ਭਾਰ ਘਟਾਉਣ ਲਈ ਇੰਝ ਪੀਓ ਮੇਥੀ ਦਾ ਪਾਣੀ, ਮੋਟਾਪੇ ਦੀ ਹੋ ਜਾਵੇਗੀ ਛੁੱਟੀ
Fenugreek For Weight Loss: ਅੱਜ ਦੇ ਸਮੇਂ ਵਿੱਚ ਹਰ ਕੋਈ ਆਪਣਾ ਭਾਰ ਘਟਾਉਣਾ ਚਾਹੁੰਦਾ ਹੈ ਕਿਉਂਕਿ ਭਾਰ ਨੂੰ ਕੰਟਰੋਲ ਵਿੱਚ ਰੱਖ ਕੇ ਤੁਸੀਂ ਕਈ ਬਿਮਾਰੀਆਂ ਦੀ ਪਕੜ ਤੋਂ ਬਚ ਸਕਦੇ ਹੋ। ਇਸ ਲਈ ਲੋਕ ਕਈ ਮਹੀਨਿਆਂ ਤੱਕ ਜਿਮ 'ਚ ਪਸੀਨਾ ਵਹਾਉਂਦੇ ਹਨ ਪਰ ਕਈ ਵਾਰ ਇਹ ਸਭ ਕੁਝ ਵੀ ਕੰਮ ਨਹੀਂ ਆਉਂਦਾ।
Download ABP Live App and Watch All Latest Videos
View In Appਅਜਿਹੇ 'ਚ ਜੇ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਘੰਟਿਆਂ ਤੱਕ ਜਿਮ 'ਚ ਪਸੀਨਾ ਵਹਾਉਣ ਦੀ ਲੋੜ ਨਹੀਂ ਹੈ, ਸਗੋਂ ਤੁਸੀਂ ਮੇਥੀ ਦਾ ਪਾਣੀ ਪੀ ਕੇ ਆਸਾਨੀ ਨਾਲ ਆਪਣਾ ਭਾਰ ਘੱਟ ਕਰ ਸਕਦੇ ਹੋ। ਆਓ, ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਹੜੇ ਤਰੀਕਿਆਂ ਨਾਲ ਤੁਹਾਡਾ ਭਾਰ ਘਟਾ ਸਕਦਾ ਹੈ।
ਮੇਥੀ ਦਾ ਪਾਣੀ : ਮੇਥੀ ਦਾ ਪਾਣੀ ਭਾਰ ਘਟਾਉਣ ਲਈ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ। ਇਸ ਪਾਣੀ ਨੂੰ ਬਣਾਉਣ ਲਈ 1 ਚਮਚ ਮੇਥੀ ਦੇ ਬੀਜਾਂ ਨੂੰ ਇਕ ਗਿਲਾਸ ਪਾਣੀ 'ਚ ਰਾਤ ਭਰ ਭਿਓ ਦਿਓ। ਹੁਣ ਸਵੇਰੇ ਇਸ ਪਾਣੀ ਨੂੰ ਛਾਣ ਕੇ ਪੀਓ। ਅਜਿਹਾ ਕਰਨ ਨਾਲ ਸਰੀਰ ਡੀਟੌਕਸ ਹੋ ਜਾਵੇਗਾ ਅਤੇ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੋਵੇਗਾ। ਇਸ ਲਈ ਜੇ ਤੁਸੀਂ ਸੱਚਮੁੱਚ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਰੋਜ਼ਾਨਾ ਮੇਥੀ ਦਾ ਪਾਣੀ ਪੀ ਸਕਦੇ ਹੋ।
ਮੇਥੀ ਦੀ ਚਾਹ : ਭਾਰ ਘਟਾਉਣ ਲਈ ਤੁਸੀਂ ਮੇਥੀ ਦੀ ਚਾਹ ਬਣਾ ਕੇ ਪੀ ਸਕਦੇ ਹੋ। ਇਸ ਚਾਹ ਨੂੰ ਬਣਾਉਣ ਲਈ ਇਕ ਗਲਾਸ ਪਾਣੀ ਨੂੰ ਉਬਾਲੋ, ਜਦੋਂ ਪਾਣੀ ਉਬਲ ਜਾਵੇ ਤਾਂ ਉਸ ਵਿਚ ਇਕ ਚੱਮਚ ਮੇਥੀ ਦਾਣਾ ਪਾ ਕੇ ਉਬਾਲ ਲਓ। ਹੁਣ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਨੂੰ ਛਾਣ ਕੇ ਪੀ ਲਓ। ਤੁਹਾਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਇਸ ਨੂੰ ਕਰਨਾ ਹੈ, ਇਸ ਨਾਲ ਮੋਟਾਪੇ ਤੋਂ ਛੁਟਕਾਰਾ ਮਿਲੇਗਾ।
ਮੇਥੀ ਦੇ ਬੀਜ ਅਤੇ ਸ਼ਹਿਦ : ਭਾਰ ਤੇਜ਼ੀ ਨਾਲ ਘੱਟ ਕਰਨ ਲਈ ਮੇਥੀ ਦੇ ਬੀਜਾਂ ਨੂੰ ਪੀਸ ਕੇ ਉਸ ਵਿਚ ਇਕ ਚੱਮਚ ਸ਼ਹਿਦ ਮਿਲਾ ਕੇ ਸਵੇਰੇ-ਸ਼ਾਮ ਸੇਵਨ ਕਰੋ। ਇਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਭਾਰ ਘੱਟ ਕਰਨ ਦੇ ਨਾਲ-ਨਾਲ ਮੇਥੀ ਅਤੇ ਸ਼ਹਿਦ ਤੁਹਾਡੀ ਇਮਿਊਨਿਟੀ ਨੂੰ ਵੀ ਮਜ਼ਬੂਤ ਕਰਦੇ ਹਨ। ਇਸ ਲਈ ਭਾਰ ਘੱਟ ਕਰਨ ਲਈ ਮੇਥੀ ਦੇ ਬੀਜ ਅਤੇ ਸ਼ਹਿਦ ਦਾ ਸੇਵਨ ਕਰੋ।