਘਟਾਓ- ਭਿੰਡੀ ਖਾਣ ਨਾਲ ਭਾਰ ਵੀ ਕੰਟਰੋਲ 'ਚ ਰਹਿੰਦਾ ਹੈ। ਭਿੰਡੀ ਵਿੱਚ ਪਾਏ ਜਾਣ ਵਾਲੇ ਚੰਗੇ ਕਾਰਬੋਹਾਈਡਰੇਟ ਤੇ ਫੈਟ ਮੋਟਾਪੇ ਨੂੰ ਕੰਟਰੋਲ ਕਰਦੇ ਹਨ। ਭਿੰਡੀ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ। ਜੇਕਰ ਤੁਸੀਂ ਵੀ ਪਤਲੇ ਹੋਣਾ ਚਾਹੁੰਦੇ ਹੋ ਤਾਂ ਭਿੰਡੀ ਨੂੰ ਡਾਈਟ 'ਚ ਜ਼ਰੂਰ ਸ਼ਾਮਲ ਕਰੋ।
5- ਪਾਚਨ ਕਿਰਿਆ ਹੁੰਦੀ ਮਜ਼ਬੂਤ- ਜਿਨ੍ਹਾਂ ਲੋਕਾਂ ਨੂੰ ਪਾਚਨ ਨਾਲ ਜੁੜੀ ਸਮੱਸਿਆ ਹੈ, ਉਨ੍ਹਾਂ ਨੂੰ ਭਿੰਡੀ ਜ਼ਰੂਰ ਖਾਣੀ ਚਾਹੀਦੀ ਹੈ। ਭਿੰਡੀ ਵਿੱਚ ਕਈ ਔਸ਼ਧੀ ਗੁਣ ਹੁੰਦੇ ਹਨ ਜੋ ਪਾਚਨ ਤੰਤਰ ਨੂੰ ਸੁਧਾਰਦੇ ਹਨ। ਭਿੰਡੀ ਵਿੱਚ ਪਾਇਆ ਜਾਣ ਵਾਲਾ ਫਾਈਬਰ ਤੁਹਾਡੇ ਪੇਟ ਤੇ ਪਾਚਨ ਤੰਤਰ ਨੂੰ ਸੁਧਾਰਦਾ ਹੈ। ਜੋ ਲੋਕ ਗਰਮੀਆਂ 'ਚ ਪੇਟ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ, ਉਨ੍ਹਾਂ ਨੂੰ ਭਿੰਡੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।