Eating way: ਜੇਕਰ ਤੁਸੀਂ ਵੀ ਖਾਂਦੇ ਹੋ ਛੇਤੀ-ਛੇਤੀ ਖਾਣਾ, ਤਾਂ ਇਸ ਬਿਮਾਰੀ ਦੇ ਹੋ ਸਕਦੇ ਸ਼ਿਕਾਰ, ਜਾਣੋ
ਅੱਜਕੱਲ੍ਹ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਸਾਡੇ ਵਿੱਚੋਂ ਬਹੁਤਿਆਂ ਨੇ ਜਲਦੀ-ਜਲਦੀ ਖਾਣਾ ਖਾਣ ਦੀ ਆਦਤ ਪਾ ਲਈ ਹੈ। ਦਫ਼ਤਰ ਦੀ ਭੱਜਦੌੜ ਹੋਵੇ ਜਾਂ ਪਰਿਵਾਰਕ ਜ਼ਿੰਮੇਵਾਰੀਆਂ, ਸਾਡੇ ਲਈ ਰੋਟੀ ਖਾਣ ਲਈ ਸਮਾਂ ਕੱਢਣਾ ਔਖਾ ਹੋ ਗਿਆ ਹੈ।
Download ABP Live App and Watch All Latest Videos
View In Appਕੀ ਤੁਸੀਂ ਜਾਣਦੇ ਹੋ ਕਿ ਜਲਦੀ-ਜਲਦੀ ਖਾਣਾ ਖਾਣ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ? ਹਾਂਜੀ, ਜਲਦੀ-ਜਲਦੀ ਖਾਣਾ ਖਾਣ ਨਾਲ ਪਾਚਨ ਪ੍ਰਣਾਲੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਪੇਟ ਨਾਲ ਸਬੰਧਤ ਬਿਮਾਰੀਆਂ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਕਿ ਜਲਦੀ ਖਾਣ ਨਾਲ ਕਿਹੜੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।
ਡਾਇਬਟੀਜ਼ ਦਾ ਕਾਰਨ- ਜਦੋਂ ਅਸੀਂ ਜਲਦੀ-ਜਲਦੀ ਖਾਣਾ ਖਾਂਦੇ ਹਾਂ ਅਤੇ ਉਦੋਂ ਭੋਜਨ ਨੂੰ ਚੰਗੀ ਤਰ੍ਹਾਂ ਚਬਾਏ ਬਿਨਾਂ ਨਿਗਲ ਲੈਂਦੇ ਹਾਂ। ਇਦਾਂ ਕਰਨ ਨਾਲ ਭੋਜਨ ਸਹੀ ਢੰਗ ਨਾਲ ਨਹੀਂ ਪਚਦਾ ਹੈ ਅਤੇ ਖੂਨ ਵਿੱਚ ਗਲੂਕੋਜ਼ ਦੀ ਮਾਤਰਾ ਅਚਾਨਕ ਵੱਧ ਜਾਂਦੀ ਹੈ। ਇਹ ਬਲੱਡ ਸ਼ੂਗਰ ਨੂੰ ਅਸਥਿਰ ਕਰਦਾ ਹੈ ਅਤੇ ਅੱਗੇ ਇਨਸੁਲਿਨ ਪ੍ਰਤੀ ਵਿਰੋਧ ਪੈਦਾ ਕਰਦਾ ਹੈ, ਜੋ ਕਿ ਡਾਇਬਟੀਜ਼ ਦਾ ਕਾਰਨ ਬਣਦਾ ਹੈ।
ਮੋਟਾਪੇ ਦਾ ਸ਼ਿਕਾਰ - ਜਦੋਂ ਅਸੀਂ ਤੇਜ਼ੀ ਨਾਲ ਖਾਂਦੇ ਹਾਂ ਤਾਂ ਸਾਡੀ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ। ਇਸ ਨਾਲ ਸਰੀਰ 'ਚ ਚਰਬੀ ਜਮ੍ਹਾ ਹੋਣ ਲੱਗ ਜਾਂਦੀ ਹੈ ਅਤੇ ਭਾਰ ਵਧਣ ਲੱਗ ਜਾਂਦਾ ਹੈ। ਜਦੋਂ ਅਸੀਂ ਹੌਲੀ-ਹੌਲੀ ਖਾਂਦੇ ਹਾਂ ਤਾਂ ਪੇਟ ਭਰਿਆ ਮਹਿਸੂਸ ਹੁੰਦਾ ਹੈ ਅਤੇ ਅਸੀਂ ਜ਼ਿਆਦਾ ਖਾਣ ਤੋਂ ਬਚਦੇ ਹਾਂ। ਜਦੋਂ ਅਸੀਂ ਭੋਜਨ ਨੂੰ ਚੰਗੀ ਤਰ੍ਹਾਂ ਚਬਾਉਂਦੇ ਹਾਂ, ਤਾਂ ਇਹ ਸਹੀ ਢੰਗ ਨਾਲ ਪਚਦਾ ਹੈ ਅਤੇ ਮੈਟਾਬੋਲਿਜ਼ਮ ਵੀ ਤੇਜ਼ ਰਹਿੰਦਾ ਹੈ। ਇਸ ਲਈ ਜਲਦਬਾਜ਼ੀ 'ਚ ਖਾਣਾ ਖਾਣ ਤੋਂ ਬਚਣਾ ਚਾਹੀਦਾ ਹੈ।
ਖਾਣਾ ਹਜ਼ਮ ਨਹੀਂ ਹੁੰਦਾ - ਜਦੋਂ ਅਸੀਂ ਤੇਜ਼ੀ ਨਾਲ ਖਾਣਾ ਖਾਂਦੇ ਹਾਂ, ਉਦੋਂ ਅਸੀਂ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਨਹੀਂ ਪਾਉਂਦੇ। ਚਬਾਉਣ ਨਾਲ ਲਾਰ ਵਿੱਚ ਪਾਚਕ ਐਨਜ਼ਾਈਮ ਆਉਂਦੇ ਹਨ ਜੋ ਪਾਚਨ ਵਿੱਚ ਮਦਦ ਕਰਦੇ ਹਨ। ਪਰ ਜਦੋਂ ਅਕਸਰ ਖਾਧਾ ਜਾਂਦਾ ਹੈ, ਤਾਂ ਇਹ ਐਨਜ਼ਾਈਮ ਲੋੜੀਂਦੀ ਮਾਤਰਾ ਵਿੱਚ ਪੈਦਾ ਨਹੀਂ ਹੁੰਦੇ। ਜਦੋਂ ਅਸੀਂ ਤੇਜ਼ੀ ਨਾਲ ਖਾਣਾ ਖਾਂਦੇ ਹਾਂ ਤਾਂ ਇੱਕ ਵਾਰ ਵਿੱਚ ਬਹੁਤ ਸਾਰਾ ਭੋਜਨ ਅੰਦਰ ਚਲਾ ਜਾਂਦਾ ਹੈ ਜਿਸ ਨੂੰ ਪਚਾਉਣ ਵਿੱਚ ਮੁਸ਼ਕਿਲ ਆ ਜਾਂਦੀ ਹੈ। ਇਸ ਲਈ ਹੌਲੀ-ਹੌਲੀ ਖਾਣ ਨਾਲ ਪਾਚਨ ਕਿਰਿਆ ਠੀਕ ਹੁੰਦੀ ਹੈ।