ਚੁਕੰਦਰ-ਆਂਵਲਾ ਦਾ ਰੋਜਾਨਾ ਜੂਸ ਪੀਣ ਨਾਲ ਘਟੇਗਾ ਮੋਟਾਪਾ ਤੇ ਵਧੇਗੀ ਚਿਹਰੇ ਦੀ ਚਮਕ
ਚੁਕੰਦਰ ਅਤੇ ਆਂਵਲੇ ਦਾ ਰਸ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਦਰਅਸਲ, ਚੁਕੰਦਰ ਅਤੇ ਆਂਵਲਾ ਦੋਵੇਂ ਹੀ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ।
Download ABP Live App and Watch All Latest Videos
View In Appਚੁਕੰਦਰ ਅਤੇ ਆਂਵਲੇ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ, ਜਿਸ ਨੂੰ ਸਭ ਤੋਂ ਸ਼ਕਤੀਸ਼ਾਲੀ ਐਂਟੀਆਕਸੀਡੈਂਟਸ ਵਿਚੋਂ ਇਕ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਚਿਹਰਾ ਜਵਾਨ ਹੁੰਦਾ ਹੈ
ਚੁਕੰਦਰ ਵਿੱਚ ਬੀਟਾਲੇਨ ਨਾਮਕ ਇੱਕ ਪਿਗਮੈਂਟ ਪਾਇਆ ਜਾਂਦਾ ਹੈ, ਜੋ ਚਿਹਰੇ ਦੀ ਸੋਜ ਨੂੰ ਘੱਟ ਕਰਦਾ ਹੈ ਅਤੇ ਦਾਗ-ਧੱਬਿਆਂ ਨੂੰ ਦੂਰ ਕਰਦਾ ਹੈ। ਇਸ ਤੋਂ ਇਲਾਵਾ ਵਿਟਾਮਿਨ ਸੀ ਹਾਈਪਰਪਿਗਮੈਂਟੇਸ਼ਨ ਨੂੰ ਘਟਾ ਕੇ ਖ਼ਰਾਬ ਚਮੜੀ ਦੀ ਰੱਖਿਆ ਕਰਦਾ ਹੈ ਅਤੇ ਚਿਹਰੇ 'ਤੇ ਚਮਕ ਅਤੇ ਸੁੰਦਰਤਾ ਲਿਆਉਂਦਾ ਹੈ।
ਸਰੀਰ ਦੀ ਇਮਿਊਨਿਟੀ ਮਜ਼ਬੂਤ ਹੋਣ ਕਾਰਨ ਬਿਮਾਰੀਆਂ ਦੂਰ ਰਹਿੰਦੀਆਂ ਹਨ। ਜ਼ੁਕਾਮ ਅਤੇ ਖਾਂਸੀ ਤੋਂ ਬਚਣ ਲਈ ਸਰਦੀ ਦੇ ਮੌਸਮ ਵਿਚ ਖਾਲੀ ਪੇਟ ਚੁਕੰਦਰ ਅਤੇ ਆਂਵਲੇ ਦਾ ਰਸ ਗਾਜਰ ਵਿਚ ਮਿਲਾ ਕੇ ਪੀਓ।
ਜੇਕਰ ਤੁਸੀਂ ਬਦਹਜ਼ਮੀ, ਕਬਜ਼ ਅਤੇ ਗੈਸ ਵਰਗੀਆਂ ਪਾਚਨ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਚੁਕੰਦਰ ਅਤੇ ਆਂਵਲੇ ਦਾ ਰਸ ਮਿਲਾ ਕੇ ਪੀਣਾ ਫਾਇਦੇਮੰਦ ਹੋ ਸਕਦਾ ਹੈ। ਇਸ ਨੂੰ ਗਾਜਰ ਵਿੱਚ ਮਿਲਾ ਕੇ ਪੀਣ ਨਾਲ ਦੁੱਗਣਾ ਫਾਇਦਾ ਮਿਲਦਾ ਹੈ। ਇਸ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ।