Rain Water: ਜੇਕਰ ਤੁਸੀਂ ਵੀ ਪੀਂਦੇ ਹੋ ਮੀਂਹ ਦਾ ਪਾਣੀ, ਤਾਂ ਅੱਜ ਹੀ ਰੁੱਕ ਜਾਓ, ਨਹੀਂ ਤਾਂ ਇਨ੍ਹਾਂ ਗੰਭੀਰ ਬਿਮਾਰੀਆਂ ਦੇ ਹੋ ਸਕਦੇ ਸ਼ਿਕਾਰ
ਪਰ ਇਹ ਸਵਾਲ ਹਮੇਸ਼ਾ ਪੁੱਛਿਆ ਜਾਂਦਾ ਹੈ ਕਿ ਕੀ ਲੋਕਾਂ ਨੂੰ ਮੀਂਹ ਦਾ ਪਾਣੀ ਪੀਣਾ ਚਾਹੀਦਾ ਹੈ ਜਾਂ ਨਹੀਂ? ਅਸਲ ਵਿੱਚ ਪੁਰਾਣੇ ਸਮਿਆਂ ਵਿੱਚ ਪ੍ਰਦੂਸ਼ਣ ਦੀ ਮਾਤਰਾ ਬਹੁਤ ਘੱਟ ਹੁੰਦੀ ਸੀ, ਤਾਂ ਉਸ ਸਮੇਂ ਲੋਕ ਮੀਂਹ ਦਾ ਪਾਣੀ ਪੀਂਦੇ ਸਨ।
Download ABP Live App and Watch All Latest Videos
View In Appਹਾਲਾਂਕਿ ਅੱਜਕੱਲ੍ਹ ਵਾਤਾਵਰਣ ਵਿੱਚ ਪ੍ਰਦੂਸ਼ਣ ਇੰਨਾ ਵੱਧ ਗਿਆ ਹੈ ਕਿ ਲੋਕ ਮੀਂਹ ਦੇ ਪਾਣੀ ਨੂੰ ਹੱਥ ਲਾਉਣ ਤੋਂ ਵੀ ਡਰਦੇ ਹਨ। ਪਰ ਅੱਜ ਵੀ ਕੁਝ ਲੋਕ ਅਜਿਹੇ ਹਨ ਜੋ ਮੀਂਹ ਦੇ ਪਾਣੀ ਨੂੰ ਸਟੋਰ ਕਰਕੇ ਪੀਣ ਲਈ ਵਰਤਦੇ ਹਨ। ਜਦਕਿ ਅਜਿਹਾ ਬਿਲਕੁਲ ਨਹੀਂ ਕਰਨਾ ਚਾਹੀਦਾ।
ਵਾਤਾਵਰਣ ਪ੍ਰਦੂਸ਼ਿਤ ਹੋਣ ਕਾਰਨ ਬਰਸਾਤੀ ਪਾਣੀ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਇਸ 'ਚ ਬਰੀਕ ਕਣ ਵੀ ਮੌਜੂਦ ਹੋ ਸਕਦੇ ਹਨ, ਜੋ ਤੁਹਾਨੂੰ ਫੇਫੜਿਆਂ ਦੀਆਂ ਸਮੱਸਿਆਵਾਂ, ਇਨਫੈਕਸ਼ਨ ਅਤੇ ਦਸਤ ਵਰਗੀਆਂ ਗੰਭੀਰ ਬਿਮਾਰੀਆਂ ਦਾ ਮਰੀਜ਼ ਬਣਾ ਸਕਦੇ ਹਨ।
ਕਿਉਂਕਿ ਮੀਂਹ ਦਾ ਪਾਣੀ ਪ੍ਰਦੂਸ਼ਿਤ ਹੁੰਦਾ ਹੈ, ਇਸ ਲਈ ਹਰ ਕਿਸੇ ਨੂੰ ਇਸ ਨੂੰ ਪੀਣ ਤੋਂ ਬਚਣਾ ਚਾਹੀਦਾ ਹੈ। ਮੀਂਹ ਦਾ ਪਾਣੀ ਪੀਣ ਦੀ ਬਜਾਏ ਤੁਸੀਂ ਇਸ ਦੀ ਵਰਤੋਂ ਕੱਪੜੇ ਧੋਣ, ਬਰਤਨ ਧੋਣ, ਘਰ ਧੋਣ, ਪੌਦਿਆਂ ਨੂੰ ਪਾਣੀ ਪਾਉਣ, ਨਹਾਉਣ ਆਦਿ ਲਈ ਕਰ ਸਕਦੇ ਹੋ।