ਘਾਤਕ ਕੈਂਸਰ ਦੇ ਖ਼ਤਰੇ ਨੂੰ ਕਈ ਗੁਣਾਂ ਵਧਾ ਦਿੰਦੀ ਹੈ ਸ਼ਰਾਬ, ਰਿਸਰਚ ਵਿਚ ਵੱਡਾ ਖੁਲਾਸਾ...

ਵੀਂ ਖੋਜ ਦਰਸਾਉਂਦੀ ਹੈ ਕਿ ਅਲਕੋਹਲ ਦੀ ਖਪਤ ਸਾਰੇ ਕੈਂਸਰ ਦੇ ਕੇਸਾਂ ਵਿੱਚੋਂ 5% ਤੋਂ ਵੱਧ ਨਾਲ ਜੁੜੀ ਹੋਈ ਹੈ। ਮੋਟਾਪੇ ਤੇ ਸਿਗਰਟ ਤੋਂ ਬਾਅਦ ਸ਼ਰਾਬ ਘਾਤਕ ਕੈਂਸਰ ਦੇ ਖ਼ਤਰੇ ਨੂੰ ਵਧਾਉਣ ਦਾ ਤੀਜਾ ਕਾਰਨ ਹੈ।
Download ABP Live App and Watch All Latest Videos
View In App
ਸ਼ਰਾਬ ਪੀਣ ਨਾਲ ਕਿਹੜਾ ਕੈਂਸਰ ਹੋਣ ਦੀ ਸੰਭਾਵਨਾ ਵੱਧ? 1. ਦਿਮਾਗ ਦਾ ਕੈਂਸਰ (Brain Cancer) 2. ਗਰਦਨ ਦਾ ਕੈਂਸਰ (Neck Cancer) 3. ਐਸੋਫੇਜੀਅਲ ਸਕਵੈਮਸ ਸੈਲ ਕਾਰਸੀਨੋਮਾ (Esophageal Squamous Cell Carcinoma) 4. ਛਾਤੀ ਦਾ ਕੈਂਸਰ (Breast Cancer) 5. ਕੋਲੋਰੈਕਟਲ ਕੈਂਸਰ (Colorectal Cancers) 6. ਜਿਗਰ ਤੇ ਪੇਟ ਦੇ ਕੈਂਸਰ (Liver and Stomach Cancers)

AACR ਦੀ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਸ਼ਰਾਬ ਪੀਣਾ ਬੰਦ ਕਰ ਦਿੰਦਾ ਹੈ ਤਾਂ ਸਬੰਧਤ ਕੈਂਸਰਾਂ ਦਾ ਖ਼ਤਰਾ 8% ਤੇ ਹਰ ਕਿਸਮ ਦੇ ਕੈਂਸਰ ਦੇ ਜੋਖਮ ਨੂੰ 4% ਤੱਕ ਘਟਾਇਆ ਜਾ ਸਕਦਾ ਹੈ। AACR ਡੇਟਾ ਦਰਸਾਉਂਦਾ ਹੈ ਕਿ 75,000 ਅਮਰੀਕੀਆਂ ਲੋਕਾਂ ਵਿੱਚ ਕੈਂਸਰ ਪਾਇਆ ਗਿਆ ਹੈ ਜੋ ਹਰ ਸਾਲ ਅਲਕੋਹਲ ਦੀ ਵਰਤੋਂ ਨਾਲ ਜੁੜਿਆ ਹੋਇਆ ਹੈ।
ਮਾਹਿਰਾਂ ਅਨੁਸਾਰ ਸ਼ਰਾਬ ਦੇ ਵਾਰ-ਵਾਰ ਪੀਣ ਨਾਲ ਕਈ ਅੰਗ ਪ੍ਰਭਾਵਿਤ ਹੁੰਦੇ ਹਨ। ਸ਼ਰਾਬ ਇੱਕ ਜ਼ਹਿਰ ਵਾਂਗ ਕੰਮ ਕਰਦੀ ਹੈ, ਇਸ ਲਈ ਸਰੀਰ ਹੌਲੀ-ਹੌਲੀ ਖਤਰਨਾਕ ਤੇ ਜਾਨਲੇਵਾ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ।
AACR ਦੀ ਰਿਪੋਰਟ ਦਰਸਾਉਂਦੀ ਹੈ ਕਿ 51% ਅਮਰੀਕੀ ਇਸ ਗੱਲ ਤੋਂ ਅਣਜਾਣ ਹਨ ਕਿ ਸ਼ਰਾਬ ਪੀਣ ਨਾਲ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਜਾਗਰੂਕਤਾ ਦੀ ਲੋੜ ਹੈ। ਲੋਕਾਂ ਨੂੰ ਸ਼ਰਾਬ ਦੇ ਖ਼ਤਰਿਆਂ ਬਾਰੇ ਸੁਚੇਤ ਕਰਨ ਦੀ ਲੋੜ ਹੈ। ਲੋਕਾਂ ਨੂੰ ਇਸ ਤੋਂ ਦੂਰ ਰਹਿਣਾ ਪਵੇਗਾ, ਨਹੀਂ ਤਾਂ ਕਈ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਕਾਰਨ ਜਾਨ ਵੀ ਜਾ ਸਕਦੀ ਹੈ।