Drinking Water: ਸਾਵਧਾਨ! ਜ਼ਿਆਦਾ ਪਾਣੀ ਪੀਣ ਨਾਲ ਵੀ ਹੋ ਸਕਦੇ ਬਿਮਾਰ! ਜਾਣੋ ਦਿਨ 'ਚ ਕਿੰਨਾ ਪਾਣੀ ਪੀਣਾ ਰਹਿੰਦਾ ਸਹੀ
Water limit per day: ਅਕਸਰ ਨੀਮ-ਹਕੀਮ ਤੇ ਇੱਥੋਂ ਤੱਕ ਕਿ ਡਾਕਟਰ ਵੀ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਸਹੀ ਮਾਤਰਾ ਵਿੱਚ ਪਾਣੀ ਪੀਣ ਨਾਲ ਕਈ ਬਿਮਾਰੀਆਂ ਦਾ ਬਗੈਰ ਦਵਾਈ ਹੀ ਖਾਤਮਾ ਹੋ ਜਾਂਦਾ ਹੈ ਪਰ ਬਹੁਤੇ ਲੋਕ ਇਹ ਨਹੀਂ ਜਾਣਦੇ ਕਿ ਦਿਨ ਵਿੱਚ ਪਾਣੀ ਦੀ ਲਿਮਟ ਕਿੰਨੀ ਹੋਣੀ ਚਾਹੀਦੀ ਹੈ। ਇਸ ਲਈ ਜ਼ਿਆਦਾ ਪਾਣੀ ਪੀਣ ਨਾਲ ਕਈ ਸਮੱਸਿਆਵਾਂ ਵੀ ਖੜ੍ਹੀਆਂ ਹੋ ਜਾਂਦੀਆਂ ਹਨ।
Download ABP Live App and Watch All Latest Videos
View In Appਦਰਅਸਲ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਦਿਨ ਵਿੱਚ ਬਹੁਤ ਜ਼ਿਆਦਾ ਪਾਣੀ ਪੀਂਦੇ ਹਨ। ਸ਼ਾਇਦ ਉਹ ਇਹ ਨਹੀਂ ਜਾਣਦੇ ਕਿ ਬਹੁਤ ਜ਼ਿਆਦਾ ਪਾਣੀ ਪੀਣਾ ਵੀ ਸਿਹਤ ਲਈ ਹਾਨੀਕਾਰਕ ਹੈ ਤੇ ਇਹ ਸਮੱਸਿਆਵਾਂ ਨੂੰ ਵੀ ਵਧਾ ਸਕਦਾ ਹੈ। ਜੀ ਹਾਂ, ਹਾਲ ਹੀ ਵਿੱਚ ਇੱਕ ਖ਼ਬਰ ਆਈ ਸੀ ਕਿ ਇੱਕ ਕੈਨੇਡੀਅਨ ਟਿੱਕ-ਟੌਕਰ ਨੇ ਹਰ ਰੋਜ਼ ਚਾਰ ਲੀਟਰ ਪਾਣੀ ਪੀਣਾ ਸ਼ੁਰੂ ਕਰ ਦਿੱਤਾ ਤੇ ਉਸ ਦੀ ਸਿਹਤ ਵਿਗੜ ਗਈ। ਉਸ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।
ਇੰਨਾ ਹੀ ਨਹੀਂ, ਪਿਛਲੇ ਸਾਲ ਕੁਝ ਖੋਜਕਰਤਾਵਾਂ ਨੇ ਦਾਅਵਾ ਕੀਤਾ ਸੀ ਕਿ ਮਸ਼ਹੂਰ ਅਭਿਨੇਤਾ ਬਰੂਸ ਲੀ ਦੀ ਮੌਤ ਬਹੁਤ ਜ਼ਿਆਦਾ ਪਾਣੀ ਪੀਣ ਕਾਰਨ ਹੋਈ ਸੀ। ਅਜਿਹੇ 'ਚ ਜ਼ਿਆਦਾ ਪਾਣੀ ਪੀਣ ਨਾਲ ਤੁਹਾਡੀ ਸਿਹਤ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ ਤੇ ਇਹ ਤੁਹਾਡੀ ਹਾਲਤ ਨੂੰ ਵੀ ਵਿਗਾੜ ਸਕਦਾ ਹੈ। ਅਜਿਹੇ 'ਚ ਆਓ ਜਾਣਦੇ ਹਾਂ ਜ਼ਿਆਦਾ ਪਾਣੀ ਪੀਣ ਨਾਲ ਕੀ ਨੁਕਸਾਨ ਹੁੰਦਾ ਹੈ ਤੇ ਦਿਨ ਭਰ ਕਿੰਨਾ ਪਾਣੀ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ।
ਮਾਹਿਰਾਂ ਅਨੁਸਾਰ ਜਦੋਂ ਵੀ ਲੋਕਾਂ ਨੂੰ ਪਿਆਸ ਲੱਗੇ ਤਾਂ ਉਨ੍ਹਾਂ ਨੂੰ ਪਾਣੀ ਪੀਣਾ ਚਾਹੀਦਾ ਹੈ ਤੇ ਜ਼ਿਆਦਾ ਪਾਣੀ ਪੀਣ ਤੋਂ ਬਚਣਾ ਚਾਹੀਦਾ ਹੈ। ਆਮ ਤੌਰ 'ਤੇ ਇੱਕ ਵਿਅਕਤੀ ਨੂੰ ਦਿਨ ਵਿੱਚ 1.5 ਤੋਂ 2.5 ਲੀਟਰ ਪਾਣੀ ਪੀਣਾ ਚਾਹੀਦਾ ਹੈ। ਗਰਮੀਆਂ ਦੇ ਮੌਸਮ ਵਿੱਚ ਤੁਸੀਂ ਇੱਕ ਦਿਨ ਵਿੱਚ ਤਿੰਨ ਲੀਟਰ ਪਾਣੀ ਪੀ ਸਕਦੇ ਹੋ।
ਉਨ੍ਹਾਂ ਮੁਤਾਬਕ ਸਰੀਰ 'ਚ ਪਾਣੀ ਦੀ ਕਮੀ ਕਾਰਨ ਤੁਹਾਨੂੰ ਕਈ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਅਜਿਹਾ ਕਰਨ ਨਾਲ ਤੁਹਾਡੇ ਖੂਨ 'ਚ ਸੋਡੀਅਮ ਦੀ ਕਮੀ ਹੋ ਸਕਦੀ ਹੈ, ਜਿਸ ਕਾਰਨ ਤੁਹਾਨੂੰ ਹਾਈਪੋਨੇਟ੍ਰੀਮੀਆ ਨਾਂ ਦੀ ਬੀਮਾਰੀ ਵੀ ਹੋ ਸਕਦੀ ਹੈ। ਇੰਨਾ ਹੀ ਨਹੀਂ ਖੂਨ 'ਚ ਜ਼ਿਆਦਾ ਸੋਡੀਅਮ ਦੀ ਕਮੀ ਕਾਰਨ ਤੁਹਾਨੂੰ ਦਿਮਾਗ 'ਚ ਕਮਜ਼ੋਰੀ, ਇੰਦਰੀਆਂ 'ਚ ਗੜਬੜੀ ਤੇ ਸੋਜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।