Water: ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣਾ ਵੀ ਹੈ ਖ਼ਤਰਨਾਕ , ਜਾ ਸਕਦੀ ਹੈ ਜਾਨ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਵਾਰ ਵਿੱਚ ਬਹੁਤ ਸਾਰਾ ਪਾਣੀ ਪੀਣਾ ਘਾਤਕ ਹੋ ਸਕਦਾ ਹੈ। ਇਸ ਨਾਲ ਵਾਟਰ ਟੋਕਸੀਸਿਟੀ ਹੋ ਸਕਦੀ ਹੈ
Download ABP Live App and Watch All Latest Videos
View In Appਜਦੋਂ ਸਰੀਰ ਵਿੱਚ ਬਹੁਤ ਜ਼ਿਆਦਾ ਪਾਣੀ ਹੁੰਦਾ ਹੈ, ਤਾਂ ਸੋਡੀਅਮ ਇਸ ਵਿੱਚ ਘੁਲਣ ਲੱਗਦਾ ਹੈ। ਇਸ ਕਾਰਨ ਖੂਨ ਵਿੱਚ ਸੋਡੀਅਮ ਨਾਰਮਲ ਨਾਲੋਂ ਬਹੁਤ ਘੱਟ ਹੋ ਜਾਂਦਾ ਹੈ।
ਇਸ ਨਾਲ ਦਿਮਾਗ ਦੀਆਂ ਕੋਸ਼ਿਕਾਵਾਂ ਵਿੱਚ ਸੋਜ ਹੋ ਸਕਦੀ ਹੈ ਯਾਨੀ ਬ੍ਰੇਨ ਐਡੀਮਾ, ਜਿਸ ਕਾਰਨ ਸਰੀਰ ਦੇ ਅੰਗਾਂ ਨੂੰ ਖੂਨ ਦੀ ਸਪਲਾਈ ਬੰਦ ਹੋ ਸਕਦੀ ਹੈ। ਹਾਲਾਂਕਿ, ਇਹ ਇੱਕ ਬਹੁਤ ਹੀ ਰੇਅਰ ਸਮੱਸਿਆ ਹੈ, ਪਰ ਜਦੋਂ ਵੀ ਕੋਈ ਵਿਅਕਤੀ ਲਿਮਟ ਤੋਂ ਵੱਧ ਪਾਣੀ ਪੀਂਦਾ ਹੈ, ਤਾਂ ਇਸ ਵਿੱਚ ਮੌਜੂਦ ਇਲੈਕਟ੍ਰੋਲਾਈਟਸ ਬਲੱਡ ਵਿੱਚ ਡਾਈਲਇਊਟ ਹੋ ਜਾਂਦੇ ਹਨ।
ਸਿਹਤ ਮਾਹਿਰਾਂ ਅਨੁਸਾਰ ਇੱਕ ਸਿਹਤਮੰਦ ਵਿਅਕਤੀ ਨੂੰ ਹਰ ਰੋਜ਼ ਕਿੰਨਾ ਪਾਣੀ ਚਾਹੀਦਾ ਹੈ, ਇਹ ਉਸਦੀ ਸਿਹਤ, ਲਿੰਗ, ਜੀਵਨ ਸ਼ੈਲੀ ਅਤੇ ਮੌਸਮ 'ਤੇ ਨਿਰਭਰ ਕਰਦਾ ਹੈ।
ਯੂਐਸ ਨੈਸ਼ਨਲ ਅਕੈਡਮੀ ਆਫ਼ ਸਾਇੰਸਿਜ਼ ਐਂਡ ਇੰਜੀਨੀਅਰਿੰਗ-ਮੈਡੀਸਨ ਦੇ ਅਨੁਸਾਰ, ਪੁਰਸ਼ਾਂ ਲਈ ਰੋਜ਼ਾਨਾ 3.7 ਲੀਟਰ ਅਤੇ ਔਰਤਾਂ ਲਈ 2.7 ਲੀਟਰ ਪਾਣੀ ਪੀਣਾ ਪੂਰੀ ਤਰ੍ਹਾਂ ਸੁਰੱਖਿਅਤ ਹੈ।