ਰੋਜ਼ਾਨਾ ਦਹੀਂ ਖਾਣ ਨਾਲ ਮਿਲਦੇ ਨੇ ਆਹ ਫਾਇਦੇ, ਪਰ ਵਰਤਣੀ ਪਵੇਗੀ ਆਹ ਸਾਵਧਾਨੀ
ਦੁੱਧ ,ਲੱਸੀ ਅਤੇ ਘਿਓ ਪੁਰਾਣੇ ਸਮਿਆਂ ਤੋਂ ਲੋਕੀਂ ਖਾਂਦੇ ਆਰਹੇ ਹਨ। ਦਹੀਂ ਨੂੰ ਰੋਜ਼ਾਨਾ ਖਾਣ ਨਾਲ ਬਹੁਤ ਸਾਰੇ ਫ਼ਾਇਦੇ ਮਿਲਦੇ ਹਨ।
Download ABP Live App and Watch All Latest Videos
View In Appਇਹ ਫਾਰਮੈਂਟੇਸ਼ਨ ਪ੍ਰਕਿਰਿਆ ਨਾਲ ਬਣਦਾ ਹੈ, ਜਿਸ ’ਚ ਲੈਕਟੋਬੈਸਿਲਸ ਐੱਸਪੀ, ਲੈਕਟੋਕੋਕਸ ਐੱਸਪੀ ਤੇ ਸਟ੍ਰੈਪਟੋਕਾਕਸ ਐੱਸਪੀ ਵਰਗੇ ਬੈਕਟੀਰੀਆ ਹੁੰਦੇ ਹਨ।
ਇਹ ਬੈਕਟੀਰੀਆ ਦੁੱਧ ’ਚ ਲੈਕਟੋਜ਼ ਨੂੰ ਲੈਕਟਿਕ ਐਸਿਡ ’ਚ ਤਬਦੀਲ ਕਰ ਦਿੰਦਾ ਹੈ, ਜਿਸ ਕਰਕੇ ਦਹੀਂ ਦਾ ਵਿਸ਼ੇਸ਼ ਖੱਟਾ ਸਵਾਦ ਮਿਲਦਾ ਹੈ।
ਰੋਜ਼ਾਨਾ ਖ਼ੁਰਾਕ ’ਚ ਦਹੀਂ ਸ਼ਾਮਿਲ ਕਰਨ ਦਾ ਸਭ ਤੋਂ ਵੱਡਾ ਕਾਰਨ ਪਾਚਨ ’ਚ ਸੁਧਾਰ ਕਰਨਾ ਹੈ।
ਪ੍ਰੋਬਾਇਊਟਿਕ ਫੂਡ ਦੇ ਰੂਪ ’ਚ ਦਹੀਂ ਵਿੱਚ ਜੀਵਿਤ ਮਾਈਕ੍ਰੋਆਗਨਿਜ਼ਮ ਹੁੰਦੇ ਹਨ, ਜੋ ਪੇਟ ਦੇ ਐਸਿਡ ਪੱਧਰ ’ਚ ਸਤੁੰਲਨ ਬਣਾਏ ਰੱਖਣ ’ਚ ਮਦਦ ਕਰਦਾ ਹੈ, ਜਿਸ ਲਈ ਇਹ ਬਦਹਜ਼ਮੀ ਲਈ ਇਕ ਪ੍ਰਭਾਵੀ ਉਪਾਅ ਬਣ ਜਾਂਦਾ ਹੈ।
ਦਹੀਂ ਹੱਡੀਆਂ ਨੂੰ ਤੰਦਰੁਸਤ ਰੱਖਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਕੈਲਸ਼ੀਅਮ ਤੇ ਫਾਸਫੋਰਸ ਨਾਲ ਭਰਪੂਰ ਹੁੰਦਾ ਹੈ।
ਜੋ ਹੱਡੀਆਂ ਦੀ ਮਜ਼ਬੂਤੀ ਲਈ ਜ਼ਰੂਰੀ ਤੱਤ ਹੈ। ਦਹੀਂ ਦੇ ਨਿਯਮਿਤ ਸੇਵਨ ਨਾਲ ਫ੍ਰੈਕਚਰ ਤੇ ਹੱਡੀਆਂ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਗਠੀਆ ਤੇ ਆਸਿਟ ਓਸਟੀਓਪਰੋਸਿਸ ਦਾ ਖ਼ਤਰਾ ਘੱਟ ਸਕਦਾ ਹੈ।
ਦਹੀਂ ਦਿਲ ਲਈ ਵੀ ਫਾਇਦੇਮੰਦ ਹੁੰਦਾ ਹੈ। ਫੈਟ ਦੀ ਮਾਤਰਾ ਦੇ ਬਾਵਜੂਦ, ਦਹੀ ਐੱਚਡੀਐੱਲ ਜਾਂ ਚੰਗੇ ਕੋਲੇਸਟ੍ਰੋਲ ਨੂੰ ਵਧਾ ਕੇ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰ ਕੇ ਦਿਲ ਨੂੰ ਠੀਕ ਰੱਖਣ ’ਚ ਮਦਦ ਕਰਦਾ ਹੈ।
ਦਹੀਂ ਦਾ ਇਕ ਹੋਰ ਮਹੱਤਵਪੂਰਨ ਫ਼ਾਇਦਾ ਭਾਰ ਕੰਟਰੋਲ ਕਰਨ ’ਚ ਇਸ ਦਾ ਯੋਗਦਾਨ ਹੁੰਦਾ ਹੈ। ਦਹੀਂ ’ਚ ਭਾਰੀ ਮਾਤਰਾ ਵਿੱਚ ਪ੍ਰੋਟੀਨ ਹੁੰਦਾ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ।
image 10