Kids Health: ਸਾਲ 2050 ਤੱਕ ਬੱਚੇ ਇਸ ਬਿਮਾਰੀ ਤੋਂ ਹੋ ਜਾਣਗੇ ਪੀੜਤ, ਕਰੋੜਾਂ 'ਚ ਆਉਣਗੇ ਮਾਮਲੇ
ਇਹ ਅਜਿਹੀ ਸਮੱਸਿਆ ਹੈ, ਜਿਸ 'ਚ ਦੂਰ ਦੀਆਂ ਵਸਤਾਂ ਦੇਖਣ 'ਚ ਦਿੱਕਤ ਆਉਂਦੀ ਹੈ। ਅਨੁਮਾਨ ਹੈ ਕਿ ਸਾਲ 2050 ਤੱਕ ਬੱਚਿਆਂ ਵਿੱਚ ਮਾਇਓਪੀਆ ਦੇ ਮਾਮਲੇ 74 ਕਰੋੜ ਤੱਕ ਪਹੁੰਚ ਸਕਦੇ ਹਨ।
Download ABP Live App and Watch All Latest Videos
View In Appਅਧਿਐਨ ਅਨੁਸਾਰ myopia ਦੇ ਵੱਧ ਰਹੇ ਮਾਮਲਿਆਂ ਦਾ ਕਾਰਨ ਬਹੁਤ ਜ਼ਿਆਦਾ ਸਕ੍ਰੀਨ ਟਾਈਮ ਹੈ। ਕੋਵਿਡ-19 ਮਹਾਮਾਰੀ ਦੌਰਾਨ ਲਗਾਏ ਗਏ ਲਾਕਡਾਊਨ ਕਰਕੇ ਲੰਬੇ ਸਮੇਂ ਤੱਕ ਬੱਚਿਆਂ ਦੀ ਪੜ੍ਹਾਈ ਫੋਨਾਂ ਅਤੇ ਕੰਪਿਊਟਰਾਂ ਦੇ ਸਹਾਰੇ ਹੋਈ। ਇਸ ਲਈ ਇਹ ਕਹਿਣਾ ਗਲਤ ਨਹੀਂ ਹੋਏਗਾ ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਮਨੋਰੰਜਨ ਤੱਕ ਸਭ ਕੁੱਝ ਮੋਬਾਈਲ ਫੋਨ ਜਾਂ ਕੰਪਿਊਟਰ ਰਾਹੀਂ ਹੋਇਆ।
ਇਸ ਤੋਂ ਬਾਅਦ ਵੀ ਬੱਚਿਆਂ ਦਾ ਸਕ੍ਰੀਨ ਟਾਈਮ ਕਾਫੀ ਵੱਧ ਗਿਆ ਹੈ। ਜ਼ਿਆਦਾ ਸਕਰੀਨ ਟਾਈਮ ਵੀ ਅੱਖਾਂ 'ਚ ਖਿਚਾਅ, ਲਾਲੀ ਅਤੇ ਖੁਸ਼ਕੀ ਵਰਗੀਆਂ ਸਮੱਸਿਆਵਾਂ ਪੈਦਾ ਕਰਦਾ ਹੈ, ਜੋ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਬਹੁਤ ਜ਼ਿਆਦਾ ਸਕ੍ਰੀਨ ਸਮੇਂ ਨਾਲ ਕੁਝ ਹੋਰ ਕਾਰਕ ਵੀ ਹੋ ਸਕਦੇ ਹਨ ਜੋ ਮਾਇਓਪੀਆ ਦੀ ਵਜ੍ਹਾ ਬਣ ਸਕਦੇ ਹਨ।
ਘੱਟ ਰੋਸ਼ਨੀ 'ਚ ਫੋਨ ’ਤੇ ਪੜ੍ਹਨ ਜਾਂ ਵਰਤਣ ਨਾਲ ਅੱਖਾਂ 'ਤੇ ਜ਼ਿਆਦਾ ਦਬਾਅ ਪੈਂਦਾ ਹੈ, ਜਿਸ ਨਾਲ ਮਾਇਓਪਿਆ ਹੋ ਸਕਦਾ ਹੈ।
ਜੇਕਰ ਮਾਤਾ-ਪਿਤਾ ਵਿੱਚੋਂ ਇੱਕ ਜਾਂ ਦੋਵਾਂ ਨੂੰ ਮਾਇਓਪੀਆ ਹੈ, ਤਾਂ ਉਨ੍ਹਾਂ ਦੇ ਬੱਚਿਆਂ ਨੂੰ ਵੀ ਇਹ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਬਾਹਰ ਖੇਡਣ ਅਤੇ ਧੁੱਪ ਵਿੱਚ ਰਹਿਣ ਨਾਲ ਅੱਖਾਂ ਨੂੰ ਆਰਾਮ ਮਿਲਦਾ ਹੈ ਅਤੇ ਮਾਇਓਪਿਆ ਦਾ ਖਤਰਾ ਘੱਟ ਹੁੰਦਾ ਹੈ ਪਰ ਇਸ ਦੀ ਕਮੀ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ।