Heart Attack: ਗਰਮੀਆਂ ‘ਚ ਲੂ ਲੱਗਣਾ ਪੈ ਸਕਦਾ ਭਾਰੀ, ਹਾਰਟ ਅਟੈਕ ਦਾ ਵੱਧ ਸਕਦਾ ਖਤਰਾ, ਲੱਛਣ ਪਛਾਣ ਇੰਝ ਕਰੋ ਬਚਾਅ
ਗਰਮੀਆਂ ਦੇ ਮੌਸਮ ਦੇ ਵਿੱਚ ਜਦੋਂ ਲੂ ਚੱਲਣ ਲੱਗਦੀ ਹੈ ਤਾਂ ਗਰਮੀ ਹੋਰ ਜ਼ਿਆਦਾ ਵੱਧ ਜਾਂਦੀ ਹੈ। ਲੂ ਦੇ ਮੌਸਮ ਦੇ ਵਿੱਚ ਘਰ ਤੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਲੂ ਕਰਕੇ ਤੁਸੀਂ ਬਿਮਾਰ ਵੀ ਪੈ ਸਕਦੇ ਹੋ। ਪਰ ਕੀ ਤੁਸੀਂ ਜਾਣਦੇ ਹੋ ਕਿ ਲੂ ਵੀ ਹਾਰਟ ਅਟੈਕ ਦਾ ਕਾਰਨ ਬਣ ਸਕਦਾ ਹੈ।
Download ABP Live App and Watch All Latest Videos
View In Appਅਜਿਹੇ 'ਚ ਗਰਮੀਆਂ 'ਚ ਆਪਣੇ ਸਰੀਰ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ। ਵਧਦੀ ਗਰਮੀ ਦੇ ਦੌਰਾਨ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਸਰੀਰ ਦੇ ਕਈ ਫੰਕਸ਼ਨ ਪ੍ਰਭਾਵਿਤ ਹੁੰਦੇ ਹਨ ਅਤੇ ਦਿਲ ਦਾ ਦੌਰਾ ਪੈਣ ਦਾ ਖਤਰਾ ਵੀ ਰਹਿੰਦਾ ਹੈ।
ਮੌਸਮ ਦੇ ਵਿੱਚ ਵੱਡਾ ਬਦਲਾਅ ਹੋਣ ਕਰਕੇ ਦਿਲ ਉੱਤੇ ਕਾਫੀ ਦਬਾਅ ਪੈਂਦਾ ਹੈ। ਜਦੋਂ ਕਿਸੇ ਵੀ ਇਲਾਕੇ ਦਾ ਤਾਪਮਾਨ 40 ਡਿਗਰੀ ਤੋਂ ਵੱਧ ਰਹਿੰਦਾ ਹੈ ਤਾਂ ਲੂ ਦਾ ਖਤਰਾ ਰਹਿੰਦਾ ਹੈ। ਗਰਮੀ ਕਾਰਨ ਦਿਲ ਦੇ ਰੋਗ ਦੀ ਸ਼ਿਕਾਇਤ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਇਸ ਤੋਂ ਬਚਣ ਲਈ ਲੱਛਣਾਂ ਨੂੰ ਪਛਾਣ ਕੇ ਜਾਨ ਨੂੰ ਬਚਾਇਆ ਜਾ ਸਕਦਾ ਹੈ।
ਜੇ ਧੁੱਪ ਕਾਰਨ ਲਗਾਤਾਰ ਸਿਰਦਰਦ ਹੋ ਰਿਹਾ ਹੈ ਤਾਂ ਬੀਪੀ ਵਧਣ ਦਾ ਖਤਰਾ ਰਹਿੰਦਾ ਹੈ। ਜੇਕਰ ਸਹੀ ਸਮੇਂ ਉੱਤੇ ਬੀਪੀ ਦਾ ਇਲਾਜ ਨਾ ਕੀਤਾ ਜਾਵੇ ਤਾਂ ਦਿਲ ਦਾ ਦੌਰਾ ਪੈ ਸਕਦਾ ਹੈ। ਵਧਦੇ ਤਾਪਮਾਨ ਦੇ ਦੌਰਾਨ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਜਿਸ ਨਾਲ ਦਿਲ ਦੇ ਰੋਗ ਹੋ ਸਕਦੇ ਹਨ।
