Dry Fruits Benefits: ਸਰਦੀਆਂ 'ਚ ਇਹਨਾਂ ਡਰਾਈ ਫਰੂਟਸ ਨੂੰ ਬਣਾਓ ਆਪਣੀ ਖੁਰਾਕ ਦਾ ਹਿੱਸਾ
ਬਦਾਮ, ਅਖਰੋਟ, ਕਾਜੂ ਤੇ ਪਿਸਤਾ ਵਰਗੇ ਸੁੱਕੇ ਮੇਵੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ, ਜੋ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ।
Download ABP Live App and Watch All Latest Videos
View In Appਇਸ ਲੇਖ 'ਚ ਅਸੀਂ ਤੁਹਾਨੂੰ ਕੁਝ ਅਜਿਹੇ ਫੂਡਜ਼ ਬਾਰੇ ਦੱਸਾਂਗੇ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਖੁਦ ਨੂੰ ਗਰਮ ਰੱਖ ਸਕਦੇ ਹੋ।
ਬਾਦਾਮ ਖਾਣ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ। ਇਸਦੇ ਨਾਲ ਹੀ ਬਲੱਡ ਪ੍ਰੈਸ਼ਰ ਅਤੇ ਖਰਾਬ ਕੋਲੇਸਟ੍ਰੋਲ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ। ਜੇਕਰ ਤੁਸੀਂ ਭਾਰ ਘਟ ਕਰਨਾ ਚਾਹੁੰਦੇ ਹੋ, ਤਾਂ ਵੀ ਬਾਦਾਮ ਖਾਣਾ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਭੁੱਖ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।
ਅਖਰੋਟ 'ਚ ਓਮੇਗਾ-3 ਪਾਇਆ ਜਾਂਦਾ ਹੈ। ਇਸ ਨਾਲ ਕੋਲੇਸਟ੍ਰੋਲ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ ਅਤੇ ਦਿਲ ਸਿਹਤਮੰਦ ਰਹਿੰਦਾ ਹੈ। ਇਸਦੇ ਨਾਲ ਹੀ ਅਖਰੋਟ ਖਾਣ ਨਾਲ ਪਾਚਨ ਕਿਰੀਆਂ ਵੀ ਸਿਹਤਮੰਦ ਰਹਿੰਦੀ ਹੈ।
ਪਿਸਤਾ ਸਰਦੀਆਂ ’ਚ ਤੁਹਾਡੇ ਸਰੀਰ ਨੂੰ ਅੰਦਰੋਂ ਗਰਮ ਰੱਖਣ ’ਚ ਮਦਦ ਕਰਦਾ ਹੈ। ਰੋਜ਼ਾਨਾ ਇਸ ਨੂੰ ਖਾਣ ਨਾਲ ਤੁਸੀਂ ਜ਼ੁਕਾਮ ਤੇ ਖੰਘ ਵਰਗੇ ਮਾੜੇ ਪ੍ਰਭਾਵਾਂ ਤੋਂ ਬਚ ਸਕਦੇ ਹੋ। ਇਸ ਤੋਂ ਇਲਾਵਾ ਇਸ ’ਚ ਪਾਏ ਜਾਣ ਵਾਲੇ ਫੈਟੀ ਐਸਿਡ, ਵਿਟਾਮਿਨ ਤੇ ਖਣਿਜ ਵੀ ਊਰਜਾ ਪ੍ਰਦਾਨ ਕਰਦੇ ਹਨ।
ਕਾਜੂ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਸ਼ੂਗਰ ਘਟ ਹੁੰਦੀ ਹੈ। ਇਸ 'ਚ ਸਿਹਤਮੰਦ ਫੈਟ ਵੀ ਪਾਏ ਜਾਂਦੇ ਹਨ। ਇਨ੍ਹਾਂ ਗੁਣਾ ਕਾਰਨ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਸਟ੍ਰੋਕ, ਸ਼ੂਗਰ ਅਤੇ ਭਾਰ ਘਟ ਕਰਨ 'ਚ ਵੀ ਮਦਦ ਮਿਲਦੀ ਹੈ। ਇਸ ਲਈ ਕਾਜੂ ਨੂੰ ਆਪਣੀ ਖੁਰਾਕ ਦਾ ਜ਼ਰੂਰ ਹਿੱਸਾ ਬਣਾਓ।
ਸੌਗੀ ਫਾਈਬਰ ਨਾਲ ਭਰਪੂਰ ਹੁੰਦੀ ਹੈ। ਇਸ ਨਾਲ ਪਾਚਨ ਕਿਰੀਆ ਨੂੰ ਸੁਧਾਰਨ 'ਚ ਮਦਦ ਮਿਲਦੀ ਹੈ। ਸੌਗੀ 'ਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ ਅਤੇ ਪੇਟ ਨਾਲ ਜੁੜੀਆਂ ਕਈ ਸਿਹਤ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।