ਕੋਸੇ ਪਾਣੀ 'ਚ ਇੱਕ ਚਮਚ ਘਿਓ ਮਿਲਾ ਕੇ ਪੀਓ, ਹਫਤੇ 'ਚ ਨਜ਼ਰ ਆਉਣਗੇ ਜ਼ਬਰਦਸਤ ਫਾਇਦੇ
ਕਦੇ ਰੋਟੀ 'ਤੇ ਘਿਓ ਲਾ ਕੇ ਅਤੇ ਕਦੇ ਦਾਲ-ਚੌਲ ਵਿੱਚ ਘਿਓ ਪਾ ਕੇ ਖਾਣ ਦੇ ਵੀ ਬਹੁਤ ਸਾਰੇ ਫਾਇਦੇ ਹੁੰਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਰੋਜ਼ ਖਾਲੀ ਪੇਟ ਇੱਕ ਗਲਾਸ ਕੋਸੇ ਪਾਣੀ ਵਿੱਚ ਘਿਓ ਪਾ ਕੇ ਪੀਣ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਹਨ। ਤੁਹਾਡੀ ਸਿਹਤ ਕਿਸ ਤਰ੍ਹਾਂ ਦੀ ਹੈ ਇਹ ਪੂਰੀ ਤਰ੍ਹਾਂ ਤੁਹਾਡੀ ਖੁਰਾਕ 'ਤੇ ਨਿਰਭਰ ਕਰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਪਣੇ ਦਿਨ ਦੀ ਸ਼ੁਰੂਆਤ ਹੈਲਥੀ ਡ੍ਰਿੰਕ ਨਾਲ ਕਿਵੇਂ ਕਰੀਏ।
Download ABP Live App and Watch All Latest Videos
View In Appਕਈ ਲੋਕ ਸਵੇਰ ਦੀ ਸ਼ੁਰੂਆਤ ਗ੍ਰੀਨ ਟੀ ਪੀ ਕੇ ਕਰਦੇ ਹਨ। ਜਦੋਂਕਿ ਕੁਝ ਲੋਕ ਸਵੇਰ ਦੀ ਸ਼ੁਰੂਆਤ ਗਰਮ ਪਾਣੀ ਪੀ ਕੇ ਕਰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਡ੍ਰਿੰਕ ਬਾਰੇ ਦੱਸਾਂਗੇ ਜਿਸ ਨੂੰ ਪੀਣ ਤੋਂ ਬਾਅਦ ਇਹ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੋਣ ਵਾਲਾ ਹੈ।
ਇਸ ਡ੍ਰਿੰਕ ਨੂੰ ਪੀਣ ਨਾਲ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਗਰਮ ਪਾਣੀ 'ਚ ਘਿਓ ਮਿਲਾ ਕੇ ਪੀਣ ਨਾਲ ਮੈਟਾਬੋਲਿਜ਼ਮ ਠੀਕ ਹੁੰਦਾ ਹੈ। ਸਟੂਲ ਵੀ ਆਰਾਮ ਨਾਲ ਪਾਸ ਹੁੰਦਾ ਹੈ।
ਖਾਲੀ ਪੇਟ ਘਿਓ ਵਾਲਾ ਪਾਣੀ ਪੀਣ ਨਾਲ ਢਿੱਡ ਦੀ ਚਰਬੀ ਘੱਟ ਜਾਂਦੀ ਹੈ, ਘਿਓ ਵਿੱਚ ਕਾਂਗੂਜੇਟੇਡ ਲਿਨੋਲਿਕ ਐਸਿਡ ਹੁੰਦਾ ਹੈ। ਜੋ ਜੰਮੀ ਹੋਈ ਚਰਬੀ ਨੂੰ ਘੱਟ ਕਰਦਾ ਹੈ। ਪਰ ਧਿਆਨ ਰਹੇ ਕਿ ਸੀਮਤ ਮਾਤਰਾ 'ਚ ਹੀ ਪੀਓ।
ਕੋਸੇ ਪਾਣੀ ਵਿਚ ਘਿਓ ਮਿਲਾ ਕੇ ਪੀਣ ਨਾਲ ਯਾਦਦਾਸ਼ਤ ਵੀ ਤੇਜ਼ ਹੁੰਦੀ ਹੈ। ਆਯੁਰਵੇਦ ਅਨੁਸਾਰ ਘਿਓ ਖਾਣਾ ਬੱਚਿਆਂ ਦੇ ਨਾਲ-ਨਾਲ ਵੱਡਿਆਂ ਲਈ ਵੀ ਫਾਇਦੇਮੰਦ ਹੁੰਦਾ ਹੈ। ਦਿਮਾਗ ਅਤੇ ਨਸਾਂ ਦੋਵਾਂ ਲਈ ਟੌਨਿਕ ਦੀ ਤਰ੍ਹਾਂ ਕੰਮ ਕਰਦਾ ਹੈ।