ਜੇਕਰ ਤੁਹਾਨੂੰ ਜ਼ਿਆਦਾ ਕੰਮ ਕੀਤੇ ਬਿਨ੍ਹਾਂ ਹੀ ਥਕਾਵਟ ਮਹਿਸੂਸ ਹੋ ਰਹੀ ਹੈ। ਤਾਂ ਇਹ ਦਿਲ ਦੇ ਦੌਰੇ ਦਾ ਸ਼ੁਰੂਆਤੀ ਲੱਛਣ ਹੋ ਸਕਦਾ ਹੈ। ਕੁਝ ਲੋਕ ਗਰਮੀਆਂ 'ਚ ਜਲਦੀ ਥੱਕ ਜਾਂਦੇ ਹਨ ਕਿਉਂਕਿ ਉਨ੍ਹਾਂ ਦੇ ਸਰੀਰ ਦਾ ਤਾਪਮਾਨ ਆਮ ਨਹੀਂ ਰਹਿੰਦਾ, ਜਿਸ ਦਾ ਸਿੱਧਾ ਅਸਰ ਦਿਲ 'ਤੇ ਪੈਂਦਾ ਹੈ। ਜੇਕਰ ਤੁਸੀਂ ਗਰਮੀਆਂ ਵਿੱਚ ਅਚਾਨਕ ਬੇਹੋਸ਼ ਹੋ ਜਾਂਦੇ ਹੋ, ਤਾਂ ਇਹ ਵੀ ਹਾਰਟ ਅਟੈਕ ਦਾ ਸੰਕੇਤ ਹੋ ਸਕਦਾ ਹੈ। ਇਸ ਲਈ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਤੁਰੰਤ ਡਾਕਟਰ ਨੂੰ ਚੈੱਕ ਕਰਵਾਉਣਾ ਚਾਹੀਦਾ ਹੈ।
ਅਜਿਹੇ ਵਿੱਚ ਲੋਕਾਂ ਨੂੰ ਅੱਤ ਦੀ ਗਰਮੀ ਵਿੱਚ ਬਾਹਰ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਬਾਹਰ ਜਾਣਾ ਜ਼ਰੂਰੀ ਹੈ ਤਾਂ ਰੋਕਥਾਮ ਦੇ ਇਨ੍ਹਾਂ ਤਰੀਕਿਆਂ ਨੂੰ ਜ਼ਰੂਰ ਅਪਣਾਓ। ਇਸ ਨਾਲ ਤੁਹਾਡੀ ਸਿਹਤ ਠੀਕ ਰਹੇਗੀ।
ਬੱਚੇ, ਨੌਜਵਾਨ ਤੇ ਬਜ਼ੁਰਗਾਂ ਨੂੰ ਲੂ ਦੇ ਵਿੱਚ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਜ਼ਰੂਰ ਕੰਮ ਹੋਵੇ ਤਾਂ ਹੀ ਘਰ ਤੋਂ ਬਾਹਰ ਨਿਕਲੋ। ਘਰ ਤੋਂ ਬਾਹਰ ਜਾਣ ਵੈਲੇ ਸਿਰ ਅਤੇ ਮੂੰਹ ਢੱਕ ਕੇ ਜਾਓ। ਜੇਕਰ ਹੋਵੇ ਤਾਂ ਹਲਕਾ ਜਿਹਾ ਕੱਪੜਾ ਗਿੱਲਾ ਕਰਕੇ ਮੂੰਹ ‘ਤੇ ਰੱਖੋ। ਇਸ ਤੋਂ ਇਲਾਵਾ ਪਾਣੀ ਦੀ ਬੋਤਲ ਜ਼ਰੂਰ ਨਾਲ ਲੈ ਕੇ ਜਾਵੋ। ਜੇਕਰ ਸਿਹਤ ਖਰਾਬ ਹੋਵੇ ਤਾਂ ਡਾਕਟਰ ਨੂੰ ਜ਼ਰੂਰ ਚੈੱਕ ਕਰਵਾਓ।