Detox Drink: Liver-Kidney ਨੂੰ ਕਰਨਾ ਚਾਹੁੰਦੇ Detox, ਤਾਂ ਹਫਤੇ 'ਚ ਇੱਕ ਵਾਰ ਜ਼ਰੂਰ ਪੀਓ ਨਿੰਬੂ ਤੋਂ ਬਣਿਆ ਆਹ Drink
ਡੀਟੌਕਸ ਪਾਣੀ ਪੀਣ ਨਾਲ ਲੀਵਰ ਅਤੇ ਕਿਡਨੀ ਦੇ ਫੰਕਸ਼ਨ ਵਿੱਚ ਸੁਧਾਰ ਹੁੰਦਾ ਹੈ। ਅੱਜ ਕੱਲ੍ਹ ਡੀਟੌਕਸ ਵਾਟਰ ਪੀਣ ਦਾ ਰੁਝਾਨ ਬਹੁਤ ਵੱਧ ਗਿਆ ਹੈ। ਇਹ ਪਾਣੀ ਸਰੀਰ 'ਚ ਜਮ੍ਹਾ ਚਰਬੀ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ ਅਤੇ ਇਸ ਦੇ ਨਾਲ ਹੀ ਇਹ ਤੁਹਾਨੂੰ ਹਾਈਡ੍ਰੇਟਿਡ ਰਹਿਣ 'ਚ ਵੀ ਮਦਦ ਕਰਦਾ ਹੈ। ਤੁਸੀਂ ਰੋਜ਼ਾਨਾ 8-10 ਗਲਾਸ ਪਾਣੀ ਪੀਂਦੇ ਹੋ, ਪਰ ਹਫ਼ਤੇ ਵਿੱਚ ਇੱਕ ਵਾਰ 1-2 ਗਲਾਸ ਡੀਟੌਕਸ ਪਾਣੀ ਪੀਓ। ਇਸ ਨਾਲ ਤੁਹਾਡੇ ਸਰੀਰ 'ਚ ਜਮ੍ਹਾ ਹੋਈ ਸਾਰੀ ਗੰਦਗੀ ਬਾਹਰ ਨਿਕਲ ਜਾਵੇਗੀ।
Download ABP Live App and Watch All Latest Videos
View In Appਜਦੋਂ ਤੁਸੀਂ ਪਾਣੀ ਵਿੱਚ ਕੁਝ ਆਰਗੈਨਿਕ ਚੀਜ਼ਾਂ ਮਿਲਾ ਕੇ ਪੀਂਦੇ ਹੋ, ਤਾਂ ਇਸਨੂੰ ਡੀਟੌਕਸ ਵਾਟਰ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦਾ ਪਾਣੀ ਸਰੀਰ 'ਚ ਜਮ੍ਹਾ ਗੰਦਗੀ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ। ਇਹ ਸਰੀਰ ਨੂੰ ਦਿਨ ਭਰ ਊਰਜਾਵਾਨ ਰੱਖਦਾ ਹੈ। ਇਹ ਭਾਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ।
ਡੀਟੌਕਸ ਵਾਟਰ ਉਹ ਪਾਣੀ ਹੈ ਜੋ ਤਾਜ਼ੇ ਫਲਾਂ, ਸਬਜ਼ੀਆਂ ਜਾਂ ਜੜੀ-ਬੂਟੀਆਂ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਤੁਸੀਂ ਇਸਨੂੰ Fruit-Infused Water ਜਾਂ Fruit Salad Water ਵੀ ਕਹਿ ਸਕਦੇ ਹੋ। ਤੁਸੀਂ ਕਈ ਤਰੀਕਿਆਂ ਨਾਲ ਘਰ ਵਿੱਚ ਡੀਟੌਕਸ ਵਾਟਰ ਬਣਾ ਸਕਦੇ ਹੋ। ਡੀਟੌਕਸ ਵਾਟਰ ਬਣਾਉਣ ਲਈ ਤੁਸੀਂ ਆਪਣੀ ਪਸੰਦ ਦੇ ਫਲ, ਸਬਜ਼ੀਆਂ ਅਤੇ ਜੜੀ-ਬੂਟੀਆਂ ਦੀ ਵਰਤੋਂ ਕਰ ਸਕਦੇ ਹੋ। ਡੀਟੌਕਸ ਵਾਟਰ ਵਿੱਚ, ਲੈਮਨ ਡੀਟੌਕਸ ਅਤੇ ਮਾਸਟਰ ਕਲੀਨਜ਼ ਵਰਗੇ ਡੀਟੌਕਸ ਵਾਟਰ ਵਧੇਰੇ ਮਸ਼ਹੂਰ ਹਨ।
ਡੀਟੌਕਸ ਵਾਟਰ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ। ਇਸ ਨੂੰ ਪੀਣ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਅਤੇ ਇਸ ਵਿਚ ਕੈਲੋਰੀ ਘੱਟ ਹੋਣ ਕਾਰਨ ਇਸ ਪਾਣੀ ਨੂੰ ਪੀਣ ਨਾਲ ਮੋਟਾਪਾ ਘੱਟ ਹੁੰਦਾ ਹੈ। ਡਾਈਟਿੰਗ ਕਰਨ ਵਾਲੇ ਲੋਕਾਂ ਨੂੰ ਅਕਸਰ ਇਸ ਕਿਸਮ ਦਾ ਡੀਟੌਕਸ ਵਾਟਰ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ, ਇਸ ਕਿਸਮ ਦੇ ਪਾਣੀ ਵਿੱਚ ਸੋਡਾ ਅਤੇ ਫਲਾਂ ਦੇ ਜੂਸ ਨਾਲੋਂ ਘੱਟ ਕੈਲੋਰੀ ਹੁੰਦੀ ਹੈ।
ਲੀਵਰ ਨੂੰ ਸਮੇਂ-ਸਮੇਂ 'ਤੇ ਡੀਟੌਕਸ ਕਰਨਾ ਚਾਹੀਦਾ ਹੈ। ਇਸ ਦੇ ਲਈ ਤੁਸੀਂ ਗਰਮ ਹਲਦੀ ਵਾਲਾ ਪਾਣੀ ਜਾਂ ਹਲਦੀ ਵਾਲੀ ਚਾਹ ਪੀ ਸਕਦੇ ਹੋ। ਹਲਦੀ ਵਿੱਚ ਕਰਕਿਊਮਿਨ ਹੁੰਦਾ ਹੈ ਜੋ ਸੋਜ ਨੂੰ ਘੱਟ ਕਰਦਾ ਹੈ ਅਤੇ ਲੀਵਰ ਨੂੰ ਡੀਟੌਕਸਫਾਈ ਕਰਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਆਂਵਲੇ ਦਾ ਜੂਸ, ਅਦਰਕ ਅਤੇ ਨਿੰਬੂ ਪਾਣੀ ਵੀ ਲੀਵਰ ਅਤੇ ਕਿਡਨੀ ਨੂੰ ਡੀਟੌਕਸਫਾਈ ਕਰਦਾ ਹੈ। ਗ੍ਰੀਨ ਟੀ ਅਤੇ ਕਰੇਲੇ ਦਾ ਜੂਸ ਵੀ ਲੀਵਰ ਅਤੇ ਕਿਡਨੀ ਫੰਕਸ਼ਨ ਨੂੰ ਬਿਹਤਰ ਬਣਾਉਣ ਵਿਚ ਕਾਰਗਰ ਹੁੰਦਾ ਹੈ। ਤੁਸੀਂ ਇਨ੍ਹਾਂ ਚੀਜ਼ਾਂ ਤੋਂ ਡੀਟੌਕਸ ਵਾਟਰ ਬਣਾ ਕੇ ਪੀ ਸਕਦੇ ਹੋ।