Avocado Disadvantage: ਐਵੋਕਾਡੋ ਦਾ ਵੱਧ ਸੇਵਨ ਸਰੀਰ ਨੂੰ ਫਾਇਦਾ ਨਹੀਂ ਸਗੋਂ ਕਰ ਸਕਦਾ ਨੁਕਸਾਨ..ਜਾਣੋ
ਐਵੋਕਾਡੋ ਸਾਡੇ ਵਾਲਾਂ ਅਤੇ ਚਮੜੀ ਦੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ। ਇਸ ਦੇ ਨਾਲ ਹੀ ਇਹ ਸ਼ੂਗਰ, ਕੈਂਸਰ, ਬਦਹਜ਼ਮੀ ਅਤੇ ਦਸਤ ਵਰਗੀਆਂ ਸਮੱਸਿਆਵਾਂ ਅਤੇ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਣ ਵਿੱਚ ਮਦਦ ਕਰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਦਿਨ 'ਚ ਜ਼ਿਆਦਾ ਐਵੋਕਾਡੋ ਖਾਣ ਨਾਲ ਵੀ ਨੁਕਸਾਨ ਹੋ ਸਕਦਾ ਹੈ।
Download ABP Live App and Watch All Latest Videos
View In Appਮਾਹਿਰ ਦਿਨ ਵਿਚ ਅੱਧਾ ਐਵੋਕਾਡੋ ਖਾਣ ਦੀ ਸਲਾਹ ਦਿੰਦੇ ਹਨ। ਵੱਖ-ਵੱਖ ਸਿਹਤ ਸਮੱਸਿਆਵਾਂ, ਜੀਵਨਸ਼ੈਲੀ ਅਤੇ ਉਮਰ ਦੇ ਆਧਾਰ 'ਤੇ ਖੁਰਾਕ ਵਿਚ ਐਵੋਕਾਡੋ ਦੀ ਮਾਤਰਾ ਵਿਚ ਬਦਲਾਅ ਕੀਤੇ ਜਾ ਸਕਦੇ ਹਨ। ਐਵੋਕਾਡੋ ਖਾਣ ਨਾਲ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ।
ਐਵੋਕਾਡੋ ਵਿੱਚ ਚੰਗੀ ਮਾਤਰਾ ਵਿੱਚ ਕੈਲੋਰੀ ਅਤੇ ਸਿਹਤਮੰਦ ਚਰਬੀ ਹੁੰਦੀ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਐਵੋਕਾਡੋ ਖਾਂਦੇ ਹੋ ਤਾਂ ਤੁਹਾਡਾ ਭਾਰ ਵਧ ਸਕਦਾ ਹੈ। ਸਿਹਤ ਲਈ ਸਹੀ ਮਾਤਰਾ ਵਿੱਚ ਐਵੋਕਾਡੋ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਜੇਕਰ ਤੁਹਾਨੂੰ ਪਾਚਨ ਸੰਬੰਧੀ ਸਮੱਸਿਆਵਾਂ ਹਨ, ਜਿਵੇਂ ਕਿ ਗੈਸ, ਪੇਟ ਦਰਦ ਜਾਂ ਕਬਜ਼, ਤਾਂ ਬਹੁਤ ਜ਼ਿਆਦਾ ਐਵੋਕਾਡੋ ਖਾਣ ਨਾਲ ਉਹ ਵਿਗੜ ਸਕਦੇ ਹਨ। ਐਵੋਕਾਡੋ 'ਚ ਖੁਰਾਕੀ ਫਾਈਬਰ ਹੁੰਦਾ ਹੈ, ਜਿਸ ਨੂੰ ਜੇਕਰ ਜ਼ਿਆਦਾ ਮਾਤਰਾ 'ਚ ਲਿਆ ਜਾਵੇ ਤਾਂ ਪੇਟ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
ਕੁਝ ਲੋਕਾਂ ਨੂੰ ਐਵੋਕਾਡੋ ਤੋਂ ਐਲਰਜੀ ਹੋ ਸਕਦੀ ਹੈ। ਐਵੋਕਾਡੋ ਐਲਰਜੀ ਕਾਰਨ ਮੂੰਹ ਦੇ ਅੰਦਰ ਜਲਨ, ਖੁਜਲੀ, ਸੋਜ ਜਾਂ ਸਾਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ। ਜੇਕਰ ਤੁਹਾਨੂੰ ਐਵੋਕਾਡੋ ਤੋਂ ਕਿਸੇ ਕਿਸਮ ਦੀ ਐਲਰਜੀ ਹੈ ਤਾਂ ਇਸ ਤੋਂ ਬਚਣਾ ਚਾਹੀਦਾ ਹੈ।
ਐਵੋਕਾਡੋ ਦਾ ਸੇਵਨ ਕਰਨ ਨਾਲ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਇਸ ਨੂੰ ਜ਼ਿਆਦਾ ਲੈਂਦੇ ਹੋ, ਤਾਂ ਇਹ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਦੇ ਨਾਲ ਹੀ ਐਵੋਕਾਡੋ ਦਾ ਸੇਵਨ ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਦੀ ਸਿਹਤ ਲਈ ਚੰਗਾ ਨਹੀਂ ਮੰਨਿਆ ਜਾਂਦਾ ਹੈ।