Spicy food: ਕੀ ਤੁਸੀਂ ਵੀ ਤਿੱਖਾ ਲੱਗਣ ਤੋਂ ਬਾਅਦ ਪੀਂਦੇ ਹੋ ਪਾਣੀ, ਤਾਂ ਜਾਣ ਲਓ ਇਸ ਦਾ ਅੰਜਾਮ
ਜਦੋਂ ਤੁਸੀਂ ਕਈ ਵਾਰ ਜ਼ਿਆਦਾ ਮਿਰਚਾਂ ਖਾਣ ਤੋਂ ਬਾਅਦ ਪਾਣੀ ਪੀਂਦੇ ਹੋ, ਤਾਂ ਲਗਾਤਾਰ ਤਿੱਖਾ ਲੱਗਦਾ ਰਹਿੰਦਾ ਹੈ ਤੇ ਮੂੰਹ ਸੜਦਾ ਰਹਿੰਦਾ ਹੈ। ਪਰ, ਕੀ ਤੁਸੀਂ ਜਾਣਦੇ ਹੋ ਕਿ ਇਹ ਮਿਰਚਾਂ ਕਰਕੇ ਨਹੀਂ ਸਗੋਂ ਪਾਣੀ ਪੀਣ ਕਰਕੇ ਹੁੰਦਾ ਹੈ? ਜੀ ਹਾਂ, ਪਾਣੀ ਪੀਣ ਨਾਲ ਤਿੱਖਾ ਘੱਟ ਲੱਗਣ ਦੀ ਥਾਂ ਜ਼ਿਆਦਾ ਲੱਗਦਾ ਹੈ।
Download ABP Live App and Watch All Latest Videos
View In Appਤੁਹਾਨੂੰ ਦੱਸ ਦਈਏ ਕਿ ਮਿਰਚ 'ਚ (Capsaicin) ਨਾਂ ਦਾ ਇੱਕ ਪਦਾਰਥ ਹੁੰਦਾ ਹੈ, ਜਿਸ ਕਾਰਨ ਤੁਹਾਨੂੰ ਮਿਰਚ ਲੱਗ ਜਾਂਦੀ ਹੈ ਅਤੇ ਇਸ ਕਾਰਨ ਮੂੰਹ ਸੜਨ ਲੱਗ ਜਾਂਦਾ ਹੈ। ਜਦੋਂ ਮਿਰਚ ਖਾਂਦੇ ਹਾਂ ਤਾਂ ਇਹ ਸਕਿਨ ਦੇ ਟਚ ਹੋਣ ਤੋਂ ਬਾਅਦ ਜ਼ਿਆਦਾ ਜਲਨ ਹੁੰਦੀ ਹੈ।
ਅਜਿਹੀ ਸਥਿਤੀ ਵਿੱਚ ਜਦੋਂ ਤੁਸੀਂ ਪਾਣੀ ਪੀਂਦੇ ਹੋ ਤਾਂ ਇਸ ‘ਤੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ ਹੈ ਅਤੇ ਇਸ ਦਾ ਅਸਰ ਪਾਣੀ ਨਾਲ ਘੱਟ ਨਹੀਂ ਹੁੰਦਾ ਹੈ। ਇੰਨਾ ਹੀ ਨਹੀਂ ਇਸ ਦੇ ਨਾਨ ਪੋਲਰ ਮੋਲਿਕਿਊਲ ਪਾਣੀ ਨਾਲ ਖਤਮ ਹੋਣ ਦੀ ਵਜ੍ਹਾ ਨਾਲ ਪੂਰੇ ਮੂੰਹ ਅਤੇ ਗਲੇ ਤੱਕ ਫੈਲ ਜਾਂਦੇ ਹਨ।
ਇਸ ਕਾਰਨ ਮਿਰਚ ਘੱਟ ਲੱਗਣ ਦੀ ਥਾਂ ਜ਼ਿਆਦਾ ਲੱਗਦੀ ਹੈ, ਪਾਣੀ ਨਾਲ ਕੋਈ ਅਸਰ ਨਹੀਂ ਹੁੰਦਾ ਹੈ ਅਤੇ ਇਹ ਪਦਾਰਥ ਆਪਣਾ ਅਸਰ ਦਿਖਾਉਂਦਾ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ ਮਿਰਚ ਲੱਗਣ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਹੈ।
ਅਜਿਹੇ ਵਿੱਚ ਮਿਰਚ ਤੋਂ ਬਚਣ ਲਈ ਨੋਨ ਪੋਲਰ ਮੋਲਿਕਿਊਲਸ ਦੀ ਲੋੜ ਹੁੰਦੀ ਹੈ ਅਤੇ ਇਸ ਨਾਲ ਤਿੱਖਾ ਲੱਗਣਾ ਘੱਟ ਹੋ ਸਕਦਾ ਹੈ।
ਜਦੋਂ ਤੁਹਾਨੂੰ ਤਿੱਖਾ ਲੱਗੇ ਤਾਂ ਤੁਹਾਨੂੰ ਡੇਅਰੀ ਪ੍ਰੋਡਕਟ ਖਾਣਾ ਚਾਹੀਦਾ ਹੈ।