Mint Water: ਗਰਮੀਆਂ 'ਚ ਜ਼ਰੂਰ ਪੀਓ ਪੁਦੀਨੇ ਦਾ ਪਾਣੀ, ਪੇਟ ਦੀਆਂ ਇਨ੍ਹਾਂ ਸਮੱਸਿਆਵਾਂ ਤੋਂ ਮਿਲੇਗਾ ਆਰਾਮ
ਪੁਦੀਨੇ ਦਾ ਪਾਣੀ ਹਰ ਰੋਜ਼ ਪੀਣਾ ਚਾਹੀਦਾ ਹੈ। ਇਸ ਵਿੱਚ ਫੋਲੇਟ, ਕੈਲਸ਼ੀਅਮ, ਕੈਰੋਟੀਨ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਵਿਟਾਮਿਨ ਸੀ ਹੁੰਦਾ ਹੈ। ਇਹ ਸਰੀਰ ਅਤੇ ਪੇਟ ਦੋਹਾਂ ਨੂੰ ਠੰਡਾ ਰੱਖਦਾ ਹੈ। ਹੀਟ ਸਟ੍ਰੋਕ ਤੋਂ ਵੀ ਬਚਾਉਂਦਾ ਹੈ। ਜੇਕਰ ਤੁਸੀਂ ਗਰਮੀਆਂ 'ਚ ਰੋਜ਼ 1 ਗਲਾਸ ਪੁਦੀਨੇ ਦਾ ਪਾਣੀ ਪੀਂਦੇ ਹੋ, ਤਾਂ ਤੁਹਾਨੂੰ ਚਮਕਦਾਰ ਚਮੜੀ ਦੇ ਨਾਲ-ਨਾਲ ਊਰਜਾ ਵੀ ਮਿਲੇਗੀ।
Download ABP Live App and Watch All Latest Videos
View In Appਪੁਦੀਨੇ ਦਾ ਪਾਣੀ ਪੀਣ ਨਾਲ ਥਕਾਵਟ ਤੋਂ ਰਾਹਤ ਮਿਲਦੀ ਹੈ। ਚਿਹਰੇ 'ਤੇ ਚਮਕ ਆਉਂਦੀ ਹੈ ਅਤੇ ਸਕਿਨ ਗਲੋਅ ਕਰਨ ਲੱਗ ਜਾਂਦੀ ਹੈ।
ਪੁਦੀਨੇ ਦਾ ਪਾਣੀ ਪੀਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਅਤੇ ਐਸੀਡਿਟੀ, ਸੀਨੇ ਵਿੱਚ ਸਾੜ ਪੈਣ, ਪੇਟ ਵਿੱਚ ਸਾੜ ਪੈਣ ਅਤੇ ਕਬਜ਼ ਤੋਂ ਵੀ ਰਾਹਤ ਮਿਲਦੀ ਹੈ।
ਪੁਦੀਨੇ ਦੇ ਪਾਣੀ ਵਿੱਚ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀਫੰਗਲ ਗੁਣ ਹੁੰਦੇ ਹਨ। ਰੋਜ਼ਾਨਾ ਇਸ ਨੂੰ ਪੀਣ ਨਾਲ ਬਹੁਤ ਫਾਇਦਾ ਹੁੰਦਾ ਹੈ। ਇਸ ਦੀ ਤਾਸੀਰ ਠੰਡੀ ਹੁੰਦੀ ਹੈ।
ਰੋਜ਼ਾਨਾ ਪੁਦੀਨੇ ਦਾ ਪਾਣੀ ਪੀਣ ਨਾਲ ਮੈਟਾਬੋਲਿਜ਼ਮ ਠੀਕ ਹੁੰਦਾ ਹੈ। ਇਸ ਦੇ ਨਾਲ ਹੀ ਵਾਲਾਂ, ਚਮੜੀ ਅਤੇ ਪੇਟ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ।