Uses of Flax seeds : ਮੋਟਾਪਾ ਘਟਾਉਣ ਲਈ ਕਿਵੇਂ ਖਾਈਏ ਅਲਸੀ ਦੇ ਬੀਜ
ਜੇਕਰ ਅਸੀਂ ਅਲਸੀ ਦੇ ਬੀਜਾਂ ਦੇ ਪੌਸ਼ਟਿਕ ਤੱਤਾਂ ਦੀ ਗੱਲ ਕਰੀਏ, ਤਾਂ ਇਹ ਲਿਗਨਾਨ, ਐਂਟੀਆਕਸੀਡੈਂਟਸ, ਫਾਈਬਰ, ਪ੍ਰੋਟੀਨ ਅਤੇ ਪੌਲੀਅਨਸੈਚੁਰੇਟਿਡ ਫੈਟੀ ਐਸਿਡ ਜਿਵੇਂ ਕਿ ਐਲਫ਼ਾ-ਲਿਨੋਲੇਨਿਕ ਐਸਿਡ (ਏ.ਐਲ.ਏ.) ਜਾਂ ਓਮੇਗਾ -3 ਦਾ ਭੰਡਾਰ ਹੈ। ਇਨ੍ਹਾਂ ਪੌਸ਼ਟਿਕ ਤੱਤਾਂ ਦਾ ਸੇਵਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ।e 3
Download ABP Live App and Watch All Latest Videos
View In App1ਅਲਸੀ ਦੇ ਬੀਜ ਅਸੀਂ ਭੋਜਨ ਨਾਲ ਵੀ ਖਾ ਸਕਦੇ ਹਾਂ। ਇਸਦਾ ਉਪਮਾ, ਦਲੀਆ ਜਾਂ ਫਿਰ ਦਹੀਂ ਵਗੈਰਾ ਇਸ ਨਾਲ ਵੀ ਮੋਟਾਪਾ ਘੱਟ ਕਰ ਸਕਦੇ ਹਾਂ। ਇਹ ਖਾਣ ਨਾਲ ਸਾਨੂੰ ਊਰਜਾ ਵੀ ਮਿਲਦੀ ਹੈ।
ਸਰਦੀ ਦੇ ਮੌਸਮ ਵਿੱਚ ਅਲਸੀ ਦੇ ਬੀਜਾਂ ਦੇ ਲੱਡੂ ਜਾਂ ਫਿਰ ਪੰਜੀਰੀ ਬਣਾ ਕੇ ਖਾ ਸਕਦੇ ਹਾਂਮੋਟਾਪਾ ਘਟਾਉਣ ਦੇ ਨਾਲ ਨਾਲ ਇਹ ਸਾਨੂੰ ਊਰਜਾ ਵੀ ਪ੍ਰਦਾਨ ਕਰਦੇ ਹਨ।
ਇਸ ਦੇ ਬੀਜਾਂ ਤੋ ਇਲਾਵਾ ਇਸ ਦਾ ਤੇਲ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸਦਾ ਦਾ ਤੇਲ ਸਬਜੀ ਬਨਾਉਣ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ ਤੇ ਇਸ ਤੋ ਇਲਾਵਾ ਇਸ ਤੇਲ ਦੀ ਵਰਤੋ ਰੋਟੀ ਅਤੇ ਸਲਾਦ ਵਿਚ ਵੀ ਕਰ ਸਕਦੇ ਹਾਂ।
ਅਲਸੀ ਦਾ ਪਾਊਡਰ ਜਾਂ ਫਿਰ ਬੀਜ ਲੈਕੇ ਇਸਨੂੰ ਦੁੱਧ ਵਿੱਚ ਓਬਾਲ ਕੇ ਪੀਣ ਨਾਲ ਵੀ ਫਾਇਦਾ ਹੁੰਦਾ ਹੈ। ਸਿਹਤਮੰਦ ਰਹਿਣ ਦੇ ਨਾਲ – ਨਾਲ ਸਾਡੀ ਚਮੜੀ ਨੂੰ ਵੀ ਫਾਇਦਾ ਹੁੰਦਾ ਹੈ। e 5
ਰਾਤ ਨੂੰ ਇਕ ਬਰਤਨ ਵਿੱਚ ਅਲਸੀ ਦੇ ਕੁਝ ਬੀਜ ਭਿਉਂ ਕੇ ਰੱਖ ਦਿਓ। ਸਵੇਰੇ ਉੱਠ ਕੇ ਇਹ ਪਾਣੀ ਛਾਣ ਕੇ ਪੀ ਸਕਦੇ ਹੋ। ਇਸ ਨਾਲ ਵੀ ਮੋਟਾਪੇ ਤੇ ਕਾਬੂ ਪਾਇਆ ਜਾ ਸਕਦਾ ਹੈ।
ਜੇਕਰ ਤੁਸੀਂ ਚਟਪਟਾ ਖਾਣ ਦੇ ਸ਼ੌਕੀਨ ਹੋ ਤਾਂ ਇਸਦੀ ਚੱਟਨੀ ਵੀ ਬਣਾ ਕੇ ਖਾ ਸਕਦੇ ਹੋ। ਸਵਾਦ ਦੇ ਨਾਲ – ਨਾਲ ਇਸਦੀ ਚੱਟਨੀ ਸਿਹਤ ਲਈ ਵੀ ਫਾਇਦੇਮੰਦ ਹੈ।